
ਬਾਲ ਕਿਸ਼ਨ
ਫ਼ਿਰੋਜ਼ਪੁਰ, 27 ਅਗਸਤ : ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬਾਰੇ ਕੇ ਵਿਖੇ 110 ਹੜ ਪ੍ਰਭਾਵਿਤਾਂ ਨੂੰ ਅਸਥਾਈ ਕੈਂਪ ਲਗਾ ਕੇ ਅਵੈਕੂਏਟ (ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ) ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੈਂਪ ਵਿੱਚ ਵਿਜਿਟ ਕਰਕੇ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਰਹਿਣ,ਖਾਣ ਪੀਣ ਅਤੇ ਸਿਹਤ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।



