Punjab

1055 ਗ੍ਰਾਮ ਹੈਰੋਇਨ ਅਤੇ 1 ਕਿਲੋ 970 ਗ੍ਰਾਮ ਅਫੀਮ ਬਰਾਮਦ, ਦੋ ਤਸਕਰਾਂ ਖਿਲਾਫ ਮਾਮਲਾ ਦਰਜ

ਫ਼ਿਰੋਜ਼ਪੁਰ, 23 ਮਾਰਚ (ਬਾਲ ਕਿਸ਼ਨ)–  ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਤਸਕਰਾਂ ਦੇ ਘਰ ਛਾਪੇਮਾਰੀ ਕਰਕੇ 1055 ਗ੍ਰਾਮ ਹੈਰੋਇਨ ਅਤੇ 1 ਕਿਲੋ 970 ਗ੍ਰਾਮ ਅਫੀਮ ਬਰਾਮਦ ਕਰਕੇ ਉਨ੍ਹਾਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੋਹਿਤ ਧਵਨ ਇੰਚਾਰਜ਼ ਸੀਆਈਏ ਸਟਾਫ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਕਿਲੇ ਵਾਲਾ ਚੋਂਕ ਕੋਲ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਬੀਤੀ ਰਾਤ ਪਿੰਡ ਗੱਟੀ ਰਾਜੋ ਕੇ ਵਿਖੇ ਜੋ ਡਰੋਨ ਐਕਟੀਵਿਟੀ ਹੋਣ ਬਾਰੇ ਬੀਐੱਸਐੱਫ ਪੁਲਿਸ ਥਾਣਾ ਸਦਰ ਅਤੇ ਅਤੇ ਆਪ ਵੱਲੋਂ ਅੱਜ ਸਵੇਰੇ ਸਰਚ ਅਪਰੇਸ਼ਨ ਕੀਤਾ ਗਿਆ ਹੈ, ਉਸ ਸਬੰਧੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਬੀਤੀ ਰਾਤ ਸਰਹੱਦ ਪਾਰੋਂ ਪਾਕਿਸਤਾਨ ਪਾਸੋਂ ਨਸ਼ੀਲਾ ਪਦਾਰਥ ਡਰੋਨ ਜਰੀਏ ਦੋਸ਼ੀਅਨ ਜਸਵੀਰ ਸਿੰਘ ਉਫਰ ਸੀਰਾ ਪੁੱਤਰ ਦੇਸ ਰਾਜ ਅਤੇ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਜਸਵੀਰ ਸਿੰਘ ਉਰਫ ਸੀਰਾ ਵਾਸੀਅਨ ਪਿੰਡ ਰਾਜੋ ਕੀ ਗੱਟੀ ਨੇ ਹੀ ਮੰਗਵਾਈ ਸੀ। ਉਧਰੋਂ ਆਇਆ ਨਸ਼ੀਲਾ ਪਦਾਰਥ ਇਨ੍ਹਾਂ ਨੇ ਆਪਣੇ ਘਰ ਅੰਦਰ ਰਿਹਾਇਸ਼ੀ ਕਮਰੇ ਵਿਚ ਪਈ ਲੋਹੇ ਦੀ ਪੇਟੀ ਵਿਚ ਛੁਪਾ ਕੇ ਰੱਖੀ ਹੋਈ ਹੈ। ਜੇਕਰ ਛਾਪੇਮਾਰੀ ਕੀਤੀ ਜਾਵੇੇ ਤਾਂ ਬਰਾਮਦਗੀ ਹੋ ਸਕਦੀ ਹੈ। ਇਤਲਾਹ ਠੋਸ ਤੇ ਮੋਹਤਬਰ ਹੋਣ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀਅਨ ਦੇ ਘਰ ਛਾਪੇਮਾਰੀ ਕਰਕੇ 1055 ਗ੍ਰਾਮ ਹੈਰੋਇਨ ਅਤੇ 1 ਕਿਲੋ 970 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਦੋਸ਼ੀਅਨ ਦੀ ਗ੍ਰਿਫਤਾਰੀ ਬਾਕੀ ਹੈ।

Related Articles

Leave a Reply

Your email address will not be published. Required fields are marked *

Back to top button