Punjab

1.5 ਕਿਲੋ ਹੈਰੋਇਨ, 3.94 ਲੱਖ ਦੀ ਡਰੱਗ ਮਨੀ ਸਣੇ 14 ਗ੍ਰਿਫ਼ਤਾਰ

ਅੰਮ੍ਰਿਤਸਰ, 5 ਮਾਰਚ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਯੁੱਧ ਨਸ਼ੇ ਵਿਰੁੱਧ ਤਹਿਤ ਮੰਗਲਵਾਰ ਨੂੰ ਚੌਥੇ ਦਿਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਤੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਕਾਰਵਾਈ ਕਰਦਿਆਂ ਇਕ ਕਿੱਲੋ 523 ਗ੍ਰਾਮ ਹੈਰੋਇਨ, ਇਕ ਹਜ਼ਾਰ ਪਾਬੰਦੀਸ਼ੁਦਾ ਗੋਲ਼ੀਆਂ, 3 ਲੱਖ 94 ਹਜ਼ਾਰ ਅਤੇ ਚਾਰ ਸੌ ਰੁਪਏ ਦੀ ਡਰੱਗ ਮਨੀ, ਦੋ ਵਿਦੇਸ਼ੀ ਪਿਸਤੌਲ, 25 ਕਾਰਤੂਸ, ਇਕ ਕਾਰ ਤੇ ਤਿੰਨ ਬਾਈਕ ਬਰਾਮਦ ਕੀਤੀਆਂ ਅਤੇ ਗਿਆਰਾਂ ਮਾਮਲੇ ਦਰਜ ਕੀਤੇਸੀਪੀ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਗਿਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਲਦੀ ਨਸ਼ਿਆਂ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਜਾਵੇਗੀ। ਲੋਪੋਕੇ ਥਾਣੇ ਦੀ ਪੁਲਿਸ ਨੇ ਛਾਪਾ ਮਾਰ ਕੇ ਪਿੰਡ ਭੰਗਵਾਂ ਵਾਸੀ ਮਲਕੀਤ ਸਿੰਘ ਉਰਫ਼ ਤਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 300 ਗ੍ਰਾਮ ਹੈਰੋਇਨ, 3.10 ਲੱਖ ਰੁਪਏ ਦੀ ਡਰੱਗ ਮਨੀ ਤੇ ਇਕ ਸਵਿਫਟ ਕਾਰ ਬਰਾਮਦ ਕੀਤੀ। ਇਸੇ ਤਰ੍ਹਾਂ ਅਜਨਾਲਾ ਥਾਣੇ ਦੀ ਪੁਲਿਸ ਨੇ ਪਿੰਡ ਚੱਕ ਫੂਲਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 148 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦਕਿ ਭਿੰਡੀ ਸੈਦਾਂ ਥਾਣੇ ਦੀ ਪੁਲਿਸ ਨੇ ਪਿੰਡ ਕਾਨਵੇਨ ਵਾਸੀ ਅਸ਼ਬੀਰ ਸਿੰਘ ਅਤੇ ਦਲੇਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 250 ਪਾਬੰਦੀਸ਼ੁਦਾ ਗੋਲ਼ੀਆਂ, ਇਕ ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਇਕ ਬਾਈਕ ਬਰਾਮਦ ਕੀਤੀ। ਜਦਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਸੁਲਤਾਨਵਿੰਡ ਥਾਣੇ ਦੀ ਪੁਲਿਸ ਨੇ ਤਰਨਤਾਰਨ ਰੋਡ ਸਥਿਤ ਈਸ਼ਵਰ ਨਗਰ ਵਾਸੀ ਸੁਖਵਿੰਦਰ ਸਿੰਘ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ 119 ਗ੍ਰਾਮ ਹੈਰੋਇਨ ਤੇ ਇਕ ਐਕਟਿਵਾ ਬਰਾਮਦ ਕੀਤੀਜਦਕਿ ਗੇਟ ਹਕੀਮਾਂ ਥਾਣੇ ਦੀ ਪੁਲਿਸ ਨੇ ਸੁਲਤਾਨਵਿੰਡ ਰੋਡ ਤੇ ਗੁਰਨਾਮ ਨਗਰ ਵਾਸੀ ਗੁਰਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 1,000 ਪਾਬੰਦੀਸ਼ੁਦਾ ਗੋਲ਼ੀਆਂ ਜ਼ਬਤ ਕੀਤੀਆਂਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਕੋਟ ਖਾਲਸਾ ਵਾਸੀ ਗਗਨ ਕੁਮਾਰ ਤੋਂ 15 ਗ੍ਰਾਮ ਹੈਰੋਇਨ ਤੇ 70,000 ਰੁਪਏ ਡਰੱਗ ਮਨੀ ਬਰਾਮਦ ਕੀਤੀਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਤੁੰਗਪਾਈ ਦੇ ਵਸਨੀਕ ਬਲਵਿੰਦਰ ਸਿੰਘ ਉਰਫ਼ ਬਿੱਲੂ ਤੋਂ 255 ਗ੍ਰਾਮ ਹੈਰੋਇਨ ਤੇ 3,000 ਰੁਪਏ ਡਰੱਗ ਮਨੀ ਬਰਾਮਦ ਕੀਤੀ, ਜਦਕਿ ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਮਕਬੂਲਪੁਰਾ ਦੀ ਗਲੀ ਨੰਬਰ 13 ਦੇ ਵਸਨੀਕ ਅਕਾਸ਼ਦੀਪ ਸਿੰਘ ਤੋਂ 120 ਗ੍ਰਾਮ ਹੈਰੋਇਨ ਤੇ 4,500 ਰੁਪਏ ਡਰੱਗ ਮਨੀ ਬਰਾਮਦ ਕੀਤੀ। ਵੇਰਕਾ ਥਾਣੇ ਦੀ ਪੁਲਿਸ ਨੇ ਗੁਰੂ ਨਾਨਕ ਪੁਰਾ ਦੀ ਗਲੀ ਨੰਬਰ 4 ਦੇ ਵਸਨੀਕ ਪ੍ਰਦੀਪ ਕੁਮਾਰ ਤੇ ਪ੍ਰੀਤ ਕਮਲ ਉਰਫ਼ ਕਾਲੂ ਤੋਂ 270 ਗ੍ਰਾਮ ਹੈਰੋਇਨ ਤੇ 4800 ਰੁਪਏ ਡਰੱਗ ਮਨੀ ਬਰਾਮਦ ਕੀਤੀਕੰਟੋਨਮੈਂਟ ਥਾਣੇ ਦੀ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਦੇ ਵਸਨੀਕ ਸਿਕੰਦਰਬੀਰ ਸਿੰਘ ਤੇ ਕੰਬੋ ਥਾਣੇ ਅਧੀਨ ਪੈਂਦੇ ਪਿੰਡ ਲੋਹਾਰਕਾ ਕਲਾਂ ਦੇ ਵਸਨੀਕ ਅਰਮਾਨਦੀਪ ਸਿੰਘ ਤੋਂ ਦੋ ਵਿਦੇਸ਼ੀ ਪਿਸਤੌਲ, 25 ਕਾਰਤੂਸ, 285 ਗ੍ਰਾਮ ਹੈਰੋਇਨ ਤੇ ਇਕ ਕਾਰ ਬਰਾਮਦ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button