Punjab

1 ਕਿੱਲੋ 747 ਗ੍ਰਾਮ ਹੈਰੋਇਨ ਸਮੇਤ ਤਿੰਨ ਮੁਲਜ਼ਮ ਪੁਲਿਸ ਵਲੋਂ ਗ੍ਰਿਫਤਾਰ 

ਫ਼ਿਰੋਜ਼ਪੁਰ, 20 ਮਾਰਚ (ਬਾਲ ਕਿਸ਼ਨ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਚਲਾਈ ਨਸ਼ਾ ਵਿਰੁੱਧ ਯੁੱਧ ਮੁਹਿਮ ਅਧੀਨ ਫਿਰੋਜ਼ਪੁਰ ਪੁਲਿਸ ਵੱਲੋਂ 1 ਕਿੱਲੋ 647 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਇਸ ਸਬੰਧੀ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐਸ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ ਸਿਟੀ, ਐਸ.ਐਚ.ਓ ਮਮਦੋਟ, ਸੀ.ਆਈ.ਏ ਇੰਚਾਰਜ ਹੋਰ ਬਹੁਤ ਸਾਰੇ ਮੁਲਾਜ਼ਮ ਅਲਰਟ ਹੋ ਕੇ ਮਿਹਨਤ ਦੇ ਨਾਲ ਕੰਮ ਕਰ ਰਹੇ ਹਨ, ਜਿਸ ਦੌਰਾਨ 2 ਤਸਕਰ 1 ਕਿਲੋ 647 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਹਨ, ਜਿਨਾਂ ਦੀ ਪਹਿਛਾਣ ਹੈ ਚਰਨਜੀਤ ਸਿੰਘ ਚੰਨੀ ਤੇ ਆਕਾਸ਼ਮੀਤ ਸਿੰਘ ਉਰਫ ਗਗਨ ਵਜੋਂ ਹੋਈ ਹੈ ਅਤੇ ਇੱਕ ਬਲਵਿੰਦਰ ਸਿੰਘ ਕੁਲਵਿੰਦਰ ਪੁੱਤਰ ਗੁਰਦੀਪ ਸਿੰਘ ਇਹ ਅਜੇ ਭਗੌੜਾ ਇਸਨੂੰ ਅਸੀਂ ਜਲਦੀ ਕਾਬੂ ਕਰ ਲਾਵਾਂਗੇ, ਜਿਸ ਦੇ ਵਿਰੁੱਧ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਸਮੀਨ ਉਰਫ ਸ਼ਿਵਾ ਉਮਰ 30 ਸਾਲ ਪੁੱਤਰ ਚੇਤਨ ਲਾਲ ਵਾਸੀ ਫਿਰੋਜ਼ਪੁਰ ਕੈਂਟ ਨੂੰ 100 ਗ੍ਰਾਮ ਹੈਰੋਇਨ ਸਮੇਤ ਥਾਣਾ ਕੈਂਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button