Punjab

ਹੱਕੀ ਮੰਗਾਂ ਦੀ ਪੂਰਤੀ ਲਈ ਆਸ਼ਾ ਵਰਕਰਾਂ ਨੇ ਦਿੱਤਾ ਸਿਵਲ ਸਰਜਨ ਨੂੰ ਮੰਗ ਪੱਤਰ

ਫ਼ਿਰੋਜ਼ਪੁਰ, 6 ਮਾਰਚ (ਬਾਲ ਕਿਸ਼ਨ)– ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਮਾਨਸਾ ਦੇ ਵਿਚਾਰ ਅਨੁਸਾਰ ਭੋਲੀ ਰਾਣੀ ਦੀ ਅਗਵਾਈ ਵਿੱਚ ਮਾਨਯੋਗ ਸਿਵਲ ਸਰਜਨ ਫ਼ਿਰੋਜ਼ਪੁਰ ਡਾ: ਰਾਜੀਵ ਪਰਾਸ਼ਰ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਮੋਰਚੇ ਦੇ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ, ਬਲਕਰਨ ਕੌਰ ਅਬੋਹਰ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਬੇਨਤੀ ਕੀਤੀ ਕਿ ਕੱਸੋਆਣਾ, ਗੁਰੂਹਰਸਹਾਏ, ਜ਼ੀਰਾ ਬਲਾਕ ਦੀਆਂ ਆਸਾਂ ਵਰਕਰਾਂ ਨੇ 2023 ਤੋਂ 2024 ਵਿਚ 60 ਸਾਲ ਤੋਂ ਪਲੱਸ ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਟਰੇਨਿੰਗ ਲਈ ਸੀ, ਪ੍ਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਵਰਕਰਾਂ ਵੱਲੋਂ ਬਜ਼ੁਰਗ ਕਿਆਰ ਦਾ ਅਪ੍ਰੈਲ 2025 ਤੋਂ ਅਗਸਤ 2025 ਦਾ ਭੱਤਾ ਪੈਡਿੰਗ ਪਿਆ ਹੈ। ਇਸ ਮੁਸ਼ਕਲ ਦੇ ਹੱਲ ਲਈ ਭੋਲੀ ਰਾਣੀ ਵੱਲੋਂ ਕੱਸੋਆਣਾ ਬਲਾਕ ਦੇ ਐੱਸ.ਐਮ.ਓ ਨੂੰ ਵਾਰ–ਵਾਰ ਬੇਨਤੀਆਂ ਕੀਤੀਆਂ ਗਈਆਂ ਹਨ, ਮਸਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਇਸ ਤੋਂ ਇਲਾਵਾ ਸਾਂਝੇ ਮੋਰਚੇ ਦੇ ਆਗੂਆਂ ਵੱਲੋਂ ਐੱਸ.ਐਮ.ਓ. ਕੱਸੋਆਣਾ ਨੂੰ ਬੇਨਤੀ ਦੇ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਅਤੇ 38-ਬੀ ਸੈਕਟਰ ਚੰਡੀਗੜ੍ਹ 20 ਫਰਵਰੀ 2026 ਨੂੰ ਸਿਹਤ ਵਿਭਾਗ ਦੇ ਅਮਲੇ ਐਮ.ਡੀ ਮੋਨਿਕਾ ਬੱਬਰ ਅਤੇ ਸਹਾਇਕ ਕੰਟਰੋਲ (ਵਿੱਤ ਅਤੇ ਲੇਖਾ) ਐਨ.ਐਚ.ਐਮ. ਨੂੰ ਵੀ ਇਸ ਸਮੱਸਿਆਂ ਵਾਰੇ ਮੰਗ ਪੱਤਰ ਦਿੱਤਾ, ਪ੍ਰੰਤੂ ਨੀਚੇ ਦੇ ਅਧਿਕਾਰੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਇਸ ਨਾਲ ਵਰਕਰਾਂ ਦਾ ਕੰਮ ਕਰਨ ਦਾ ਮਨੋਬਲ ਬਿੱਲਕੁਲ ਘੱਟ ਰਿਹਾ ਹੈ। ਵਫਦ ਨੇ ਮੰਗ ਕੀਤੀ ਕਿ ਪੈਡਿੰਗ ਭੱਤੇ ਨੂੰ ਤੁਰੰਤ ਖਾਤਿਆਂ ਵਿੱਚ ਪਾਇਆ ਜਾਵੇ, ਜ਼ਿਲੇ੍ਹ ਵਿੱਚ ਰਹਿ ਗਈਆਂ ਵਰਕਰਾਂ ਨੂੰ ਟਰੇਨਿੰਗ ਵੀ ਤੁਰੰਤ ਦਿੱਤੀ ਜਾਵੇ, ਬਜ਼ੁਰਗਾਂ ਦੀ ਸਾਂਭ-ਸੰਭਾਲ ਦੇ ਬਕਾਇਆ ਪਵਾਉਣ ਲਈ ਰਿਪੋਟ 8 ਮਾਰਚ 2026 ਤੱਕ ਮੰਗਵਾਉਣ ਲਈ ਲੈਟਰ ਜਾਰੀ ਕੀਤੀ ਗਈ ਅਤੇ ਰਹਿੰਦੇ ਵਰਕਰਾਂ ਦੀ ਬਜ਼ੁਰਗਾਂ ਦੀ ਟਰੇਨਿੰਗ ਇੱਕ ਹਫਤੇ ਤੱਕ ਕਰਵਾਉਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਰਾਮ ਪ੍ਰਸ਼ਾਦ ਪ.ਸ.ਸ.ਫ.1680/22-ਬੀ ਚੰਡੀਗੜ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਪੈਰਾ ਮੈਡੀਕਲ ਪੰਜਾਬ ਮੀਤ ਪ੍ਰਧਾਨ ਨਰਿੰਦਰ ਕੁਮਾਰ ਸ਼ਰਮਾ ਫ਼ਿਰੋਜ਼ਪੁਰ, ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ, ਬਲਾਕ ਅਰਬਨ ਪ੍ਰਧਾਨ ਕੈਂਡੀ, ਬਲਾਕ ਪ੍ਰਧਾਨ ਕੱਸੋਆਣਾ ਭੋਲਾ ਰਾਣੀ, ਬਲਾਕ ਪ੍ਰਧਾਨ ਗੁਰੂਹਰਸਹਾਏ ਪਰਮਜੀਤ ਕੌਰ, ਮਨਜੀਤ ਕੌਰ, ਵੀਰਪਾਲ ਕੌਰ, ਰਾਣੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button