Punjab

ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਏ ਫਿਰੋਜ਼ਪੁਰ ਦੇ ਸਮੂਹ ਰੋਟਰੀ ਕਲੱਬ

ਬਾਲ ਕਿਸ਼ਨ

ਫਿਰੋਜ਼ਪੁਰ, 16 ਸਤੰਬਰ : ਸੇਵਾ ਦੇ ਖੇਤਰ ਵਿਚ ਮੋਢੀ ਰੋਟਰੀ ਡਿਸਟਿਕ 3090 ਨੇ ਡਿਸਟਿਕ ਗਵਰਨਰ ਭੁਪੇਸ਼ ਮਹਿਤਾ ਦੀ ਅਗਵਾਈ ਵਿਚ ਨੇ ਹੁਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਦਾ ਬੀੜਾ ਚੁੱਕਿਆ ਹੈ। ਇਸ ਦੇ ਤਹਿਤ ਫਿਰੋਜ਼ਪੁਰ ਦੇ ਸਾਰੇ ਰੋਟਰੀ ਕਲੱਬਾਂ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ, ਰੋਟਰੀ ਕਲੱਬ ਫਿਰੋਜ਼ਪੁਰ, ਆਰ.ਸੀ ਫਿਰੋਜ਼ਪੁਰ ਸਿਟੀ, ਆਰਸੀ ਫਿਰੋਜ਼ਪੁਰ ਰਾਇਲ, ਆਰਸੀ ਫਿਰੋਜ਼ਪੁਰ ਡਾਇੰਮਡ, ਆਰਸੀ ਫਿਰੋਜ਼ਪੁਰ ਗੋਲਡ ਵੱਲੋਂ ਹੁਸੈਨੀਵਾਲਾ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡ ਟੇਂਡੀ ਵਾਲਾ ਵਿਖੇ ਇਕ ਮੈਗਾ ਹੜ੍ਹ ਰਾਹਤ ਸਮੱਗਰੀ ਵੰਡ ਕੈਂਪ ਲਗਾਇਆ ਗਿਆ। ਜਿਸ ਵਿਚ ਰੋਟਰੀ ਕਲੱਬ ਬੰਬੇ ਤੋਂ ਪ੍ਰਾਪਤ 100 ਗੱਦੇ, 100 ਸਿਰਹਾਣੇ ਅਤੇ 520 ਕੰਬਲ ਹੜ੍ਹ ਪ੍ਰਭਾਵਿਤ ਵਿਅਕਤੀਆਂ ਵਿਚ ਵੰਡੇ ਗਏ। ਰਾਜ ਭੂਸ਼ਣ ਚੌਧਰੀ ਰਾਜ ਮੰਤਰੀ ਜਲ ਸ਼ਕਤੀ ਮੰਤਰਾਲੇ, ਭਾਰਤ ਸਰਕਾਰ ਨੇ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਲ ਕੈਂਪ ਦਾ ਉਦਘਾਟਨ ਕੀਤਾ। ਰੋਟਰੀ ਡਿਸਟਿਕ 3141 ਤੋਂ ਪੀਡੀਜੀ ਸੰਦੀਪ ਅਗਰਵਾਲ, ਰੋਟਰੀ ਡਿਸਟਿਕ 3080 ਤੋਂ ਪੀਡੀਜੀ ਡਾ. ਮਨਮੋਹਨ ਸਿੰਘ ਅਤੇ ਰੋਟਰੀ ਕਲੱਬ ਬੰਬੇ ਦੇ ਪ੍ਰਧਾਨ ਵਿਮਲ ਮਹਿਤਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਕੈਂਪ ਦੇ ਚੇਅਰਮੈਨ ਪੀਡੀਜੀ ਵਿਜੈ ਅਰੋੜਾ, ਪ੍ਰੋਜੈਕਟ ਇੰਚਾਰਜ਼ ਅਸ਼ੋਕ ਬਹਿਲ, ਸੀਨੀਅਰ ਰੋਟੈਰੀਅਨ ਰਾਕੇਸ਼ ਚਾਵਲਾ ਅਤੇ ਪ੍ਰਦੀਪ ਬਿੰਦਰਾ ਨੇ ਦੱਸਿਆ ਕਿ ਜਲਦ ਹੀ ਰੋਟਰੀ ਕਲੱਬ ਹੜ੍ਹ ਪ੍ਰਭਾਵਿਤ ਲੋਕਾਂ ਦੇ ਬੱਚਿਆਂ ਦੀਆਂ ਫੀਸਾ ਦੇਣ ਦਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਸਮੱਗਰੀ ਦੀ ਵੰਡ ਲਈ ਫਿਰੋਜ਼ਪੁਰ ਦੇ ਸਾਰੇ ਰੋਟੇਰੀਅਨਾਂ ਪ੍ਰਧਾਨ ਕ੍ਰਿਪਾਲ ਸਿੰਘ ਮੱਕੜ, ਹਿੰਮਤ ਗੋਇਲ, ਰਾਹੁਲ ਕੱਕੜ, ਅਨੁਰਾਧਾ, ਕੁਨਾਲ ਪੂਰੀ, ਵਿਜੈ ਮੌਗਾ, ਦਸ਼ਮੇਸ਼ ਸੇਠੀ, ਹਰਵਿੰਦਰ ਘਈ, ਸੁਰਿੰਦਰ ਸਿੰਘ ਕਪੂਰ, ਬੂਟਾ ਸਿੰਘ, ਇੰਜ. ਗੁਪਤਾ, ਅਜੈ ਬਜਾਜ, ਪ੍ਰਿਥਵੀ ਮੌਂਗਾ, ਨਵੀਨ ਅਰੋੜਾ ਆਦਿ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

Related Articles

Leave a Reply

Your email address will not be published. Required fields are marked *

Back to top button