
ਬਾਲ ਕਿਸ਼ਨ
ਫਿਰੋਜ਼ਪੁਰ, 3 ਅਗਸਤ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਹੈਲਥ ਵਰਕਰਾਂ ਮੇਲ ਦੇ ਸਰਕਾਰੀ ਟ੍ਰੇਨਿੰਗ ਸੈਟਰ ਮੁੜ ਚਾਲੂ ਹੋਣ ਜਾ ਰਾਹੇ ਹਨ। ਇੰਨਾ ਗੱਲਾ ਦਾ ਪ੍ਰਗਟਾਵਾ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਦੇ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਕਨਵੀਨਰ ਹਰਵਿੰਦਰ ਸਿੰਘ ਛੀਨਾ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਕਨਵੀਨਰ ਮਨਜੀਤ ਕੋਰ ,ਸੁਬਾਈ ਆਗੂ ਗੁਰਦੇਵ ਸਿੰਘ ਢਿਲੋ ਰਣਦੀਪ ਸਿੰਘ ਫਤਿਹਗੜ, ਸੁਖਜੀਤ ਸੇਖੋ, ਨਰਿੰਦਰ ਸਰਮਾ, ਸਤਿਨਾਮ ਸਿੰਘ ਫਿਰੋਜ਼ਪੁਰ, ਰਮੇਸ਼ ਕੁਮਾਰ ਫਿਰੋਜਪੁਰ, ਇੰਦਰਜੀਤ ਕੌਰ, ਕਿਰਨਪਾਲ ਕੌਰ, ਦਵਿੰਦਰ ਸਿੰਘ, ਗੁਰਮੀਤ ਕੌਰ, ਬਲਜੀਤ ਕੌਰ, ਮਨਜੀਤ ਸਿੰਘ, ਹਰਜੀਤ ਪੋਹਵਿੰਡ, ਨਿਗਾਹੀ ਰਾਮ ਮਲੇਰਕੋਟਲਾ, ਅਵਤਾਰ ਗੰਢੂਆ, ਜਸਵਿੰਦਰ ਪੰਧੇਰ ਸੋਨੀ ਚੀਮਾ, ਵਿਰਸਾ ਸਿੰਘ ਪੰਨੂੰ,ਸਰਬਜੀਤ ਸਿੰਘ ਤਰਨਤਾਰਨ, ਦਲਜੀਤ ਢਿਲੋ, ਬਲਜਿੰਦਰ ਬਰਨਾਲਾ, ਬਿਕਰਮ ਗੁਰਦਾਸਪੁਰ, ਸਿੰਕਦਰ ਪਠਾਨਕੋਟ, ਪਰਮਜੀਤ ਸਿੰਘ ਘਰਿਆਲਾ ਅਤੇ ਹੋਰ ਆਗੂਆ ਦੀ ਅਗਵਾਈ ਹੇਠ ਜਥੇਬੰਦੀ ਦੀ ਇੱਕ ਆਨਲਾਈਨ ਮੀਟਿੰਗ ਪਿਛੋ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ। ਇਸ ਦੀ ਜਾਣਕਰੀ ਵਿਸਤਾਰ ਵਿੱਚ ਦਿੰਦੇ ਹੋਏ ਜਥੇਬੰਦੀ ਦੇ ਸੁਬਾਈ ਪ੍ਰੈਸ ਸਕੱਤਰ ਰਵਿੰਦਰ ਸਰਮਾ ਨੇ ਦੱਸਿਆ ਕਿ ਬੰਦ ਪਏ ਸਰਕਾਰੀ ਟ੍ਰੇਨਿੰਗ ਸੈਂਟਰਾਂ ਨੂੰ ਮੁੜ ਚਾਲੂ ਕਰਨ ਦੀ ਜਥੇਬੰਦੀ ਲੰਮੇ ਸਮੇ ਤੋ ਮੰਗ ਕਰਦੀ ਆ ਰਹੀ ਸੀ 25 ਜੂਨ ਨੂੰ ਸਿਹਤ ਮੰਤਰੀ ਜੀ ਨੇ ਜਥੇਬੰਦੀ ਨਾਲ ਪੈਨਲ ਮੀਟਿੰਗ ਟਾਈਮ ਇਸ ‘ਤੇ ਗੋਰ ਕਰਦੇ ਹੋਏ 2012 ਤੋ ਬੰਦ ਪਾਏ ਤਿੰਨੇ ਸਰਕਾਰੀ ਟ੍ਰੇਨਿੰਗ ਸੈਟਰ ਮੁੜ ਖੋਲਣ ਦਾ ਭਰੋਸਾ ਦਿੱਤਾ ਸੀ । ਉਸੇ ਭਰੋਸੇ ਦੇ ਮੰਦੇਨਜਰ ਸਿਹਤ ਵਿਭਾਗ ਵਲੋ ਸਰਕਾਰੀ ਸੈਟਰ ਨਾਭਾ ਜਿਲਾ ਪਟਿਆਲਾ ਨੂੰ ਚਾਲੂ ਕਰਨ ਦੀ ਪਰੀਕਿਆ ਅੰਤਮ ਪੜਾਹ ਤੇ ਹੈ ਬਾਕੀ ਦੋਵੇ ਸੈਟਰ ਵੀ ਉਸ ਤੋ ਬਾਅਦ ਨਾਲ ਹੀ ਚਾਲੂ ਹੋ ਜਾਣਗੇ। ਜਥੇਬੰਦੀ ਦੇ ਆਗੂਆ ਨੇ ਪਿਛਲੇ ਦਿਨੀ ਸਿਹਤ ਵਿਭਾਗ ਵਿੱਚ ਖਾਲੀ ਪੋਸਟਾ ਭਰਨ ਦੇ ਇਸਤਿਹਾਰ ਜਾਰੀ ਕਰਨ ‘ਤੇ ਵੀ ਤਸੱਲੀ ਪਰਗਟ ਕੀਤੀ ਅਤੇ ਕਿਹਾ ਕਿ ਮੰਤਰੀ ਜੀ ਵਲੋ 25 ਜੂਨ ਨੂੰ ਵਿਚਾਰੀਆ ਮੰਗਾ ਵਿੱਚੋ ਦੋ ਪੂਰੀਆ ਹੋ ਗਾਈਆ ਅਤੇ ਬਾਕੀ ਲਈ ਪੈਨਲ ਮੀਟਿੰਗ 5 ਅਗਸਤ ਨੂੰ ਵਿਭਾਗ ਦੇ ਦੋਵੇ ਡਾਇਰੈਕਟਰ ਸਹਿਬਾਨ ਨਾਲ ਹੋਣ ਜਾ ਰਹੀ ਹੈ ਜਿਸ ਵਿੱਚ ਪਿਛਲੇ ਸਮੇ ਤੋ ਲਟਕਦੀਆ ਮੰਗਾ ਦੇ ਹੱਲ ਦੀ ਮੰਗ ਕੀਤੀ ਜਾਵੇਗੀ ਇਸ ਮੋਕੇ ਹੋਰ ਆਗੂ ਵੀ ਹਾਜਰ ਸਨ।



