Punjab

ਹੁਣ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਮੌਕੇ ਵੱਜਣਗੇ ਸਾਇਰਨ, ਨੰਗਲ ‘ਚ ਐਮਰਜੈਂਸੀ ਚਿਤਾਵਨੀ ਸਿਸਟਮ ਟਾਵਰ ਸਥਾਪਿਤ

ਨੰਗਲ, 11 ਜੁਲਾਈ : ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਸਤਲੁਜ ਦਰਿਆ ਦੇ ਕੰਢੇ ਸਥਿਤ ਇਲਾਕਿਆਂ ਵਿੱਚ ਸਥਾਨਕ ਲੋਕਾਂ ਨੂੰ ਸਮੇਂ ਸਿਰ ਸੰਭਾਵੀ ਐਮਰਜੈਂਸੀ ਸਥਿਤੀਆਂ ਬਾਰੇ ਸੁਚੇਤ ਕਰਨ ਦੇ ਉਦੇਸ਼ ਨਾਲ ‘ਅਰਲੀ ਵਾਰਨਿੰਗ ਸਿਸਟਮ’ ਅਧੀਨ ਵਿਸ਼ੇਸ਼ ਸਾਇਰਨ ਟਾਵਰ ਲਗਾਏ ਹਨ। ਇਹ ਪ੍ਰਕਿਰਿਆ ਪਹਿਲਾਂ ਵੀ ਅਪਣਾਈ ਜਾ ਰਹੀ ਸੀ, ਹੁਣ ਡੈਮ ਸੇਫਟੀ ਐਕਟ ਦੇ ਨਿਰਦੇਸ਼ਾਂ ਤਹਿਤ ਆਧੁਨਿਕੀਕਰਨ ਪ੍ਰਕਿਰਿਆ ਰਾਹੀਂ ਇਨ੍ਹਾਂ ਟਾਵਰਾਂ ਨੂੰ ਲਗਾਇਆ ਗਿਆ ਹੈ। ਇਨ੍ਹਾਂ ਟਾਵਰਾਂ ਦਾ ਉਦਘਾਟਨ ਅੱਜ ਨੰਗਲ ਵਿੱਚ ਬੀਬੀਐਮਬੀ ਦੇ ਮਾਣਯੋਗ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਨੇ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀਪੀ ਸਿੰਘ ਨੇ ਕਿਹਾ ਕਿ ਸਾਇਰਨ ਦੇ ਨਾਲ-ਨਾਲ, ਇਨ੍ਹਾਂ ਟਾਵਰਾਂ ਦੀ ਵਰਤੋਂ ਅਵਾਜ਼ ਸੁਨੇਹਿਆਂ ਅਤੇ ਐੱਸਐੱਮਐੱਸ ਸੁਨੇਹਿਆਂ ਰਾਹੀਂ ਜਾਣਕਾਰੀ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਇਹ ਟਾਵਰ ਭਾਖੜਾ ਤੋਂ ਨੰਗਲ ਤੱਕ ਕੁੱਲ 6 ਥਾਵਾਂ ‘ਤੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਭਾਖੜਾ (1400),ਪਿੰਡ ਔਲਿੰਡਾ,ਪਿੰਡ ਨੇਹਲਾ,ਪਿੰਡ ਤਲਵਾੜਾ,ਇਨਡੋਰ ਸਟੇਡੀਅਮ ਨੰਗਲ, ਨੰਗਲ ਡੈਮ ’ਤੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਦੀ ਸਥਿਤੀ ਵਿੱਚ, ਜਦੋਂ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾਂਦਾ ਹੈ, ਤਾਂ ਇਨ੍ਹਾਂ ਟਾਵਰਾਂ ਵਿੱਚ ਲਗਾਏ ਗਏ ਸਾਇਰਨ ਚਾਲੂ ਹੋ ਜਾਣਗੇ। ਇਹ ਚੇਤਾਵਨੀ ਨੇੜਲੇ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸਮੇਂ ਸਿਰ ਸੁਚੇਤ ਕਰਨ ਵਿੱਚ ਮਦਦ ਕਰੇਗੀ, ਤਾਂ ਜੋ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ’ਤੇ ਇਨਡੋਰ ਸਟੇਡੀਅਮ ਨੰਗਲ ਵਿੱਚ ਚੇਅਰਮੈਨ ਬੀਬੀਐਮਬੀ ਅਤੇ ਹੋਰ ਅਧਿਕਾਰੀਆਂ ਵੱਲੋਂ ਬੂਟੇ ਵੀ ਲਗਾਏ ਗਏ। ਇਸ ਮੌਕੇ ਮਾਣਯੋਗ ਚੇਅਰਮੈਨ ਬੀਬੀਐਮਬੀ ਇੰਜੀਨੀਅਰ ਮਨੋਜ ਤ੍ਰਿਪਾਠੀ, ਮੁੱਖ ਇੰਜੀਨੀਅਰ ਭਾਖੜਾ ਡੈਮ ਇੰਜੀਨੀਅਰ ਸੀਪੀ ਸਿੰਘ, ਇੰਜੀਨੀਅਰ ਸੁਰੇਸ਼ ਮਾਨ, ਇੰਜੀਨੀਅਰ ਹਰਜੋਤ ਸਿੰਘ ਵਾਲੀਆ, ਇੰਜੀਨੀਅਰ ਅਨਿਲ ਧਵਨ, ਇੰਜੀਨੀਅਰ ਸੁਰਿੰਦਰ ਮਿੱਤਲ, ਇੰਜੀਨੀਅਰ ਸੰਜੀਵ ਕੁਮਾਰ, ਇੰਜੀਨੀਅਰ ਨੀਰਜ ਚੌਹਾਨ, ਇੰਜੀਨੀਅਰ ਪਾਰਸ ਨਾਇਰ, ਇੰਜੀਨੀਅਰ ਮਨੀਸ਼ ਕੁਮਾਰ, ਇੰਜੀਨੀਅਰ ਗੌਰਵ ਸਾਂਭਰ, ਇੰਜੀਨੀਅਰ ਚਮਨ ਲਾਲ, ਇੰਜੀਨੀਅਰ ਹਰਸ਼ਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button