
ਅੰਮ੍ਰਿਤਸਰ, 10 ਅਗਸਤ : ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਐਸਆਰ ਰੇਲਵੇ ਸਟੇਸ਼ਨ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪ੍ਰੀਮੀਅਮ ਗੱਡੀ ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਇਕ ਵੱਡੀ ਰਾਹਤ ਪ੍ਰਦਾਨ ਕਰੇਗੀ। ਇਹ ਗੱਡੀ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਣੀ ਹੈ ਤੇ ਅੱਜ ਇਹ ਸ਼ਾਮ 5:00 ਵਜੇ ਅੰਮ੍ਰਿਤਸਰ ਦੇ ਪਲੇਟਫਾਰਮ ਨੰਬਰ ਇਕ ‘ਤੇ ਪਹੁੰਚੇਗੀ। ਮੰਗਲਵਾਰ ਨੂੰ ਛੱਡ ਕੇ, ਇਹ ਗੱਡੀ ਹਫ਼ਤੇ ‘ਚ 6 ਦਿਨ ਚੱਲੇਗੀ। ਅੰਮ੍ਰਿਤਸਰ ਤੋਂ ਕਟੜਾ ਦਾ ਸਫਰ ਇਹ ਗੱਡੀ 5 ਘੰਟੇ 35 ਮਿੰਟਾਂ ‘ਚ ਪੂਰਾ ਕਰੇਗੀ। ਅੰਮ੍ਰਿਤਸਰ ਤੋਂ ਕਟੜਾ ਲਈ ਪਹਿਲੀ ਵੰਦੇ ਭਾਰਤ ਟ੍ਰੇਨ ਹੈ। ਅੰਮ੍ਰਿਤਸਰ ਦੇ ਸੌ ਵਿਦਿਆਰਥੀ ਜਲੰਧਰ-ਅੰਮ੍ਰਿਤਸਰ ਦਰਮਿਆਨ ਵੰਦੇ ਭਾਰਤ ਟ੍ਰੇਨ ‘ਚ ਮੁਫਤ ਯਾਤਰਾ ਕਰਨਗੇ। ਇਹ ਵਿਦਿਆਰਥੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਹਨ। ਵੰਦੇ ਭਾਰਤ ਦੇ ਸਵਾਗਤ ਲਈ ਰੇਲਵੇ ਸਟੇਸ਼ਨ ‘ਤੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸ਼ਾਮ ਨੂੰ ਰੇਲਵੇ ਅਧਿਕਾਰੀਆਂ ਦੇ ਨਾਲ-ਨਾਲ ਸਥਾਨਕ ਆਗੂ ਵੀ ਮੌਜੂਦ ਰਹਿਣਗੇ।



