International

ਹਾਂਗਕਾਂਗ ‘ਚ ਵੱਡੇ ਰਿਹਾਇਸ਼ੀ ਕੰਪਲੈਕਸ ‘ਚ ਲੱਗੀ ਭਿਆਨਕ ਅੱਗ, 44 ਮੌਤਾਂ, 300 ਦੇ ਕਰੀਬ ਲੋਕ ਲਾਪਤਾ

ਹਾਂਗਕਾਂਗ, 27 ਨਵੰਬਰ : ਹਾਂਗਕਾਂਗ ਦੇ ਤਾਈ ਪੋ ਜ਼ਿਲ੍ਹੇ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਵੱਡੇ ਰਿਹਾਇਸ਼ੀ ਕੰਪਲੈਕਸ ਵਿੱਚ ਲੱਗੀ ਭਿਆਨਕ ਅੱਗ ਨੇ ਸ਼ਹਿਰ ਨੂੰ ਦਹਿਲਾ ਦਿੱਤਾ। ਵਾਂਗ ਫੁਕ ਕੋਰਟ ਨਾਮਕ 2,000 ਫਲੈਟਾਂ ਵਾਲੇ ਇਸ ਰਿਹਾਇਸ਼ੀ ਕੰਪਲੈਕਸ ਵਿੱਚ ਅਚਾਨਕ ਉੱਠੀਆਂ ਅੱਗ ਦੀਆਂ ਲਪਟਾਂ ਨੇ ਕਈ ਉੱਚੀਆਂ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਧੂੰਏਂ ਦੇ ਕਾਲੇ ਬੱਦਲ ਦੂਰ-ਦੂਰ ਤੱਕ ਦਿਖਾਈ ਦਿੱਤੇ ਅਤੇ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਵਿੱਚ ਹੁਣ ਤੱਕ 44 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 300 ਲੋਕ ਲਾਪਤਾ ਹਨ। ਬਚਾਅ ਕਾਰਜ ਲਗਾਤਾਰ ਜਾਰੀ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ, ਇਹ ਅੱਗ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 2:51 ਵਜੇ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ 31-ਮੰਜ਼ਿਲਾ ਟਾਵਰਾਂ ਦੀਆਂ ਕਈ ਮੰਜ਼ਿਲਾਂ ਤੱਕ ਫੈਲ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਇਰ ਸਰਵਿਸਿਜ਼ ਵਿਭਾਗ ਨੇ ਇਸ ਨੂੰ “ਲੈਵਲ-5 ਅਲਾਰਮ ਫਾਇਰ” ਘੋਸ਼ਿਤ ਕੀਤਾ, ਜੋ ਹਾਂਗਕਾਂਗ ਵਿੱਚ ਅੱਗ ਦੀ ਸਭ ਤੋਂ ਗੰਭੀਰ ਸ਼੍ਰੇਣੀ ਹੈ। ਹੁਣ ਤੱਕ ਘੱਟੋ-ਘੱਟ 44 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਕਰੀਬ 300 ਲੋਕ ਲਾਪਤਾ ਹਨ। ਮ੍ਰਿਤਕਾਂ ਵਿੱਚ 37 ਸਾਲਾ ਇੱਕ ਫਾਇਰਫਾਈਟਰ ਵੀ ਸ਼ਾਮਲ ਹੈ, ਜਿਸ ਨੂੰ ਸਰਕਾਰੀ ਅਧਿਕਾਰੀਆਂ ਨੇ “ਬਹਾਦਰ ਅਤੇ ਕਰਤੱਵਨਿਸ਼ਠ” ਦੱਸਦਿਆਂ ਸ਼ਰਧਾਂਜਲੀ ਦਿੱਤੀ ਹੈ।

ਇਮਾਰਤਾਂ ਵਿੱਚ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾਹਾਂਗਕਾਂਗ ਸਰਕਾਰ ਅਤੇ ਫਾਇਰ ਸਰਵਿਸਿਜ਼ ਵਿਭਾਗ ਨੇ ਕਿਹਾ ਹੈ ਕਿ ਕੁਝ ਲੋਕ ਹਾਲੇ ਵੀ ਇਮਾਰਤਾਂ ਦੇ ਅੰਦਰ ਫਸੇ ਹੋ ਸਕਦੇ ਹਨ, ਹਾਲਾਂਕਿ ਅਧਿਕਾਰਤ ਗਿਣਤੀ ਦੱਸਣੀ ਹਾਲੇ ਸੰਭਵ ਨਹੀਂ ਹੈ। ਬਚਾਅ ਦਲ ਲਈ ਧੂੰਆਂ, ਉਚਾਈ ਅਤੇ ਤੰਗ ਪੌੜੀਆਂ ਸਭ ਤੋਂ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ।

700 ਤੋਂ ਵੱਧ ਫਾਇਰਫਾਈਟਰ ਮੌਕੇ ‘ਤੇ ਮੌਜੂਦਘਟਨਾ ਸਥਾਨ ‘ਤੇ 700 ਤੋਂ ਵੱਧ ਫਾਇਰਫਾਈਟਰ ਲਗਾਤਾਰ ਅੱਗ ਬੁਝਾਉਣ ਅਤੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਜੁਟੇ ਹੋਏ ਹਨ। ਕਈ ਥਾਵਾਂ ‘ਤੇ ਹਾਈਡ੍ਰੌਲਿਕ ਪੌੜੀਆਂ ਰਾਹੀਂ ਉੱਚੀਆਂ ਮੰਜ਼ਿਲਾਂ ‘ਤੇ ਪਾਣੀ ਦੀਆਂ ਬੌਛਾਰਾਂ ਪਾਈਆਂ ਜਾ ਰਹੀਆਂ ਹਨ। ਲਾਈਵ ਫੁਟੇਜ ਵਿੱਚ ਦਿਖਾਈ ਦਿੱਤਾ ਕਿ ਤੇਜ਼ ਅੱਗ ਅਤੇ ਸੰਘਣੇ ਧੂੰਏਂ ਦੇ ਬਾਵਜੂਦ ਰਾਹਤ ਕਰਮੀ ਜਾਨ ਜੋਖਮ ਵਿੱਚ ਪਾ ਕੇ ਅੰਦਰ ਦਾਖਲ ਹੋ ਰਹੇ ਹਨ।

Related Articles

Leave a Reply

Your email address will not be published. Required fields are marked *

Back to top button