
ਅੰਮ੍ਰਿਤਸਰ, 7 ਮਈ-ਅਟਾਰੀ ਵਾਹਗਾ ਸਰਹੱਦ ‘ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਰਿਟਰੀਟ ਸੈਰੇਮਨੀ ਦਰਸ਼ਕਾਂ ਲਈ ਰੱਦ ਕਰ ਦਿੱਤਾ ਗਿਆ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ, ਆਮ ਤੌਰ ‘ਤੇ ਵੀ ਘੱਟ ਸੈਲਾਨੀ ਰਿਟਰੀਟ ਸੈਰੇਮਨੀ ਦੇਖਣ ਲਈ ਆ ਰਹੇ ਸਨ। ਮੰਗਲਵਾਰ ਦੇਰ ਰਾਤ ਹੋਏ ਹਵਾਈ ਹਮਲੇ ਤੋਂ ਬਾਅਦ ਦਰਸ਼ਕਾਂ ਲਈ ਰਿਟਰੀਟ ਸੈਰੇਮਨੀ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਬੀਐਸਐਫ ਵੱਲੋਂ ਰਿਟਰੀਟ ਸੈਰੇਮਨੀ ਨੂੰ ਰੋਕਣ ਸੰਬੰਧੀ ਇੱਕ ਪੋਸਟਰ ਵੀ ਆਈਸੀਪੀ ਦੇ ਬਾਹਰ ਲਗਾਇਆ ਗਿਆ ਹੈ।



