ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਫਿਰੋਜ਼ਪੁਰ
ਵੱਖ-ਵੱਖ ਰਾਜਨੀਤਿਕ ਆਗੂਆਂ ਤੋਂ ਇਲਾਵਾ ਐੱਸ.ਐੱਸ.ਪੀ ਭੁਪਿੰਦਰ ਸਿੰਘ ਹੋਏ ਨਤਮਸਤਕ

ਫਿਰੋਜ਼ਪੁਰ 26 ਫਰਵਰੀ (ਜਸਵਿੰਦਰ ਸਿੰਘ ਸੰਧੂ)- ਮਹਾਂ ਸ਼ਿਵਰਾਤਰੀ ਦਾ ਤਿਉਹਾਰ ਫਿਰੋਜ਼ਪੁਰ ਵਿਖੇ ਜਿੱਥੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ, ਉੱਥੇ ਲੋਕਾਂ ਵੱਲੋਂ ਸਵੇਰ ਤੋਂ ਹੀ ਸ਼ਰਧਾ ਪੂਰਵਕ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਸ਼ਿਵਲਿੰਗ ਤੇ ਜਲ ਅਭਿਸ਼ੇਕ ਕੀਤਾ ਗਿਆ! ਹਰਿਦੁਆਰ ਤੋਂ ਕਾਵੜ ਲਿਆ ਕੇ ਪਹੁੰਚੇ ਕਾਵੜੀਆ ਵੱਲੋਂ ਸ਼ਹਿਰ ਅੰਦਰ ਕਾਵੜ ਯਾਤਰਾ ਕੱਢ ਕੇ ਹਰ-ਹਰ ਮਹਾਂਦੇਵ ਦੇ ਜੈਕਾਰਿਆ ਨਾਲ ਫਿਰੋਜ਼ਪੁਰ ਨੂੰ ਗੂੰਜਣ ਲਾ ਦਿੱਤਾ! ਜ਼ਿਲ੍ਹਾ ਫਿਰੋਜ਼ਪੁਰ ਦੇ ਮੰਦਰਾਂ ਅੰਦਰ ਭਾਜਪਾ ਕੇਂਦਰੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਆਪ ਵਿਧਾਇਕ ਰਣਬੀਰ ਸਿੰਘ ਭੁੱਲਰ ਆਪਣੀ ਧਰਮਪਤਨੀ ਨਾਲ ਤੋਂ ਇਲਾਵਾ ਐੱਸ.ਐੱਸ.ਪੀ ਫਿਰੋਜ਼ਪੁਰ ਭਪਿੰਦਰ ਸਿੰਘ ਵੀ ਮੰਦਿਰ ਆ ਕੇ ਨਤਮਸਤਕ ਹੋਏ ਅਤੇ ਸ਼ਿਵਲਿੰਗ ‘ਤੇ ਜਲ ਅਭਿਸ਼ੇਕ ਕੀਤਾ!ਸ਼ਿਵਾਲਾ ਮੰਦਰ ਸ਼ਹਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ,ਜਿੱਥੇ ਸ਼ਰਧਾਲੂਆਂ ਵੱਲੋਂ ਸਵੇਰ ਤੋਂ ਹੀ ਸ਼ਿਵਲਿੰਗ ਉੱਪਰ ਜਲ ਅਭਿਸ਼ੇਕ ਕੀਤਾ ਗਿਆ! ਦੇਰ ਸ਼ਾਮ ਤੱਕ ਵੱਖ-ਵੱਖ ਮੰਦਰਾਂ ‘ਚ ਕਾਵੜ ਲਿਆਉਣ ਤੇ ਹੋਰ ਸ਼ਰਧਾਲੂਆਂ ਦਾ ਮੰਦਰ ਪਹੁੰਚਣ ‘ਤੇ ਸੇਵਾਦਾਰਾਂ ਵਲੋਂ ਸਵਾਗਤ ਕੀਤਾ ਗਿਆ ਤੇ ਸਾਰਾ ਦਿਨ ਖੀਰ ਦੁੱਧ ਛੋਲੇ ਪੂਰੀਆ ਦਾ ਲੰਗਰ ਚਲਦਾ ਰਿਹਾ!



