Punjab

ਹਰਿਗੜ੍ਹ ਨਹਿਰ ’ਚ ਡੁੱਬੇ 2 ਵਿਅਕਤੀ, ਮੌਤ; ਇਕ ਨੇ ਖ਼ੁਦਕੁਸ਼ੀ ਕਰਨ ਲਈ ਮਾਰੀ ਸੀ ਛਾਲ, ਦੂਜਾ ਗਿਆ ਸੀ ਬਚਾਉਣ

ਹਰੀਗੜ੍ਹ, 21 ਮਾਰਚ-ਜ਼ਿਲ੍ਹਾ ਬਰਨਾਲਾ ਦੇ ਸੰਗਰੂਰ ਰੋਡ ’ਤੇ ਸਥਿਤ ਹਰਿਗੜ੍ਹ ਨਹਿਰ ’ਚ ਡੁੱਬਣ ਨਾਲ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਨੇੜਲੇ ਲੋਕਾਂ ਨੇ ਨਹਿਰ ’ਚੋਂ ਇਕ ਲਾਸ਼ ਨੂੰ ਕੱਢ ਲਿਆ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਸ਼ਹਿਰ ਦੇ ਰਹਿਣ ਵਾਲੇ ਕਥਿਤ ਤੌਰ ’ਤੇ ਮਾਨਸਿਕ ਰੋਗੀ ਚਮਕੌਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਸ਼ੁੱਕਰਵਾਰ ਨੂੰ ਆਤਮਹੱਤਿਆ ਕਰਨ ਲਈ ਹਰੀਗੜ੍ਹ ਨਹਿਰ ’ਚ ਛਾਲ ਮਾਰ ਦਿੱਤੀ। ਇਸੇ ਦੌਰਾਨ ਉੱਥੋਂ ਲੰਘ ਰਹੇ ਸ਼ਰਨਪ੍ਰੀਤ ਸਿੰਘ ਵਾਸੀ ਹਰੀਗੜ੍ਹ, ਜੋ ਤੈਰਨਾ ਜਾਣਦਾ ਸੀ, ਨੇ ਚਮਕੌਰ ਸਿੰਘ ਨੂੰ ਬਚਾਉਣ ਲਈ ਖ਼ੁਦ ਵੀ ਨਹਿਰ ’ਚ ਛਾਲ ਮਾਰ ਦਿੱਤੀਮੌਕੇ ’ਤੇ ਹਾਜ਼ਰ ਲੋਕਾਂ ਅਨੁਸਾਰ ਚਮਕੌਰ ਸਿੰਘ ਦਾ ਭਾਰ ਜ਼ਿਆਦਾ ਹੋਣ ਕਾਰਨ ਸ਼ਰਨਪ੍ਰੀਤ ਉਸ ਨੂੰ ਕੱਢਦਾਕੱਢਦਾ ਖ਼ੁਦ ਵੀ ਡੁੱਬ ਗਿਆ ਤੇ ਦੋਵਾਂ ਦੀ ਹੀ ਮੌਤ ਹੋ ਗਈ। ਪਿੰਡ ਦੇ ਰਹਿਣ ਵਾਲੇ ਬਹਾਦਰ ਸਿੰਘ ਨੇ ਹੋਰਨਾਂ ਲੋਕਾਂ ਦੀ ਸਹਾਇਤਾ ਨਾਲ ਸ਼ਰਨਪ੍ਰੀਤ ਸਿੰਘ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ, ਜਦਕਿ ਚਮਕੌਰ ਸਿੰਘ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ। ਥਾਣਾ ਧਨੌਲਾ ਦੇ ਮੁਖੀ ਲਖਵੀਰ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button