
ਚੰਡੀਗੜ੍ਹ, 8 ਮਾਰਚ, 2025: ਹਰਿਆਣਾ ਵਿਚ ਨਵੀਂ ਹੱਦਬੰਦੀ ਤੋਂ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਦੀ ਗਿਣਤੀ ਵੱਧ ਸਕਦੀ ਹੈ। ਸੂਬੇ ਵਿਚ ਲੋਕ ਸਭਾ ਸੀਟਾਂ 13 ਅਤੇ ਵਿਧਾਨ ਸਭਾ ਸੀਟਾਂ 117 ਹੋ ਸਕਦੀਆਂ ਹਨ। ਹਰੇਕ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਸੀਟਾਂ ਦੀ ਤਜਵੀਜ਼ ਹੈ। ਜੇਕਰ ਵਿਧਾਨ ਸਭਾ ਸੀਟਾਂ 126 ਹੁੰਦੀਆਂ ਹਨ ਤਾਂ ਲੋਕ ਸਭਾ ਦੀ ਇਕ ਵਾਧੂ ਸੀਟ ਵੀ ਵੱਧ ਸਕਦੀ ਹੈ।
ਤਜਵੀਜ਼ਸ਼ੁਦਾ ਲੋਕ ਸਭਾ ਸੀਟਾਂ
1. ਅੰਬਾਲਾ ਲੋਕ ਸਭਾ (ਰਾਖਵੀਂ)
ਅੰਬਾਲਾ ਅਤੇ ਪੰਚਕੁਲਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਨੂੰ ਮਿਲਾ ਕੇ ਬਣਾਈ ਗਈ ਹੈ।
ਵਿਧਾਨ ਸਭਾ ਸੀਟਾਂ: ਅੰਬਾਲਾ ਕੈਂਟ, ਅੰਬਾਲਾ ਸਿਟੀ, ਨਰਾਇਣਗੜ੍ਹ, ਮੁਲਾਣਾ, ਸ਼ਾਹਜ਼ਾਦਪੁਰ, ਪੰਚਕੁਲਾ, ਕਾਲਕਾ, ਸਢੋਰਾ ਤੇ ਬਿਲਾਸਪੁਰ।
2. ਕੁਰੂਕਸ਼ੇਤਰ ਲੋਕ ਸਭਾ
ਇਸ ਵਿਚ ਕੁਰੂਕਸ਼ੇਤਰ ਅਤੇ ਯਮੁਨਾ ਨਗਰ ਜ਼ਿਲ੍ਹੇ ਸ਼ਾਮਲ ਹੋਣਗੇ।
ਵਿਧਾਨ ਸਭਾ ਸੀਟਾਂ: ਸ਼ਾਹਬਾਦ, ਪਿਹੋਵਾ, ਥਾਨੇਸਰ, ਕੁਰੂਕਸ਼ੇਤਰ, ਲਾਡਵਾ, ਯਮੁਨਾਨਗਰ, ਜਗਾਧਰੀ, ਰਦੌਰ ਤੇ ਇੰਦਰੀ
3. ਕਰਨਾਲ ਲੋਕ ਸਭਾ
ਇਸ ਵਿਚ ਕਰਨਾਲ ਤੇ ਪਾਣੀਪਤ ਜ਼ਿਲ੍ਹੇ ਸ਼ਾਮਲ ਕੀਤੇ ਜਾਣਗੇ
ਵਿਧਾਨ ਸਭਾ ਸੀਟਾਂ: ਨੀਲੋਖੇੜੀ, ਕਰਨਾਲ, ਘਰੋਂਡਾ, ਅਸੰਧ, ਤਰਾਵੜੀ, ਨੀਸਿੰਗ, ਪਾਣੀਪਤ ਦਿਹਾਤੀ, ਪਾਣੀਪਤ ਸਿਟੀ, ਸਮਾਲਖਾ।
4. ਕੈਥਲ ਲੋਕ ਸਭਾ
ਕੈਥਲ ਅਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਮਿਲਾ ਕੇ ਬਣਾਈ ਸੀਟ
ਵਿਧਾਨ ਸਭਾ ਸੀਟਾਂ: ਕੈਥਲ, ਗੂਹਲਾ, ਕਲਾਇਤ, ਪੂੰਡਰੀ, ਰਾਜੌਦ, ਨਰਵਾਣਾ, ਉਕਲਾਣਾ, ਬਰਵਾਲਾ, ਟੋਹਾਣਾ
5. ਸਿਰਸਾ ਲੋਕ ਸਭਾ (ਰਾਖਵੀਂ)
ਸਿਰਸਾ ਅਤੇ ਫਤਿਹਾਬਾਦ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ
ਵਿਧਾਨ ਸਭਾ ਸੀਟਾਂ: ਸਿਰਸਾ, ਕਾਲਾਂਵਾਲੀ, ਡਬਵਾਲੀ, ਗੋਰੀਵਾਲਾ, ਰਣੀਆਂ, ਐਲਨਾਬਾਦ, ਨਾਥੂਸਰੀ ਚੋਪਟਾ, ਫਤਿਹਾਬਾਦ, ਰਤੀਆ।
6. ਹਿਸਾਰ ਲੋਕ ਸਭਾ
ਹਿਸਾਰ ਅਤੇ ਫਤਿਹਾਬਾਦ ਜ਼ਿਲ੍ਹਿਆਂ ਨੂੰ ਮਿਲਾ ਕੇ ਬਣਾਈ ਸੀਟ
ਵਿਧਾਨ ਸਭਾ ਸੀਟਾਂ: ਭੱਟੂ ਮੰਡੀ, ਆਦਮਪੁਰ, ਅਗਰੋਹਾ, ਹਿਸਾਰ, ਹਿਸਾਰ ਦਿਹਾਤੀ, ਨਲਵਾ, ਬਾਲਸਮੰਦ, ਹਾਂਸੀ ਅਤੇ ਨਾਰਨੋਂਦ।
7. ਜੀਂਦ ਲੋਕ ਸਭਾ
ਜੀਂਦ ਅਤੇ ਪਾਣੀਪਤ ਜ਼ਿਲ੍ਹਿਆਂ ਨੂੰ ਮਿਲਾ ਕੇ ਬਣਾਈ ਸੀਟ।
ਵਿਧਾਨ ਸਭਾ ਸੀਟਾਂ: ਉਚਾਣਾ ਕਲਾਂ, ਸਫੀਦੋਂ, ਜੁਲਾਣਾ, ਜੀਂਦ, ਜੀਂਦ ਦਿਹਾਤੀ, ਕੰਡੇਲਾ, ਇਸਰਾਣਾ, ਮਡਲਾਡਾ, ਮੰਡੀ, ਲਾਖਣਮਾਜਰਾ।
8. ਸੋਨੀਪਤ ਲੋਕ ਸਭਾ
ਸੋਨੀਪਤ ਅਤੇ ਰੋਹਤਕ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਨੂੰ ਮਿਲਾ ਕੇ ਬਣਾਈ ਸੀਟ।
ਵਿਧਾਨ ਸਭਾ ਸੀਟਾਂ: ਸੋਨੀਪਤ, ਗਨੌਰ, ਰਾਈ, ਖਰਖੋਦਾ, ਗੋਹਾਣਾ, ਬਰੋਦਾ, ਮੂਰਥਲ, ਬਢਖਾਲਸਾ, ਗੜ੍ਹੀ ਸਾਂਪਲਾ।
9. ਝੱਜਰ ਲੋਕ ਸਭਾ (ਰਾਖਵੀਂ)
ਝੱਜਰ ਤੇ ਗੁਰੂਗ੍ਰਾਮ ਜ਼ਿਲ੍ਹਿਆਂ ਨੂੰ ਮਿਲਾ ਕੇ ਬਣਾਈ ਸੀਟ।
ਵਿਧਾਨ ਸਭਾ ਸੀਟਾਂ: ਰੋਹਤਕ, ਕਲਾਨੌਰ, ਝੱਜਰ, ਬੇਰੀ, ਬਹਾਦਰਗੜ੍ਹ, ਬਾਦਲੀ, ਮਛਰੌਲੀ, ਗੁਰੂਗ੍ਰਾਮ ਫਾਰੂਖ਼ਨਗਰ।
10. ਭਿਵਾਨੀ ਲੋਕ ਸਭਾ
ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਨੂੰ ਮਿਲਾ ਕੇ ਬਣਾਈ ਸੀਟ
ਵਿਧਾਨ ਸਭਾ ਸੀਟ: ਮਹਿਮ, ਭਿਵਾਨੀ, ਬਵਾਨੀਖੇੜਾ, ਸਿਵਾਨੀ ਮੰਡੀ, ਤੋਸ਼ਾਮ, ਲੋਹਾਰੂ, ਦਾਦਰੀ, ਬਾੜਡਾ, ਕਨੀਨਾ।
11. ਮਹਿੰਦਰਗੜ੍ਹ ਲੋਕ ਸਭਾ
ਮਹਿੰਦਰਗੜ੍ਹ ਅਤੇ ਰੇਵਾੜੀ ਜ਼ਿਲ੍ਹਿਆਂ ਨੂੰ ਮਿਲਾ ਕੇ ਬਣਾਈ ਸੀਟ।
ਵਿਧਾਨ ਸਭਾ ਸੀਟਾਂ: ਮਹਿੰਦਰਗੜ੍ਹ, ਨਾਰਨੌਲ, ਨਾਗਲ ਚੌਧਰੀ, ਅਟੇਲੀ, ਕੋਸਲੀ, ਰੇਵਾੜੀ, ਬਾਵਲ, ਥਾਰੂਹੇੜਾ, ਪਟੌਦੀ।
12. ਮੇਵਾਤ ਲੋਕ ਸਭਾ
ਮੇਵਾਤ ਅਤੇ ਪਲਵਲ ਜ਼ਿਲ੍ਹਿਆਂ ਨੂੰ ਮਿਲਾ ਕੇ ਬਣਾਈ ਸੀਟ
ਵਿਧਾਨ ਸਭਾ ਸੀਟਾਂ: ਤਾਵੜ ਨੂੰਹ, ਫਿਰੋਜ਼ਪੁਰ ਝਿਰਕਾ ਪੁਨਹਾਨਾ, ਪਲਵਲ, ਹੋਡਲ, ਹਥੀਨ, ਮੰਦਕੌੜਾ, ਸੋਹਣਾ।
13. ਫਰੀਦਾਬਾਦ ਲੋਕ ਸਭਾ ਸੀਟ
ਫਰੀਦਾਬਾਦ ਅਤੇ ਗੁਰੂਗ੍ਰਾਮ ਜ਼ਿਲ੍ਹਿਆ ਨੂੰ ਮਿਲਾ ਕੇ ਬਣਾਈ ਸੀਟ।
ਵਿਧਾਨ ਸਭਾ ਸੀਟਾਂ: ਫਰੀਦਾਬਾਦ, ਫਰੀਦਾਬਾਦ ਐਨ ਆਈ ਟੀ, ਬਡਖਲ, ਬੱਲਭਗੜ੍ਹ, ਪ੍ਰਥਲ, ਤਿਗਾਂਵ, ਫਰੀਦਾਬਾਦ ਦਿਹਾਤੀ, ਮੋਹਣਾ, ਬਾਦਸ਼ਾਹਪੁਰ।
ਹੱਦਬੰਦੀ ਨਾਲ ਕੀ ਬਦਲ ਸਕਦਾ ਹੈ ?
ਰਾਜਨੀਤਕ ਸਮੀਕਰਣ ਬਦਲਣਗੇ: ਨਵੀਂ ਹੱਦਬੰਦੀ ਤੋਂ ਬਾਅਦ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਵਿਚ ਜਾਤੀ ਅਤੇ ਸਮਾਜਿਕ ਸਰੂਪ ਬਦਲ ਜਾਵੇਗਾ ਜਿਸ ਨਾਲ ਰਾਜਨੀਤਕ ਪਾਰਟੀਆਂ ਨੂੰ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਪਵੇਗੀ।
ਭਾਜਪਾ ਨੂੰ ਫਾਇਦਾ: ਕਿਉਂਕਿ ਹਰਿਆਣਾ ਵਿਚ ਭਾਜਪਾ ਮਜ਼ਬੂਤ ਸਥਿਤੀ ਵਿਚ ਹੈ, ਇਸ ਲਈ ਹੱਦ ਨਾਲ ਉਸਦਾ ਪ੍ਰਭਾਵ ਹੋਰ ਵੱਧ ਸਕਦਾ ਹੈ।
ਖੇਤਰੀ ਪਾਰਟੀਆਂ ਲਈ ਚੁਣੌਤੀ: ਇਨੈਲੋ ਅਤੇ ਜਜਪਾ ਵਰਗੀਆਂ ਨਵੀਂਆਂ ਪਾਰਟੀਆਂ ਨੂੰ ਆਪਣੀ ਪਕੜ ਮਜ਼ਬੂਤ ਕਰਨੀ ਪਵੇਗੀ।
ਵਿਰੋਧੀ ਪਾਰਟੀਆਂ ਦੀ ਰਣਨੀਤੀ: ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਨਵੇਂ ਸਮੀਕਰਣਾਂ ਮੁਤਾਬਕ ਉਮੀਦਵਾਰਾਂ ਦੀ ਚੋਣ ਕਰਨੀ ਪਵੇਗੀ।
ਹੱਦਬੰਦੀ ਕਮਿਸ਼ਨ ਜਲਦੀ ਹੀ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗਾ ਅਤੇ ਜੇਕਰ ਸਰਕਾਰ ਨੇ ਰਿਪੋਰਟ ਪ੍ਰਵਾਨ ਕਰ ਲਈ ਤਾਂ 2029 ਦੀਆਂ ਚੋਣਾਂ ਨਵੀਂ ਹੱਦਬੰਦੀ ਮੁਤਾਬਕ ਹੋ ਸਕਦੀਆਂ ਹਨ।



