Punjab

ਹਥਿਆਰਾਂ ਨਾਲ ਸੱਟਾਂ ਮਾਰ ਕੇ 30 ਹਜ਼ਾਰ ਰੁਪਏ ਦਾ ਚੈੱਕ ਖੋਹ ਕੇ ਹੋਏ ਫ਼ਰਾਰ

ਪੁਲਿਸ ਨੇ ਕੀਤਾ 19 ਖ਼ਿਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 13 ਮਾਰਚ (ਬਾਲ ਕਿਸ਼ਨ)– ਮੁੱਦਕੀ ਵਿਖੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਪਿਸਤੌਲ ਦਾ ਡਰਾਵਾ ਦੇ ਕੇ 30 ਹਜ਼ਾਰ ਰੁਪਏ ਦਾ ਦਸਤਖ਼ਤ ਕੀਤਾ ਚੈੱਕ ਖੋਹ ਕੇ ਫਰਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਘੱਲ ਖੁਰਦ ਪੁਲਿਸ ਨੇ 6 ਬਾਏ ਨੇਮ ਵਿਅਕਤੀਆਂ ਤਅੇ 12-13 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 109, 118 (1) 115 (2), 191 (3), 190, 308 (2), 333, 324 (2), 351 (2) ਬੀ.ਏ.ਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਤੇਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 07 ਮੁੱਦਕੀ ਨੇ ਦੱਸਿਆ ਕਿ ਮਿਤੀ 12 ਮਾਰਚ 205 ਨੂੰ ਦੋਸ਼ੀਅਨ ਗੁਰਮਨਦੀਪ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਵਾਰਡ ਨੰਬਰ 7 ਮੁੱਦਕੀ, ਵਰਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਵਾਰਡ ਨੰਬਰ 8 ਮੁੱਦਕੀ, ਹਰਪ੍ਰੀਤ ਸਿੰਘ ਉਰਫ ਸਰੀਆ ਵਾਸੀ ਪਿੰਡ ਪਹਿਲੂ ਵਾਲ, ਸਰਤਾਜ ਸਿੰਘ ਉਰਫ਼ ਸੰਨੀ ਬਾਬਾ ਪਵਾਸੀ ਘੱਲਖੁਰਦ, ਯੁਵਰਾਜ ਸਿੰਘ ਉਰਫ ਬੋਬੀ ਪੁੱਤਰ ਨਛੱਤਰ ਸਿੰਘ, ਜਗਜੀਤ ਸਿੰਘ ਉਰਫ ਬੋਬੀ ਬਰਾੜ ਪੁੱਤਰ ਇਕਬਾਲ ਸਿੰਘ ਵਾਸੀਅਨ ਮੁੱਦਕੀ ਅਤੇ 12, 13 ਅਣਪਛਾਤੇ ਵਿਅਕਤੀ ਤਿੰਨ ਗੱਡੀਆਂ ’ਤੇ ਸਵਾਰ ਹੋ ਕੇ ਆਏ ਅਤੇ ਉਹ ਮਸ਼ੀਨਾਂ ਵਾਲੇ ਵਾੜੇ ਮੁੱਦਕੀ ਅੰਦਰ ਦਾਖਲ ਹੋ ਕੇ ਮਾਰ ਦੇਣ ਦੀ ਨੀਅਤ ਤੇਜ਼ਧਾਰ ਲੋਹੇ ਦੀ ਢਾਂਗੀ, ਸਾਈਕਲ ਦੀ ਲੋਹੇ ਵਾਲੀ ਵੀਲਡ ਗਰਾਰੀ, ਕਿਰਪਾਨਾਂ, ਗੰਡਾਸੇ, ਬੇਸਬਾਲ ਆਦਿ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਸੱਟਾਂ ਮਾਰੀਆਂ ਅਤੇ ਉਸ ਦਾ ਬੈਗ ਜਿਸ ਵਿਚ 32 ਬੋਰ ਰਿਵਾਲਵਰ, 25 ਰੋਂਦ 32 ਬੋਰ, 19 ਰੋਂਦ 315 ਬੋਰ ਅਤੇ ਕਰੀਬ 30 ਹਜ਼ਾਰ ਰੁਪਏ ਦਾ ਦਸਤਖਤ ਕੀਤਾ ਚੈੱਕ ਆਦਿ ਪਿਸਤੌਲ ਦਾ ਡਰਾਵਾ ਦੇ ਕੇ ਖੋਹ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button