Punjab

ਹਡਾਣਾ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਸੌਂਪਿਆ ਤਨਖ਼ਾਹ ਦੇ ਵਾਧੇ ਦਾ ਪੱਤਰ, 1148 ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਇਆ 2500 ਰੁਪਏ ਦਾ ਵਾਧਾ

ਪਟਿਆਲਾ, 20 ਜਨਵਰੀਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਦਫ਼ਤਰ ਵਿਖੇ ਕੰਟਰੈਕਟ ਵਰਕਰਜ਼ ਯੂਨੀਅਨਾਂ ਦੇ ਮੈਂਬਰਾਂ ਨੂੰ ਤਨਖਾਹ ਦੇ ਵਾਧੇ ਦਾ ਪੱਤਰ ਸੌਂਪਿਆਦੱਸਣਯੋਗ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ, ਉਨ੍ਹਾਂ 1148 ਮੁਲਾਜ਼ਮਾਂ ਦੀ ਤਨਖਾਹ ’ਚ ਵਾਧਾ ਕਰਦਿਆ 2500 ਰੁਪਏ ਸਮੇਤ 10 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਚੇਅਰਮੈਨ ਹਡਾਣਾ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਕਦੇ ਵੀ ਬੇਫਜ਼ੂਲ ਹੜਤਾਲਾਂ ਕਰਕੇ ਬੱਸਾਂ ਬੰਦ ਕਰਕੇ ਲੋਕਾਂ ਨੂੰ ਖੱਜਲਖੁਆਰ ਨਹੀ ਕੀਤਾ ਬਲਕਿ ਇਸ ਦੇ ਉਲਟ ਆਪਣਾ ਕੰਮ ਇਮਾਨਦਾਰੀ ਨਾਲ ਕਰਕੇ ਪੀਆਰਟੀਸੀ ਦੀ ਆਮਦਨ ਵਧਾਉਣ ਵਿਚ ਬਣਦਾ ਯੋਗਦਾਨ ਪਾਇਆ ਹੈ। ਪੱਤਰ ਲੈਣ ਮਗਰੋਂ ਆਜ਼ਾਦ ਯੂਨੀਅਨ ਦੇ ਨੁਮਾਇੰਦਿਆਂ ਨੇ ਨਵੇਂ ਬੱਸ ਅੱਡੇ ਵਿਖੇ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਹਡਾਣਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਕੰਟਰੈਕਟ ਵਰਕਰਾਂ ਦੀ ਤਨਖਾਹ ਵਾਧੇ ਲਈ ਵਿਚਾਰ ਵਟਾਂਦਰਾ ਕਰਕੇ ਫਾਈਲ ਬਣਾ ਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਗਈ ਸੀ ਜਿਸ ’ਤੇ ਮੁੱਖ ਮੰਤਰੀ ਮਾਨ ਨੇ ਤਨਖਾਹ ਵਾਧੇ ਨੂੰ ਜਲਦ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇਉਨ੍ਹਾਂ ਕਿਹਾ ਕਿ ਪੀਆਰਟੀਸੀ ਵੱਲੋ ਪੰਜਾਬ ਰੋਡਵੇਜ਼ ਦੀ ਤਰਜ਼ ’ਤੇ ਡਰਾਈਵਰਾਂ ਦੀਆਂ ਉਜਰਤਾਂ ਵਿੱਚ 2500 ਰੁਪਏ ਅਤੇ ਇਸੇ ਅਨੁਪਾਤ ਵਿੱਚ ਬਾਕੀ ਕਰਮਚਾਰੀਆਂ ਦੀ ਉਜਰਤਾਂ ਵਿੱਚ ਵਾਧਾ ਕਰਦੇ ਹੋਏ 30 ਪ੍ਰਤੀਸ਼ਤ ਦਾ ਵਾਧਾ ਦਿੱਤਾ ਗਿਆ ਸੀ। 15 ਸਤੰਬਰ 2021 ਤੋਂ ਬਾਅਦ ਨਿਯੁਕਤ ਕੀਤੇ ਗਏ ਅਜਿਹੇ ਕਰਮਚਾਰੀਆਂ ਨੂੰ ਕੇਵਲ ਘੱਟੋਘੱਟੋ ਘੱਟ ਉਜਰਤਾਂ ਹੀ ਦਿੱਤੀਆਂ ਜਾ ਰਹੀਆਂ ਸਨ। ਇਸ ਲਈ ਉਜਰਤਾਂ ਵਿੱਚ ਪਾਈ ਜਾ ਰਹੀ ਇਸ ਅਸਮਾਨਤਾ ਨੂੰ ਦੂਰ ਕਰਨ ਲਈ ਪੀਆਰਟੀਸੀ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਫੈਸਲਾ ਲਿਆ ਗਿਆ ਹੈ ਕਿ 15 ਸਤੰਬਰ 2021 ਤੋਂ ਬਾਅਦ ਬਾਹਰੀ ਸੰਸਥਾ ਕੰਟਰੈਕਟ ਆਧਾਰ ’ਤੇ ਲਏ ਗਏ ਕਰਮਚਾਰੀ ਜੋ ਕਿ ਇੱਕ ਸਾਲ ਤੋਂ ਬਿਨਾ ਬਰੇਕ ਕੰਮ ਕਰ ਰਹੇ ਹਨ, ਦੀਆਂ ਉਜਰਤਾਂ ਵਿੱਚ 2500 ਰੁਪਏ ਦਾ ਵਾਧਾ ਦੇਣ ਉਪਰੰਤ 10 ਪ੍ਰਤੀਸ਼ਤ ਦਾ ਹੋਰ ਵਾਧਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਆਜ਼ਾਦ ਦੇ ਸੂਬਾ ਜਨਰਲ ਸਕੱਤਰ ਮਨਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਤੋਹਫਾ ਬੇਹੱਦ ਸ਼ਲਾਘਾਯੋਗ ਹੈ। ਇਸ ਮੌਕੇ ਸਰਪ੍ਰਸਤ ਗੁਰਧਿਆਨ ਸਿੰਘ ਭਾਨਰਾ, ਗੁਰਪਾਲ ਸਿੰਘ ਸੰਗਰੂਰ, ਖੁਸ਼ਵਿੰਦਰ ਸਿੰਘ ਬੁਢਲਾਡਾ, ਸੂਬਾ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਖੁਸ਼ਵਿੰਦਰ ਸਿੰਘ, ਜਾਨਪਾਲ ਸਿੰਘ,ਹਰਪਾਲ ਸਿੰਘ ਮੱਤੀ, ਰਣਜੀਤ ਸਿੰਘ, ਜਵਾਹਰ ਸਿੰਘ, ਗੁਰਪ੍ਰੀਤ ਗੋਪੀ, ਸਿਮਰਨਜੀਤ ਬਰਾੜ, ਸਵਰਨ ਸਿੰਘ ਸਾਮਿਲ ਅਤੇ ਹੋਰ ਮੁਲਾਜ਼ਮ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button