ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਹੋਈ 26 ਜਨਵਰੀ ਨੂੰ ਵੱਡੀ ਗਿਣਤੀ ਵਿਚ ਹੋਵੇਗਾ ਟਰੈਕਟਰ ਮਾਰਚ
ਫ਼ਿਰੋਜ਼ਪੁਰ ਪ੍ਰਧਾਨ ਫੇਰੀ ਦੌਰਾਨ ਕੀਤੇ ਕਿਸਾਨਾਂ ਦੇ ਪਰਚੇ ਰੱਦ ਕਰਨ ਦੀ ਕੀਤੀ ਮੰਗ

ਫ਼ਿਰੋਜ਼ਪੁਰ, 22 ਜਨਵਰੀ (ਬਾਲ ਕਿਸ਼ਨ)– ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਭਾਰਤੀ ਕਿਸਾਨ ਕਿਸਾਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕੌਮੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਕ੍ਰਾਂਤੀਕਾਰੀ, ਭਾਰਤ ਕਿਸਾਨ ਲੱਖੋਵਾਲ, ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਸ਼ਾਮਲ ਹੋਏ, ਜਿਸ ਵਿਚ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ, ਨਰਿੰਦਰ ਮੋਦੀ ਦੀ ਫੇਰੀ ਦੌਰਾਨ ਕਿਸਾਨਾਂ ’ਤੇ ਹੋਏ ਪਰਚੇ ਅਤੇ ਜਿਉਂਦ ਜ਼ਿਲ੍ਹਾ ਬਠਿੰਡਾ ਵਿੱਚ ਕਿਸਾਨਾਂ ’ਤੇ ਜਬਰ ਦੇ ਮਸਲਿਆਂ ’ਤੇ ਵਿਚਾਰ–ਚਰਚਾ ਕੀਤੀ ਗਈ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਮਾਰਚ ਦੇ ਸੱਦੇ ਨੂੰ ਫ਼ਿਰੋਜ਼ਪੁਰ ਦੇ ਸਾਰੇ ਤਹਿਸੀਲ ਕਸਬਿਆਂ ਅਤੇ ਜ਼ਿਲ੍ਹਾ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ਸਾਰੀਆਂ ਜਥੇਬੰਦੀਆਂ ਦੇ ਕਿਸਾਨ ਵੱਡੀ ਪੱਧਰ ’ਤੇ ਟਰੈਕਟਰ ਲੈ ਕੇ ਫ਼ਿਰੋਜ਼ਪੁਰ ਛਾਉਣੀ, ਮਖੂ, ਮੱਲਾਂਵਾਲਾ, ਜ਼ੀਰਾ, ਤਲਵੰਡੀ ਭਾਈ, ਮੁੱਦਕੀ, ਗੁਰੂਹਰਸਹਾਏ, ਮਮਦੋਟ ਏਰੀਏ ਦੇ ਤੋਂ ਦਾਣਾ ਮੰਡੀਆਂ ਇਕੱਠੇ ਹੋ ਕੇ ਟਰੈਕਟਰ ਮਾਰਚ ਕੀਤਾ ਜਾਵੇਗਾ। ਮੋਦੀ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਪਿੰਡ ਪਿਆਰੇਆਣਾ ਦੇ ਸੜਕ ’ਤੇ ਜਾਮ ਲਾ ਕੇ ਬੈਠੇ ਕਿਸਾਨਾਂ 307 ਦੀਆਂ ਸਕੀਨ ਧਰਾਵਾਂ ਲਾ ਕੇ ਪਰਚੇ ਦਰਜ ਕੀਤੇ ਹਨ। ਸੰਯੁਕਤ ਕਿਸਾਨ ਮੋਰਚਾ ਫ਼ਿਰੋਜ਼ਪੁਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇਕਰ ਇਹ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ 26 ਦੇ ਟਰੈਕਟਰ ਮਾਰਚ ਤੋਂ ਬਾਅਦ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਨੇ ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਵਿੱਚ ਅਬਾਦਕਰ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਪੰਜਾਬ ਸਰਕਾਰ ਦੀ ਨਿਖੇਦੀ ਕੀਤੀ ਗਈ ਤੇ ਮਤਾ ਪਾਇਆ ਗਿਆ ਤੇ ਆਬਾਦਕਾਰ ਕਿਸਾਨਾਂ ਨੂੰ ਪੰਜਾਬ ਸਰਕਾਰ ਮਾਲਕੀ ਹੱਕ ਦੇਵੇ, ਤੇ ਜੋ ਕਿਸਾਨਾਂ ਤੇ ਜਬਰ ਕੀਤਾ ਜਾ ਰਿਹਾ ਹੈ, ਉਸ ਤੋਂ ਪਿੱਛੇ ਹਟੇ ਅਤੇ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਲੀਡਰਸ਼ਿਪ ਅਤੇ ਕਿਸਾਨ ਆਗੂਆਂ ਤੇ ਵਰਕਰਾਂ ਤੇ 307 ਦੇ ਸਗੀਨ ਧਰਾਵਾਂ ਲਾ ਕੇ ਪਰਚੇ ਦਰਜ ਕੀਤੇ ਹਨ ਉਹ ਤੁਰੰਤ ਰੱਦ ਕੀਤੇ ਜਾਣ ।ਅੱਜ ਦੀ ਮੀਟਿੰਗ ਵਿੱਚ ਸ਼ਿੰਗਾਰਾ ਸਿੰਘ ਫਿਰੋਜ਼ਸ਼ਾਹ, ਬਲਵੀਰ ਸਿੰਘ ਫਿਰੋਜ਼ਸ਼ਾਹ, ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ ਭਾਵੜਾ, ਬਲਦੇਵ ਸਿੰਘ ਖਲਚੀਆਂ, ਹਰਪਾਲ ਸਿੰਘ ਸੈਦਾਂ, ਬਚਿੱਤਰ ਸਿੰਘ ਮੋਰ ਜ਼ਿਲ੍ਹਾ ਪ੍ਰਧਾਨ, ਸੁਖਮੰਦਰ ਸਿੰਘ ਬੁਹੀਆਂਵਾਲਾ, ਬਲਕਾਰ ਸਿੰਘ ਜੋਧਪੁਰ, ਕਿਰਪਾ ਸਿੰਘ ਨੱਥੂਵਾਲਾ, ਬੇਅੰਤ ਸਿੰਘ ਰੱਜੀ ਵਾਲਾ ਸਿੰਘ ਬਸਤੀ ਖੇਮ ਕਰਨ, ਪਾਲ ਸਿੰਘ ਨੱਥੂਵਾਲ, ਸੁਖਦੇਵ ਸਿੰਘ ਮਹਿਮਾ, ਅਮਰੀਕ ਸਿੰਘ ਮਹਿਮਾ, ਵਿਕਰਮਜੀਤ ਸਿੰਘ ਬਾਰੇ ਕੇ, ਸਤਨਾਮ ਸਿੰਘ ਬਾਰੇ ਕੇ, ਨਿਸ਼ਾਨ ਸਿੰਘ ਬਾਰੇ ਬਾਰੇ ਕੇ ਸ਼ਾਮਲ ਹੋਏ।



