
ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ
ਫ਼ਿਰੋਜ਼ਪੁਰ, 25 ਮਾਰਚ- ਫ਼ਿਰੋਜ਼ਪੁਰ ਰੋਡ ’ਤੇ ਪੈਂਦੇ ਪਿੰਡ ਪਿਆਰੇਆਣਾ ਨਜ਼ਦੀਕ ਇਕ ਭਿਆਨਕ ਸੜਕੀਂ ਹਾਦਸਾ ਵਾਪਰ ਜਾਣ ਕਾਰਨ ਇਕ ਪਤੀ–ਪਤਨੀ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀਂ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਭਾਰਤ ਭੂਸ਼ਨ ਉਰਫ਼ ਟਿੰਕੂ (40 ਸਾਲ) ਤੇ ਉਸ ਦੀ ਪਤਨੀ ਸੋਨੀਆ ਉਰਫ਼ ਸੋਨੂੰ (39 ਸਾਲ) ਵਾਸੀ ਫ਼ਿਰੋਜ਼ਪੁਰ ਛਾਉਣੀ ਜੋ ਕਿ ਲੁਧਿਆਣਾ ਤੋਂ ਸਮਾਨ ਲੈ ਕੇ ਵਾਪਸ ਆ ਰਹੇ ਸਨ ਕਿ ਰਸਤੇ ਦੇ ਵਿਚ ਉਨ੍ਹਾਂ ਦੀ ਗੱਡੀ ਕਿਸੇ ਹੋਰ ਗੱਡੀ ਦੇ ਨਾਲ ਟਕਰਾ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਪੁੱਲ ਤੋਂ ਥੱਲੇ ਡਿੱਗ ਗਈ ਤੇ ਇਸ ਦੌਰਾਨ ਪਤੀ–ਪਤਨੀ ਦੀ ਮੌਤ ਹੋ ਗਈ, ਜਦਕਿ ਦੂਸਰੀ ਗੱਡੀ ’ਚ ਸਵਾਰ ਵਿਅਕਤੀ ਗੰਭੀਰ ਰੂਪ ਦੇ ਵਿਚ ਜ਼ਖਮੀਂ ਹੋ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਨੇ ਦੱਸਿਆ ਕਿ ਹਾਦਸਾ ਤੇਜ਼ ਗਤੀ ਨਾਲ ਵਾਹਨ ਚਲਾਉਣ ਦਾ ਹੈ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



