Punjab

ਸੜਕ ਹਾਦਸੇ ’ਚ ਐਕਟਿਵਾ ਸਵਾਰ ਵਿਆਹੁਤਾ ਦੀ ਮੌਤ, ਪਤੀ ਜ਼ਖ਼ਮੀ

ਕੀਰਤਪੁਰ ਸਾਹਿਬ, 7 ਜੂਨ : ਅੱਜ ਸਵੇਰੇ ਕਰੀਬ 11 ਵਜੇ ਪਿੰਡ ਮੀਆਂਪੁਰ ਹੰਡੂਰ ਦੀ ਹੱਦਬਸਤ ਵਿੱਚ ਰੂਪਨਗਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ਤੇ ਹੋਏ ਸੜਕ ਹਾਦਸੇ ਵਿੱਚ ਇੱਕ ਐਕਟਿਵਾ ਸਕੂਟਰੀ ਸਵਾਰ ਨੌਜਵਾਨ ਵਿਆਹੁਤਾ ਲੜਕੀ ਦੀ ਮੌਤ ਹੋ ਜਾਣ ਅਤੇ ਉਸ ਦੇ ਪਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਇਸ ਕੇਸ ਦੇ ਜਾਂਚ ਅਧਿਕਾਰੀ ਐਚਸੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਐਕਟਿਵਾ ਸਵਾਰ ਵਿਅਕਤੀ ਦੇ ਰਿਸ਼ਤੇਦਾਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰੋਸ਼ਨ ਲਾਲ (27) ਪੁੱਤਰ ਦੇਵ ਰਾਮ ਵਾਸੀ ਮੰਡੀ ਹਿਮਾਚਲ ਪ੍ਰਦੇਸ਼ ਜੋ ਕਿ ਚੰਡੀਗੜ੍ਹ ਵਿਖੇ ਇੱਕ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰਦਾ ਹੈ, ਅੱਜ ਸਵੇਰੇ ਆਪਣੀ ਪਤਨੀ ਦਇਆ ਵੰਤੀ (22) ਨਾਲ ਚੰਡੀਗੜ੍ਹ ਤੋਂ ਆਪਣੀ ਐਕਟਿਵਾ ਸਕੂਟਰੀ ਨੰਬਰ ਐਚਪੀ 87 ਏਏ 0608 ਤੇ ਸਵਾਰ ਹੋ ਕੇ ਆਪਣੇ ਘਰ ਮੰਡੀ ਹਿਮਾਚਲ ਪ੍ਰਦੇਸ਼ ਨੂੰ ਜਾ ਰਹੇ ਸਨ, ਜਦੋਂ ਇਹ ਪਿੰਡ ਮੀਆਂਪੁਰ ਹੰਡੂਰ ਦੀ ਹੱਦਬਸਤ ਵਿੱਚ ਪਹੁੰਚੇ ਤਾਂ ਇਹਨਾਂ ਦੀ ਐਕਟਿਵਾ ਹਾਦਸਾ ਗ੍ਰਸਤ ਹੋ ਕੇ ਸੜਕ ਦੇ ਨਾਲ ਲੱਗੀ ਲੋਹੇ ਦੀ ਰੇਲਿੰਗ ਪਟੜੀ ਦੇ ਨਾਲ ਟਕਰਾ ਕੇ ਰੇਲਿੰਗ ਦੇ ਨਾਲ ਕੱਚੇ ਪਾਸੇ ਕੱਟੇ ਹੋਏ ਇਕ ਦਰੱਖਤ ਦੇ ਤਣੇ ਨਾਲ ਟਕਰਾ ਗਈ ਜਿਸ ਕਾਰਨ ਐਕਟਿਵਾ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ ਜਦਕਿ ਰੋਸ਼ਨ ਲਾਲ ਅਤੇ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਇਸ ਹਾਦਸੇ ਵਿੱਚ ਰੋਸ਼ਨ ਲਾਲ ਵੱਲੋਂ ਪਹਿਨਿਆ ਹੋਇਆ ਹੈਲਮਟ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਜਿਨਾਂ ਨੂੰ ਮੌਕੇ ਲੋਕਾਂ ਵੱਲੋਂ ਐਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਦਇਆ ਵੰਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਿਵਿਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਨੂੰ ਰੁਕਾ ਆ ਚੁੱਕਾ ਹੈ, ਜ਼ਖਮੀ ਦੇ ਬਿਆਨ ਲੈਣ ਲਈ ਉਹ ਸਿਵਿਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਗਏ ਸਨ, ਪਰ ਜ਼ਖਮੀ ਬਿਆਨ ਦੇਣ ਦੇ ਯੋਗ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਉਹ ਫਿਲਹਾਲ ਕੁਝ ਵੀ ਕਹਿ ਨਹੀਂ ਸਕਦੇ ਕਿਉਂਕਿ ਇਸ ਬਾਰੇ ਰੋਸ਼ਨ ਲਾਲ ਹੀ ਦੱਸ ਸਕਦਾ ਹੈ ਕਿ ਕਿਸੇ ਵਾਹਨ ਨੇ ਐਕਟਿਵਾ ਨੂੰ ਸਾਈਡ ਮਾਰੀ ਹੈ ਜਾਂ ਐਕਟਿਵਾ ਬੇਕਾਬੂ ਹੋ ਕੇ ਰੈਲਿੰਗ ਨਾਲ ਟਕਰਾਈ ਹੈ।

Related Articles

Leave a Reply

Your email address will not be published. Required fields are marked *

Back to top button