Punjab

ਸ੍ਰੀ ਅੰਮ੍ਰਿਤਸਰ ਤੇ ਨਾਨਕਾਨਾ ਸਾਹਿਬ ਨੂੰ “ਸਿੱਖ ਵੈਟੀਕਨ” ਦਰਜੇ ਦੀ ਮੰਗ

"ਯੂ.ਐਨ.ਓ ਦੇ ਅਸਮਾਨੀ ਨੀਲੇ" ਝੰਡੇ ਲਹਿਰਾਉਣ ਦਾ ਸੱਦਾ

ਪਟਿਆਲਾ, 27 ਮਈ, 2025 ‘ਲੋਕ-ਰਾਜ’ ਪੰਜਾਬ, ਨੇ ਇੱਕ ਵਿਸ਼ਵਵਿਆਪੀ ਅਪੀਲ ਵਿੱਚ; ਲੋਕਾਂ ਨੂੰ “ਵਿਸ਼ਵ-ਯੁੱਧ ਰੋਕਣ ਲਈ,” ਸੰਯੁਕਤ ਰਾਸ਼ਟਰ ਦੇ, ਅਮਨ ਅਤੇ ਸੁਰੱਖਿਆ ਦੇ “ਅਸਮਾਨੀ ਨੀਲੇ ਝੰਡੇ” ਲਹਿਰਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਅਤਿ ਵਿਨਾਸ਼ਕਾਰੀ ਪ੍ਰਮਾਣੂ ਵਿਸ਼ਵ ਯੁੱਧ ਤੋਂ “ਮਨੁੱਖ਼ਤਾ ਨੂੰ ਬਚਾਇਆ ਜਾ ਸਕੇ”। ਲੋਕ-ਸੰਗਠਨ ਨੇ, “ਮਨੁੱਖਤਾ ਲਈ ਪਿਆਰ ਅਤੇ ਸ਼ਾਂਤੀ ਦੇ ਚਾਨਣ-ਮੁਨਾਰੇ”, ਸ੍ਰੀ ਅੰਮ੍ਰਿਤਸਰ ਤੇ ਨਾਨਕਆਣਾ ਸਾਹਿਬ ਨੂੰ, “ਅਮਨ-ਖੇਤਰ” ਐਲਾਨਣ ਅਤੇ “ਸਿੱਖ ਵੈਟੀਕਨ” ਵਜੋਂ ਕੌਮਾਂਤਰੀ ਸੁਰੱਖਿਆ ਦਰਜੇ ਦੀ ਵੀ ਮੰਗ ਕੀਤੀ। *ਡਾ ਮਨਜੀਤ ਸਿੰਘ ਰੰਧਾਵਾ ਪ੍ਰਧਾਨ ‘ਲੋਕ-ਰਾਜ’ ਪੰਜਾਬ ਨੇ ਕਿਹਾ, ਕਿ ਗੁਰੂ ਗ੍ਰੰਥ ਸਾਹਿਬ ਦੀਆਂ “ਵਿਸ਼ਵ-ਭਾਈਚਾਰੇ ਅਤੇ ਵਿਸ਼ਵ-ਸ਼ਾਂਤੀ ਦੀਆਂ ਸਿੱਖਿਆਵਾਂ” ਹੀ ਮਨੁੱਖਤਾ ਨੂੰ ਵਿਸ਼ਵ-ਯੁੱਧ ਦੀ ਤਬਾਹੀ ਤੋਂ ਬਚਾਉਣ ਦੀ “ਇੱਕੋ ਇੱਕ ਉਮੀਦ” ਹਨ। ਜਦੋਂ ਕਿ ਸਾਰੀਆਂ ਪ੍ਰਮੁੱਖ ਸੈਨਕ ਵਿਸ਼ਵ ਤਾਕਤਾਂ ਵਿਨਾਸ਼ਕਾਰੀ “ਯੁੱਧ ਦਾ ਹੀ ਰਾਗ ਅਲਾਪ” ਰਹੀਆਂ ਹਨ।*
*’ਲੋਕ-ਰਾਜ’ ਪੰਜਾਬ ਨੇ ਅੱਜ ਇੱਥੇ ਕੀਤੇ ਇੱਕ ਜਨਤਕ ਪ੍ਰਦਰਸ਼ਨ ਵਿੱਚ, ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ “ਅਮਨ ਖੇਤਰ” ਐਲਾਨਣ ਅਤੇ “ਸਿੱਖ ਵੈਟੀਕਨ” ਅੰਤਰਰਾਸ਼ਟਰੀ ਸੁਰੱਖਿਆ ਦਰਜਾ ਦੇਣ ਦੀ ਮੰਗ ਕੀਤੀ, ਤਾਂ ਜੋ ਕਿਸੇ ਵੀ ਸ਼ਰਾਰਤ ਤੋਂ ਇਹਨਾਂ ਪ੍ਰਮੁੱਖ ਧਰਮ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। *ਡਾ. ਰੰਧਾਵਾ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ, ਸਿੱਖ ਧਰਮ ਦੇ ਮੁੱਢਲੇ ਅਸਥਾਨ ਹਨ।ਸਿੱਖਾਂ ਲਈ ਇਹ ਦੋਵੇ ਕੇਂਦਰੀ ਧਰਮ ਅਸਥਾਨ, ਉੰਨੇ ਹੀ ਸਤਿਕਾਰਤ ਹਨ, ਜਿੰਨਾਂ ਮੁਸਲਿਮਾਂ ਲਈ “ਮੱਕਾ” ਅਤੇ ਈਸਾਈਆਂ ਲਈ “ਵੈਟੀਕਨ” ਹੈ।

Related Articles

Leave a Reply

Your email address will not be published. Required fields are marked *

Back to top button