Sports

ਸੈਮੀਫਾਈਨਲ ’ਚ ਪੁੱਜੀ ਸਾਤਵਿਕ-ਚਿਰਾਗ ਦੀ ਜੋੜੀ

ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਜੋੜੀ ਨੂੰ 43 ਮਿੰਟਾਂ ’ਚ ਹਰਾਇਆ

ਪੈਰਿਸ, 31 ਅਗਸਤ : ਸਾਤਵਿਕਸਾਈਰਾਜ ਰੰਕੇਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਮਰਦ ਡਬਲਜ਼ ਦੇ ਕੁਆਰਟਰ ਫਾਈਨਲ ’ਚ ਮਲੇਸ਼ੀਆ ਦੇ ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਆਰੋਨ ਚੀਆ ਤੇ ਸੋਹ ਵੂਈ ਯਿਕ ਨੂੰ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਭਾਰਤ ਲਈ ਮੈਡਲ ਪੱਕਾ ਕੀਤਾ। ਭਾਰਤੀ ਜੋੜੀ ਪਿਛਲੇ ਸਾਲ ਪੈਰਿਸ ਓਲੰਪਿਕ ’ਚ ਮਲੇਸ਼ੀਆ ਦੀ ਇਸ ਜੋੜੀ ਤੋਂ ਹਾਰ ਗਈ ਸੀ ਪਰ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਮੈਚ ’ਚ ਉਹ ਇਸਦਾ ਬਦਲਾ ਲੈਣ ’ਚ ਸਫਲ ਰਹੀ। ਸਾਤਵਿਕ ਤੇ ਚਿਰਾਗ ਦੀ ਵਿਸ਼ਵ ਦੀ ਤੀਜੇ ਨੰਬਰ ਦੀ ਜੋੜੀ ਨੇ 43 ਮਿੰਟਾਂ ’ਚ 21-12, 21-19 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਐਂਟਰੀ ਕੀਤੀ। ਸਾਤਵਿਕ ਤੇ ਚਿਰਾਗ ਨੇ 2022 ’ਚ ਇਸ ਟੂਰਨਾਮੈਂਟ ’ਚ ਬਰਾਊਂਜ਼ ਮੈਡਲ ਜਿੱਤਿਆ ਸੀ ਤੇ ਇਸ ਤਰ੍ਹਾਂ ਉਨ੍ਹਾਂ ਦਾ ਵਿਸ਼ਵ ਚੈਂਪੀਅਨਸ਼ਿਪ ’ਚ ਇਹ ਦੂਜਾ ਮੈਡਲ ਹੋਵੇਗਾ। ਇਸ ਨਾਲ 2011 ’ਚ ਜਵਾਲਾ ਗੁੱਟਾ ਤੇ ਅਸ਼ਵਨੀ ਪੋਨੱਪਾ ਦੇ ਬਰਾਊਂਜ਼ ਮੈਡਲ ਜਿੱਤਣ ਤੋਂ ਬਾਅਦ ਤੋਂ ਭਾਰਤ ਦਾ ਹਰੇਕ ਵਿਸ਼ਵ ਚੈਂਪੀਅਨਸ਼ਿਪ ’ਚ ਮੈਡਲ ਜਿੱਤਣਾ ਵੀ ਯਕੀਨੀ ਹੋ ਗਿਆ।

Related Articles

Leave a Reply

Your email address will not be published. Required fields are marked *

Back to top button