Punjab

ਸੂਬੇ ‘ਚ ਹੁੰਮਸ ਭਰੀ ਗਰਮੀ ਜਾਰੀ, ਕੱਲ੍ਹ ਤੋਂ ਤਿੰਨ ਦਿਨਾਂ ਤੱਕ ਵਰ੍ਹੇਗਾ ਮੌਨਸੂਨ

ਲੁਧਿਆਣਾ, 27 ਜੁਲਾਈ : ਪੰਜਾਬ ’ਚ ਸ਼ਨਿਚਰਵਾਰ ਨੂੰ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋਈ ਤੇ ਕਈ ਜ਼ਿਲ੍ਹਿਆਂ ’ਚ ਹੁੰਮਸ ਭਰੀ ਗਰਮੀ ਰਹੀ। ਐੱਸਬੀਐੱਸ ਨਗਰ ’ਚ 10.8, ਫ਼ਿਰੋਜ਼ਪੁਰ ’ਚ 7.5 ਤੇ ਮੋਗਾ ’ਚ 5.5 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਕ, 27 ਜੁਲਾਈ ਤੱਕ ਹੁੰਮਸ ਭਰੀ ਗਰਮੀ ਪਵੇਗੀ। ਇਸ ਤੋਂ ਬਾਅਦ 28 ਤੋਂ 30 ਜੁਲਾਈ ਤੱਕ ਮੁੜ ਮੌਨਸੂਨ ਵਰ੍ਹੇਗਾ। ਕੁਝ ਜ਼ਿਲ੍ਹਿਆਂ ’ਚ ਹਲਕੀ ਤੇ ਕੁਝ ਜ਼ਿਲ੍ਹਿਆਂ ’ਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button