Punjab

ਸੀ.ਬੀ.ਆਈ. ਦਾ ਫ਼ਰਜ਼ੀ ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰਨ ਵਾਲੇ ਇੰਟਰ ਸਟੇਟ ਗੈਂਗ ਦਾ ਪਰਦਾਫਾਸ਼

ਲੁਧਿਆਣਾ 15 ਮਈ 2025 – ਸਵੱਪਨ ਸ਼ਰਮਾਂ , ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ  ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ ਪੁਲਿਸ  ਰੁਪਿੰਦਰ ਸਿੰਘ ਪੀ.ਪੀ.ਐਸ.  ਦੀ ਨਿਗਰਾਨੀ ਹੇਠ ਸਾਈਬਰ ਠੱਗਾਂ ਖਿਲਾਰ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ  ਵੈਭਵ ਸਹਿਗਲ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਪੀ.ਬੀ.ਆਈ, ਲੁਧਿਆਣਾ  ਦੀ ਜੇਰੇ ਨਿਗਰਾਨੀ ਹੇਠ ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਲੁਧਿਆਣਾ  ਵੱਲੋਂ ਮੁਕੱਦਮਾ ਨੰਬਰ 12 ਮਿਤੀ 31-08-2024 ਅ /ਧ 308(2)/319(2)/318(4)/351(2)/61(2) BNS 2023 ate 66-ਸੀ/66-ਡੀ . ਆਈ. ਟੀ. ਐਕਟ 2000 ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ । ਜਿਸ ਵਿੱਚ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਵਰਧਮਾਨ ਇੰਡਸਟਰੀ ਦੇ ਮਾਲਕ ਸ਼੍ਰੀ ਪੌਲ ਓਸਵਾਲ ਨੂੰ ਸੀ.ਬੀ.ਆਈ. ਦਾ ਫ਼ਰਜ਼ੀ ਅਧਿਕਾਰੀ ਬਣ ਕੇ ਉਸ ਨੂੰ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾ ਕੇ ਡਿਜੀਟਲ ਅਰੈਸਟ ਕਰਨ ਦਾ ਡਰਾਵਾ ਦੇ ਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 7 ਕਰੋੜ ਰੁਪਏ ਹਾਸਲ ਕਰ ਕੇ ਸਾਈਬਰ ਧੋਖਾਧੜੀ ਕੀਤੀ ਗਈ ਸੀ। ਜਿਸ ਤੇ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਵੱਲੋਂ ਇਸ ਇੰਟਰ ਸਟੇਟ ਗੈਂਗ ਨੂੰ ਟਰੇਸ ਕੀਤਾ ਗਿਆ। ਇਸ ਪੱਧਰ ਦੇ ਸਾਈਬਰ ਕ੍ਰਾਈਮ ਕਰਨ ਵਾਲੇ 01 ਦੋਸ਼ੀ ਨੂੰ ਆਸਾਮ ਗੁਹਾਟੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 8 ਦੋਸ਼ੀਆਂ ਨੂੰ ਜੋ ਕਿ ਆਸਾਮ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਦਿੱਲੀ ਨਾਲ ਸਬੰਧਿਤ ਹਨ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਮਿਲੀ। ਜਿਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ 5 ਕਰੋੜ 25 ਲੱਖ ਰੁਪਏ ਪਹਿਲਾਂ ਹੀ ਰਿਕਵਰ ਕਰਵਾਏ ਜਾ ਚੁੱਕੇ ਹਨ। ਹੁਣ ਤੱਕ ਰਿਪੋਰਟ ਹੋਏ ਸਾਈਬਰ ਧੋਖਾਧੜੀ ਸਬੰਧੀ  ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (MHA) ਮੁਤਾਬਿਕ 5,25,00,600/-ਰੁਪਏ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵੱਡੀ ਰਿਕਵਰੀ ਮੰਨੀ ਗਈ ਹੈ।ਕਮਿਸ਼ਨਰ ਪੁਲਿਸ ਲੁਧਿਆਣਾ  ਵੱਲੋਂ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਤਰਾਂ ਦੀ ਕਾਲ ਆਉਂਦੀ ਹੈ ਤਾਂ ਤੁਰੰਤ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਨੂੰ ਰਿਪੋਰਟ ਕੀਤਾ ਜਾਵੇ ਤਾਂ ਜੋ ਸਾਈਬਰ ਅਪਰਾਧਾਂ ਤੋਂ ਬਚਿਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button