ਸੀ.ਆਈ.ਏ ਸਟਾਫ ਫਿਰੋਜ਼ਪੁਰ 2 ਸਨੈਚਰਾ ਨੂੰ ਕੀਤਾ ਗ੍ਰਿਫਤਾਰ
4 ਮੋਟਰਸਾਈਕਲ, ਇੱਕ ਨਾਜਾਇਜ਼ ਪਿਸਟਲ 30 ਬੋਰ (ਸਮੇਤ ਇੱਕ ਰੋਦ ਜਿੰਦਾ) ਅਤੇ ਇੱਕ ਕਾਪਾ ਬਰਾਮਦ
ਫਿਰੋਜ਼ਪੁਰ, 10 ਫਰਵਰੀ (ਬਾਲ ਕਿਸ਼ਨ)- ਸ਼੍ਰੀਮਤੀ ਸੌਮਿਆ ਮਿਸ਼ਰਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ੍ਹ ਪਾਉਣ ਲਈ ਜਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਪੂਰੀ ਤਰਾਂ ਵਚਨਬੱਧ ਹੈ। ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸਤੈਦੀ ਨਾਲ ਪੂਰੇ ਏਰੀਆ ਵਿੱਚ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਇਸੇ ਤਰ੍ਹਾਂ ਰਣਧੀਰ ਕੁਮਾਰ ਆਈ.ਪੀ.ਐੱਸ.ਐੱਸ.ਪੀ. (ਇੰਨਵੈਂ) ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ ਅਤੇ ਫਤਿਹ ਸਿੰਘ ਬਰਾੜ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਡੀ) ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਮੋਹਿਤ ਧਵਨ, ਇੰਚਾਰਜ਼ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਟੀਮ ਨੇ ਮਿਤੀ 07-02-2025 ਨੂੰ 02 ਸਨੈਚਰਾ ਨੂੰ ਗਿ੍ਰਫਤਾਰ ਡਿੰਪਲ ਉਰਫ ਮਿੰਟੂ ਪੁੱਤਰ ਲਾਲ ਚੰਦ ਵਾਸੀ ਪੀਰਾਂ ਵਾਲਾ ਨੂੰ ਕਰਦੇ ਹੋਏ ਉਨ੍ਹਾਂ ਪਾਸੋਂ 4 ਖੋਹ ਕੀਤੇ ਹੋਏ ਮੋਟਰਸਾਈਕਲ, ਇੱਕ ਨਾਜਾਇਜ਼ ਪਿਸਟਲ 30 ਬੋਰ (ਸਮੇਤ ਇੱਕ ਰੋਦ ਜਿੰਦਾ) ਅਤੇ ਇੱਕ ਕਾਪਾ ਬਰਾਮਦ ਕੀਤਾ ਗਿਆ ਅਤੇ ਸਨੈਚਰਾ ਖਿਲਾਫ ਵੱਖ-ਵੱਖ ਦੀਆ ਧਾਰਾਵਾ ਹੇਠ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਕੁਲਗੜੀ ਵੱਲੋਂ ਮਿਤੀ 05-02-2025 ਨੂੰ 02 ਸਨੈਚਰਾ ਨੂੰ ਗਿ੍ਰਫਤਾਰ ਕੀਤਾ ਗਿਆ ਜਿੰਨਾ ਪਾਸੋ ਪੁੱਛ-ਗਿੱਛ ਜਾਰੀ ਹੈ ਅਤੇ ਥਾਣਾ ਮੱਲਾ ਵਾਲਾ ਵੱਲੋ ਵੀ 02 ਚੋਰਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਪਾਸੋ 01 ਮੋਟਰ ਸਾਈਕਲ ਅਤੇ 1 ਮੋਬਾਇਲ ਬਰਾਮਦ ਕੀਤਾ ਗਿਆ ਅਤੇ ਜਿੰਨਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਵਿੱਚ ਉਪਰੋਕਤ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ ।ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾ ਜੋ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਸਕੇ। ਪਿਛੋਕੜ ਕ੍ਰਿਮੀਨਲ ਰਿਕਾਰਡ :ਦੋਸ਼ੀ ਡਿੰਪਲ ਉਰਫ ਮਿੰਟੂ ਦੇ ਖਿਲਾਫ ਹੁਣ ਤੱਕ ਕੁੱਲ 7 ਮੁਕੱਦਮੇ ਦਰਜ ਰਜਿਸਟਰ ਹੋਏ ਪਾਏ ਗਏ ਹਨ ਮੁਕੱਦਮਾ ਨੰਬਰ 242 ਮਿਤੀ 9-7-2022 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਿਰੋਜ਼ਪੁਰ। ਮੁਕੱਦਮਾ ਨੰਬਰ 86 ਮਿਤੀ 11-11-2022 ਅ/ਧ 379-ਬੀ,341 ਭ:ਦ ਥਾਂਣਾ ਸਿਟੀ ਫਿਰੋਜ਼ਪੁਰ।



