ਸੀਆਈਏ ਸਟਾਫ ਮੋਗਾ ਤੇ ਕਾਊਂਟਰ ਇਟੈਲੀਜੈਂਸ, ਲੁਧਿਆਣਾ ਦਾ ਸਾਂਝਾ ਆਪ੍ਰੇਸ਼ਨ, ਸਾਢੇ ਪੰਜ ਕਿਲੋ ਹੈਰੋਇਨ ਕੇਸ ’ਚ ਭਗੌੜੇ ਕਾਬੂ

ਮੋਗਾ, 29 ਮਈ-ਡੀਜੀਪੀ ਪੰਜਾਬ ਵੱਲੋ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅਜੇ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ (ਆਈ), ਸੁਖਅੰਮਿ੍ਰਤ ਸਿੰਘ ਉੱਪ ਕਪਤਾਨ ਪੁਲਿਸ (ਡੀ) ਮੋਗਾ ਦੀ ਸੁਪਰਵਿਜ਼ਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀਆਈਏ ਸਟਾਫ ਮੋਗਾ ਵੱਲੋ ਕਾਂਊਟਰ ਇਟੈਲੀਜੈਂਸ, ਲੁਧਿਆਣਾ ਦੀ ਟੀਮ ਨਾਲ ਇਕ ਸਾਂਝੇ ਅਪ੍ਰੇਸ਼ਨ ਦੌਰਾਨ 05 ਕਿਲੋ 500 ਗ੍ਰਾਮ ਹੈਰੋਇਨ ਕੇਸ ਵਿਚ ਭਗੌੜੇ ਵਿਅਕਤੀ ਨੂੰ ਫਾਰਚੂਨਰ ਗੱਡੀ ਸਮੇਤ ਕਾਬੂ ਕੀਤਾ। ਇਹ ਕਿ 13 ਮਾਰਚ 2024 ਨੂੰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸੀਆਈਏ ਸਟਾਫ ਮੋਗਾ ਵੱਲੋ ਖੂਫੀਆ ਇਤਲਾਹ ਤੇ (1) ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਚੜਿੱਕ ਜ਼ਿਲ੍ਹਾ, ਸੰਦੀਪ ਸਿੰਘ ਉਰਫ ਭੱਟੀ ਵਾਸੀ ਸ਼ਾਹਵਾਲਾ ਰੋਡ ਜੀਰਾ, ਸੁਖਚੈਨ ਸਿੰਘ ਉਰਫ ਚੈਨਾ ਵਾਸੀ ਧੱਲੇਕੇ ਥਾਣਾ ਸਦਰ ਮੋਗਾ, ਧਰਮਪ੍ਰੀਤ ਸਿੰਘ ਉਰਫ ਧੰਮੀ ਧੱਲੇਕੇ ਥਾਣਾ ਸਦਰ ਮੋਗਾ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰਕੇ ਅਰੋਪੀ ਸੰਦੀਪ ਸਿੰਘ ਉਰਫ ਭੱਟੀ, ਸੁਖਚੈਨ ਸਿੰਘ ਉਰਫ ਚੈਨਾ ਅਤੇ ਧਰਮਪ੍ਰੀਤ ਸਿੰਘ ਉਰਫ ਧੰਮੀ ਉਕਤਾਨ ਨੂੰ 13.03.2024 ਨੂੰ ਇਕ ਕਲੌਨੀ ਮੋਗਾ ਤੋ ਕਾਰ ਹੌਡਾ ਇਮੇਜ ਰੰਗ ਚਿੱਟਾ ਸਮੇਤ ਕਾਬੂ ਕਰਕੇ ਇਨ੍ਹਾਂ ਪਾਸੋ 05 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਮੁਕੱਦਮੇ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਇਸ ਮੁਕੱਦਮੇ ਵਿਚ ਅਰੋਪੀ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਦੀ ਗ੍ਰਿਫਤਾਰੀ ਬਾਕੀ ਸੀ, ਜਿਸ ਨੂੰ ਮਾਨਯੋਗ ਅਦਾਲਤ ਦੇ ਹੁਕਮ 22.10.2024 ਰਾਹੀ ਰੂਹਪੋਸ਼ ਹੋਣ ਕਰਕੇ ਪੀਓ ਕਰਾਰ ਦਿੱਤਾ ਗਿਆ ਸੀ। ਇਹ ਕਿ 27.05.2025 ਨੂੰ ਸੀਆਈਏ ਸਟਾਫ ਮੋਗਾ ਵੱਲੋ ਕਾਂਊਟਰ ਇਨੰਟੈਲੀਜੈਸ, ਲੁਧਿਆਣਾ ਦੀ ਟੀਮ ਨਾਲ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਭਗੋੜੇ ਦੋਸੀ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਕਾਰ ਫਾਰਚੂਨਰ ਸਮੇਤ ਕਾਬੂ ਕਰਕੇ ਮੁਕੱਦਮਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਉਕਤ ਮੁਕੱਦਮਾ ਤੋ ਇਲਾਵਾ ਅਰੋਪੀ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਸਿਟੀ ਮੋਗਾ (ਬਰਾਮਦਗੀ 1290 ਗ੍ਰਾਮ ਹੈਰੋਇਨ, 10 ਲੱਖ 45 ਹਜਾਰ 800 ਰੁਪਏ ਡਰੱਗ ਮਨੀ ਅਤੇ ਇਕ ਦੇਸੀ ਕੱਟਾ 315 ਬੋਰ ਸਮੇਤ 02 ਰੋਂਦ ਜ਼ਿੰਦਾ 315 ਬੋਰ ਵਿਚ ਵੀ ਮਾਣਯੋਗ ਅਦਾਲਤ ਵਿਚੋ ਗੈਰ ਹਾਜ਼ਰ ਚੱਲ ਰਿਹਾ ਸੀ। ਇਹ ਕਿ ਉਕਤ ਦੋਸ਼•ੀ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋ ਬੈੱਕਵਾਰਡ ਅਤੇ ਫਾਰਵਰਡ ਲਿੰਕਾ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।



