ਸਿੱਧੂ ਮੂਸੇਵਾਲਾ ਮਾਮਲੇ ‘ਚ ਫਰੀਦਕੋਟ ‘ਚ ਚੱਲੀਆਂ ਗੋਲੀਆਂ, ਜੁਗਨੂੰ ਦੇ ਡਰਾਈਵਰ ਦੇ ਕਤਲ ਦਾ ਮੁੱਖ ਦੋਸ਼ੀ ਗ੍ਰਿਫਤਾਰ

ਫਰੀਦਕੋਟ, 28 ਜੁਲਾਈ : ਫਰੀਦਕੋਟ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਜੁਗਨੂੰ ਦੇ ਡਰਾਈਵਰ ਦੇ ਕਤਲ ਦੇ ਮੁੱਖ ਮੁਲਜ਼ਮ ਚਿੰਕੀ ਨੂੰ ਐਨਕਾਊਂਟਰ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੈਂਗਸਟਰ ਗੌਰਵ ਲੱਕੀ ਪਟਿਆਲਾ ਲਈ ਕੰਮ ਕਰਦਾ ਹੈ। 22 ਜੁਲਾਈ ਨੂੰ ਜੁਗਨੂੰ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪੁਲਿਸ ਨੇ ਚਿੰਕੀ ਕੋਲੋਂ ਇਕ ਮੋਟਰਸਾਈਕਲ ਅਤੇ ਪਿਸਤੌਲ ਬਰਾਮਦ ਕਰ ਕੇ ਹੋਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਬ੍ਰਾਹਮਣ ਵਾਲਾ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਜੁਗਨੂੰ ਦੇ ਡਰਾਈਵਰ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਸੀ, ਨੂੰ ਜ਼ਿਲ੍ਹਾ ਪੁਲਿਸ ਨੇ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਹ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੌਰਵ ਲੱਕੀ ਪਟਿਆਲਾ ਲਈ ਕੰਮ ਕਰਦਾ ਹੈ। ਫਿਲਹਾਲ ਪੁਲਿਸ ਵੱਲੋਂ ਉਸਦੇ ਹੋਰ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ 22 ਜੁਲਾਈ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜ਼ਦ ਮਾਨਸਾ ਵਾਸੀ ਜੀਵਨਜੋਤ ਉਰਫ ਜੁਗਨੂੰ ਪਿੰਡ ਬ੍ਰਾਹਮਣ ਵਾਲਾ ‘ਚ ਭੋਗ ‘ਚ ਸ਼ਾਮਲ ਹੋਣ ਲਈ ਆਇਆ ਸੀ। ਜਦੋਂ ਉਹ ਉਥੋਂ ਵਾਪਸ ਆ ਰਿਹਾ ਸੀ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਭਾਵੇਂ ਜੁਗਨੂੰ ਉਸ ਸਮੇਂ ਆਪਣੀ ਕਾਰ ਵਿੱਚ ਨਹੀਂ ਸੀ ਪਰ ਉਸ ਦੇ ਡਰਾਈਵਰ ਯਾਦਵਿੰਦਰ ਸਿੰਘ ਵਾਸੀ ਮੁਹਾਲੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਿਸਦੇ ਬਾਅਦ ਫਰੀਦਕੋਟ ਪੁਲਿਸ ਨੇ ਇਸ ਮਾਮਲੇ ਵਿੱਚ ਤਕਨੀਕੀ ਜਾਣਕਾਰੀ ਅਤੇ ਮਨੁੱਖੀ ਸੂਹ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਵਿਦੇਸ਼ ਵਿੱਚ ਰਹਿੰਦੇ ਭਗੌੜੇ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਦੇ ਨਿਰਦੇਸ਼ਾਂ ‘ਤੇ ਸੀਆਈਏ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਇਸ ਕਤਲ ਅਤੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਚਿੰਕੀ ਪੁੱਤਰ ਮਾਨ ਸਿੰਘ ਵਾਸੀ ਵਾਰਡ ਨੰਬਰ 01 ਮੁਕਤਸਰ ਰੋਡ ਜੈਤੋ ਨੂੰ ਗ੍ਰਿਫਤਾਰ ਕਰ ਲਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਸੂਰਜ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਕਾਲਿਆਂਵਾਲੀ ਮੰਡੀ, ਜ਼ਿਲ੍ਹਾ ਸਿਰਸਾ (ਹਰਿਆਣਾ) ਨੇ ਬੀਤੀ ਸ਼ਾਮ ਸਿਰਸਾ, ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ।ਜਿਸ ਤੋਂ ਬਾਅਦ ਸੋਮਵਾਰ ਸਵੇਰੇ ਥਾਣਾ ਸਿਟੀ ਕੋਟਕਪੂਰਾ ਦੇ ਮੁੱਖ ਅਫਸਰ ਐਸ.ਆਈ ਚਮਕੌਰ ਸਿੰਘ ਪੁਲਿਸ ਪਾਰਟੀ ਸਮੇਤ ਕਤਲ ਦੇ ਮੁੱਖ ਦੋਸ਼ੀ ਚਿੰਕੀ ਤੋਂ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਨ ਲਈ ਬੀੜ ਸਿੱਖਾਂ ਵਾਲਾ ਪਹੁੰਚੇ। ਉਥੇ ਪਹੁੰਚ ਕੇ ਮੁਲਜ਼ਮਾਂ ਨੇ ਝਾੜੀਆਂ ਵਿੱਚ ਪਏ ਮੋਟਰਸਾਈਕਲ ’ਤੇ ਪਹੁੰਚ ਕੇ ਉਸ ਵਿੱਚ ਛੁਪਾਇਆ ਇੱਕ 32 ਬੋਰ ਦਾ ਪਿਸਤੌਲ ਕੱਢ ਲਿਆ ਅਤੇ ਪੁਲਿਸ ਪਾਰਟੀ ’ਤੇ ਫਾਇਰ ਕਰ ਦਿੱਤਾ। ਜਿਸ ‘ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿਚ ਦੋਸ਼ੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।



