ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਮਾਮਲੇ ‘ਚ ਸੁਣਵਾਈ ਅੱਜ, ਰੋਕ ਲਾਉਣ ਦੀ ਪਟੀਸ਼ਨ ਦੇ ਬਾਵਜੂਦ BBC ਨੇ ਦੋ ਐਪੀਸੋਡ ਕੀਤੇ ਰਿਲੀਜ਼

ਮਾਨਸਾ, 16 ਜੂਨ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ‘ਤੇ ਬਣਾਈ ਡਾਕੂਮੈਂਟਰੀ ‘ਤੇ ਰੋਕ ਲਗਾਉਣ ਦੀ ਕੀਤੀ ਅਪੀਲ ਦੇ ਮਾਮਲੇ ‘ਚ ਮਾਨਸਾ ਅਦਾਲਤ ਵਿੱਚ ਸੁਣਵਾਈ ਅੱਜ ਹੈ। ਕੋਰਟ ਨੇ 16 ਜੂਨ ਨੂੰ ਬੀਬੀਸੀ ਤੋਂ ਜਵਾਬ ਮੰਗਿਆ ਸੀ। ਹਾਲਾਂਕਿ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਦੇ਼ ਸਬੰਧ ‘ਚ ਬੀਬੀਸੀ ਨੇ ਦੋ ਐਪੀਸੋਡ ਰਿਲੀਜ਼ ਕਰ ਦਿੱਤੇ ਸਨ। ਓਧਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਉਹ ਲੜਾਈ ਲੜਨਗੇ। ਇਥੇ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ‘ਤੇ ਬੀਬੀਸੀ ਵੱਲੋਂ ਡਾਕੂਮੈਂਟਰੀ ਬਣਾਈ ਗਈ ਹੈ ਜਿਸ ਦੇ ਸਬੰਧ ਵਿੱਚ 11 ਜੂਨ ਨੂੰ ਇਸ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਇਸ ਦੇ ਸਬੰਧ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਵੱਲੋਂ ਇਸ ‘ਤੇ ਰੋਕ ਲਗਾਉਣ ਲਈ ਮਾਨਸਾ ਅਦਾਲਤ ਵਿੱਚ ਅਪੀਲ ਦਾਇਰ ਕਰ ਦਿੱਤੀ ਗਈ ਸੀ ਪਰ ਬੀਬੀਸੀ ਵੱਲੋਂ ਫਿਰ ਵੀ ਡਾਕੂਮੈਂਟਰੀ ਦੇ ਦੋ ਐਪੀਸੋਡ ਰਿਲੀਜ਼ ਕਰ ਦਿੱਤੇ ਗਏ ਸਨ। 12 ਜੂਨ ਨੂੰ ਹੋਈ ਸੁਣਵਾਈ ਵਿੱਚ ਕੋਰਟ ਨੇ ਬੀਬੀਸੀ ਕੋਲੋਂ 16 ਜੂਨ ਨੂੰ ਜਵਾਬ ਮੰਗਿਆ ਸੀ। ਇਸ ‘ਤੇ ਸੁਣਵਾਈ ਅੱਜ ਹੈ।



