Punjab
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਆਇਆ ਵੱਡਾ ਫ਼ੈਸਲਾ, ਮਾਨਸਾ ਦੀ ਲੋਅਰ ਕੋਰਟ ਨੇ ਇੰਸਪੈਕਟਰ ਪ੍ਰਿਤਪਾਲ ਤੇ ਗੈਂਗਸਟਰ ਦੀਪਕ ਨੂੰ ਸੁਣਾਈ ਇਹ ਸਜ਼ਾ

ਮਾਨਸਾ, 24 ਅਪ੍ਰੈਲ-ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਦੋਸ਼ੀ ਗੈਂਗਸਟਰ ਦੀਪਕ ਟੀਨੂ ਫਰਾਰੀ ਮਾਮਲੇ ’ਚ ਅੱਜ ਮਾਨਸਾ ਦੀ ਅਦਾਲਤ ਨੇ ਸੀਆਈਏ ਸਟਾਫ਼ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ 1 ਸਾਲ 11 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਹੈ, ਜਦੋਂਕਿ ਦੀਪਕ ਟੀਨੂ ਨੂੰ 2 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਦੋਵਾਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜਦਕਿ ਇਸ ਮਾਮਲੇ ’ਚ 8 ਮੁਲਜ਼ਮਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਦੀਪਕ ਟੀਨੂ ਫਰਾਰੀ ਮਾਮਲੇ ’ਚ ਮਾਨਸਾ ਪੁਲਿਸ ਨੇ 2 ਅਕਤੂਬਰ 2022 ਨੂੰ ਗੈਂਗਸਟਰ ਦੀਪਕ ਟੀਨੂ ਤੇ ਉਸ ਦੀ ਦੋਸਤ ਜਤਿੰਦਰ ਕੌਰ, ਕੁਲਦੀਪ ਸਿੰਘ, ਰਾਜਵੀਰ ਸਿੰਘ, ਰਾਜਿੰਦਰ ਬਿੱਟੂ, ਚਿਰਾਗ, ਸੁਨੀਲ ਕੁਮਾਰ, ਸਰਬਜੀਤ ਸਿੰਘ ਸਮੇਤ ਉਸ ਸਮੇਂ ਦੇ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਨੂੰ ਅੱਜ ਮਾਨਸਾ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਦੀਪਕ ਟੀਨੂੰ ਅਤੇ ਪ੍ਰਿਤਪਾਲ ਨੂੰ ਸਜ਼ਾ ਸੁਣਾਈ ਹੈ । ਬਾਕੀਆਂ ਨੂੰ ਦੋਸ਼ ਮੁਕਤ ਕਰਦੇ ਹੋਏ ਬਰੀ ਕਰ ਦਿੱਤਾ ਹੈ।



