Punjab

ਸਿਹਤ ਮੰਤਰੀ ਵੱਲੋਂ ਹੜ੍ਹਾਂ ਪ੍ਰਭਾਵਿਤ ਖੇਤਰ ਤੇ ਰਲੀਫ ਕੈਂਪਾਂ ਦਾ ਦੌਰਾ

ਕਲਾਨੌਰ ਹਸਪਤਾਲ ਨੂੰ ਲੈ ਕੇ ਕੀਤਾ ਵੱਡਾ ਐਲਾਨ

ਕਲਾਨੌਰ, 30 ਅਗਸਤ : ਸਰਹੱਦੀ ਜ਼ਿਲਾਂ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਰਾਵੀ ਤੇ ਸੱਕੀ ਕਿਰਨ ਨਾਲੇ ਦੇ ਪਾਣੀ ਦੀ ਲਪੇਟ ਵਿੱਚ ਆਏ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਐਤਵਾਰ ਦੌਰਾ ਕਰਨ ਉਪਰੰਤ ਪਿੰਡ ਨੜਾਂਵਾਲੀ ਪੁੱਜਣ ਉਪਰੰਤ ਪਾਣੀ ਵਿੱਚ ਡੁੱਬੀਆਂ ਜਮੀਨਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਪਿੰਡ ਵਿੱਚ ਸਥਾਪਿਤ ਰਲੀਫ ਕੈਂਪ ਦਾ ਦੌਰਾ ਕਰਨ ਉਪਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦਾ ਨਿਰਖਣ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਵੱਲੋਂ ਹਸਪਤਾਲ ਦੀਆਂ ਵੱਖ ਵੱਖ ਵਾਰਡਾਂ ਅਤੇ ਹਸਪਤਾਲ ਦੀ ਇਮਾਰਤ ਦੀ ਛੱਤ ਅਤੇ ਹਸਪਤਾਲ ਵਿੱਚ ਬਣਾਈ ਗਈ ਨਵੀਂ ਟਰੋਮਾ ਵਾਰਡ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਮਿਊਨਿਟੀ ਸਿਹਤ ਕੇਂਦਰ ਕਲਨੌਰ ਵਿੱਚ ਤਿੰਨ ਡਾਕਟਰਾਂ ਦੀ ਨਿਯੁਕਤੀ ਕਰਨ ਅਤੇ ਹਸਪਤਾਲ ਵਿੱਚ ਬਣਾਈ ਗਈ ਟਰੋਮਾ ਵਾਰਡ ਦਾ ਜਲਦ ਉਦਘਾਟਨ ਕਰਨ ਦਾ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਟਰੋਮਾ ਵਾਰਡ ਵਿੱਚ ਲਗਾਈ ਜਾਣ ਵਾਲੀ ਲਿਫਟ ਸਬੰਧੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਉਨਾਂ ਆਪਣੀ ਨਿੱਜ਼ੀ ਸਲਾਹ ਸਾਂਝੀ ਕਰਦਿਆਂ ਹੋਇਆ ਕਿਹਾ ਕਿ ਹੜ੍ਹਾਂ ਵਿੱਚ ਜਿੰਨਾ ਪੀੜਤਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਹਨ ਉਨ੍ਹਾਂ ਦੇ ਘਰ ਬਣਾਉਣ ਲਈ ਉਹਨਾਂ ਵੱਲੋਂ ਖੁਦ ਦੋ ਘਰ ਬਣਾਉਣ ਅਤੇ ਸਿਹਤ ਵਿਭਾਗ ਦੇ ਕੁਝ ਡਾਕਟਰਾਂ ਵੱਲੋਂ ਘਰ ਬਣਾਉਣ ਲਈ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਜਿਹੇ ਪੀੜਤਾਂ ਦੇ ਖਾਤਿਆਂ ਵਿੱਚ ਇੱਕ ਇਕ ਲੱਖ ਰੁਪਏ ਦ ਸਹਾਇਤਾ ਕਰਨ ਤਾਂ ਜੋ ਅਜਿਹੇ ਲੋਕਾਂ ਦੇ ਘਰ ਬਣ ਜਾ ਬਣ ਸਕਣ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਈਆਂ ਫਸਲਾਂ ਦਾ ਮੁਆਵਜ਼ਾ ਦੇਣ ਅਤੇ ਲੋਕਾਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਗੁਰਦੀਪ ਸਿੰਘ ਰੰਧਾਵਾ ਵਿਧਾਇਕ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਹੈਲੀਕਾਪਟਰ ਦੇ ਕੇ ਜਿਲ੍ਹੇ ਦੇ ਲੋਕਾਂ ਦੀ ਸਹਾਇਤਾ ਕੀਤੀ ਹੈ ਜਿਸ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਸ਼ਨ ਸਮੱਗਰੀ ਮੁਹਈਆ ਕਰਵਾਈ ਗਈ ਹੈ। ਐਸਡੀਐਮ ਮੈਡਮ ਯਸੋਤਨਾ ਸਿੰਘ ਸਬ ਡਿਵੀਜ਼ਨ ਕਲਾਨੌਰ, ਸਿਵਲ ਸਰਜਨ ਜਸਵਿੰਦਰ ਸਿੰਘ, ਐਸ ਐਮ ਓ ਰਮੇਸ਼ ਕੁਮਾਰ ਅੱਤਰੀ, ਬਲਵਿੰਦਰ ਸਿੰਘ ਹਰੂਵਾਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button