Punjab

ਸਾਵਣ ਦੇ ਪਹਿਲੇ ਸੋਮਵਾਰ ਮੰਦਰਾਂ ‘ਚ ਆਇਆ ਸ਼ਿਵ ਭਗਤਾਂ ਦਾ ਹੜ੍ਹ, ਸ਼ਿਵਲਿੰਗ ‘ਤੇ ਜਲ ਚੜ੍ਹਾ ਕੇ ਕੀਤੀ ਪੂਜਾ

ਅੰਮ੍ਰਿਤਸਰ, 21 ਜੁਲਾਈ : ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਮੰਦਰਾਂ ਵਿਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀਆਂ ਲੰਮੀਆਂ ਲਾਈਨਾਂ ਲਗੀਆਂ ਨਜਰ ਆਈਆਂ। ਸਵੇਰੇ ਭਗਵਾਨ ਸ਼ਿਵ ਦੇ ਸ਼ਿਵਲਿੰਗ ਦਾ ਸ਼ਿੰਗਾਰ ਕੀਤਾ ਗਿਆ ਤੇ ਸ਼ਿਵ ਭਗਤਾਂ ਨੇ ਬੇਲ ਪੱਤਲ, ਦੁੱਧ, ਦਹੀ, ਦੇਸੀ ਘਿਓ ਤੇ ਜਲ ਸ਼ਿਵਲਿੰਗ ਤੇ ਚੜਾ ਕੇ ਪੂਜਾ ਕੀਤੀ। ਮਾਨਤਾ ਹੈ ਕਿ ਸਾਵਣ ਦੇ ਮਹੀਨੇ ਹਰ ਸੋਮਵਾਰ ਵਰਤ ਰੱਖ ਕੇ ਭਗਵਾਨ ਸ਼ਿਵ ਜੀ ਤੇ ਮਾਤਾ ਪਾਰਵਤੀ ਜੀ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਸ਼ਿਵ ਭਗਤ ਵੀ ਪੂਰੀ ਆਸਥਾ ਨਾਲ ਵਰਤ ਰੱਖ ਕੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹਨ ਤੇ ਪੂਜਾ ਦੌਰਾਨ ਮੰਗੀ ਮੰਨਤ ਪੁਰੀ ਕਰਦੇ ਹਨ। ਸ਼ਿਵਾਲਾ ਬਾਗ਼ ਭਾਈਆਂ, ਸ਼੍ਰੀ ਗੋਪਾਲ ਮੰਦਰ, ਸ਼ਿਵਾਲਾ ਬੋਹੜ ਵਾਲਾ, ਸ਼੍ਰੀ ਹਰਿ ਮੰਦਰ, ਸ਼੍ਰੀ ਰਘੁਨਾਥ ਮੰਦਰ, ਬਾਬਾ ਬਰਫਾਨੀ ਮੰਦਰ, ਸ਼ਿਵਾਲਾ ਗੰਗਾ ਰਾਮ ਤੇ ਸ਼ਹਿਰ ਦੇ ਸਮੂਹ ਮੰਦਰਾਂ ਵਿੱਚ ਵੱਡੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ। ਸ਼ਰਧਾਲੂਆਂ ਨੇ ਕਿਹਾ ਕਿ ਸਾਵਨ ਮਹੀਨੇ ਦੇ ਸੋਮਵਾਰ ਨੂੰ ਭਗਵਾਨ ਸ਼ਿਵ ਜੀ ਪੂਜਾ ਕਰਨ ਨਾਲ ਹਰ ਮਨਤ ਪੁਰੀ ਹੁੰਦੀ ਹੈ ਤੇ ਸ਼ਿਵ ਭਗਤ ਵੀ ਆਪਣੀ ਆਸਥਾ ਨਾਲ ਸਵੇਰੇ ਸ਼ਾਮ ਮੰਦਰਾਂ ਵਿਚ ਪੂਜਾ ਕਰਦੇ ਹਨ ਤੇ ਸਾਵਣ ਮਹੀਨੇ ਦੇ ਸੋਮਵਾਰ ਵਰਤ ਰੱਖ ਕੇ ਪੂਜਾ ਕਰਨ ਨਾਲ ਹਰ ਕਸ਼ਟ ਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ।

Related Articles

Leave a Reply

Your email address will not be published. Required fields are marked *

Back to top button