Punjab
ਸਾਉਣ ਦੇ ਪਹਿਲੇ ਸੋਮਵਾਰ ਜੰਮ ਕੇ ਵਰ੍ਹਿਆ ਮੌਨਸੂਨ, ਤਾਪਮਾਨ ‘ਚ 4 ਡਿਗਰੀ ਤਕ ਗਿਰਾਵਟ
ਦੋ ਦਿਨਾਂ ਤਕ ਭਾਰੀ ਬਾਰਸ਼ ਦਾ ਅਲਰਟ

ਲੁਧਿਆਣਾ, 15 ਜੁਲਾਈ : ਸਾਉਣ ਦੇ ਪਹਿਲੇ ਦਿਨ ਸੋਮਵਾਰ ਨੂੰ ਮੌਨਸੂਨ ਜੰਮ ਕੇ ਵਰ੍ਹਿਆ। ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ। ਸਵੇਰੇ ਪੰਜ ਤੋਂ ਸ਼ਾਮ ਚਾਰ ਵਜੇ ਤੱਕ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਲੁਧਿਆਣਾ ਵਿਚ 14.0, ਅੰਮ੍ਰਿਤਸਰ ਵਿਚ 34.6, ਫ਼ਾਜ਼ਿਲਕਾ ’ਚ 24.0, ਬਠਿੰਡਾ ’ਚ 11.0, ਫ਼ਰੀਦਕੋਟ ’ਚ 6.0, ਗੁਰਦਾਸਪੁਰ ’ਚ 2.0, ਫ਼ਤਹਿਗੜ੍ਹ ਸਾਹਿਬ ’ਚ 10.5, ਫ਼ਿਰੋਜ਼ਪੁਰ ’ਚ 1.8, ਹੁਸ਼ਿਆਰਪੁਰ ’ਚ 4.0, ਮੋਗਾ ’ਚ 3.0, ਮੋਹਾਲੀ ’ਚ 3.5 ਮਿਲੀਮੀਟਰ ਬਾਰਿਸ਼ ਹੋਈ। ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ ਆਮ ਤੋਂ ਘੱਟ ਰਿਹਾ। ਬਠਿੰਡਾ ਵਿਚ ਦਿਨ ਦਾ ਤਾਪਮਾਨ 28 ਡਿਗਰੀ ਸੈਲਸੀਅਸ ਰਿਹਾ ਜਿਹੜਾ ਕਿ ਆਮ ਤੋਂ ਛੇ ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਭਾਰੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।



