
ਬਾਲ ਕਿਸ਼ਨ
ਫਿਰੋਜ਼ਪੁਰ, 11 ਜੂਨ- ਸਾਈ ਮੀਆ ਮੀਰ ਫਾਊਡੇਸ਼ਨ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਮਹਾਲਮ ਤੇ ਯਤਨਾਂ ਅਤੇ ਇੰਟਰਨੈਸ਼ਨਲ ਪੰਜਾਬੀ ਫਾਊਡੇਸ਼ਨ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ ਦੇ ਪਿੰਡ ਮਹਾਲਮ ਦੇ ਗੁਰਦੁਆਰਾ ਸਾਹਿਬ ਵਿਖੇ 84 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਗਤਾ ਦੇ ਲਈ ਜੂਸ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਉਪਰੰਤ ਲੋੜਵੰਦ ਪਰਿਵਾਰਾਂ ਲਈ ਕੂਲਰਾਂ ਦੀ ਸੇਵਾ, ਅਤੇ ਅੰਗਹੀਨ ਬੀਬੀ ਲਈ ਬੈਟਰੀ ਵਾਲਾ ਟਰਾਈ ਸਾਈਂਕਲ ਦੀ ਸੇਵਾ ਪੰਜਾਬੀ ਇੰਟਰਨੈਸ਼ਨਲ ਫਾਊਡੇਸ਼ਨ ਕੈਨੇਡਾ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਬਨਵੈਤ ਵੱਲੋਂ ਓਹਨਾ ਦੇ ਸਪੁੱਤਰ ਤੇ ਸਰਦਾਰ ਦਲਜੀਤ ਸਿੰਘ ਕੈਨੇਡਾ ਅਤੇ ਭੈਣ ਕਮਲਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਤਿਕਾਰ ਕਮੇਟੀ ਦੇ ਸਰਪ੍ਰਸਤ ਸਰਦਾਰ ਲਖਬੀਰ ਸਿੰਘ ਮਹਾਲਮ ਵੱਲੋਂ ਸੰਗਤਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਕਿਹਾ ਕਿ ਦਲਜੀਤ ਸਿੰਘ ਮਹਾਲਮ ਪਿੰਡ ਦੇ ਹੋਣਹਾਰ ਨੌਜਵਾਨ ਹਨ ਜਿਨਾਂ ਨੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆਂ ਤੇ ਚਮਕਾਇਆ। ਇਸ ਮੌਕੇ ਕਨੇਡਾ ਤੋਂ ਆਏ ਹੋਏ ਦਲਜੀਤ ਸਿੰਘ ਅਤੇ ਕਮਲਜੀਤ ਕੌਰ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਉਹ ਜਲਦੀ ਹੀ ਬਾਰਡਰ ਇਲਾਕੇ ਵਿੱਚ ਇੱਕ ਅੱਖਾਂ ਦਾ ਕੈਂਪ ਆਯੋਜਨ ਕਰਨਗੇ ਜਿਸ ਵਿੱਚ ਲੋੜਵੰਦ ਪਰਿਵਾਰ ਇਸ ਦਾ ਫ਼ਾਇਦਾ ਲੈ ਸਕਣਗੇ ਇਸ ਦਾ ਸਾਰਾ ਖਰਚਾ ਪੰਜਾਬੀ ਫਾਉਂਡੇਸ਼ਨ ਉਠਾਏਗੀ। ਇਸ ਮੌਕੇ ਸਾਈ ਮੀਆ ਮੀਰ ਫਾਊਡੇਸ਼ਨ ਦੇ ਸੇਵਾ ਦਾਰ ਦਲਜੀਤ ਸਿੰਘ ਮਹਾਲਮ ਨੇ ਦੱਸਿਆ ਕਿ ਉਹਨਾਂ ਦੀ ਸੱਸਥਾ ਪਹਿਲਾ ਦੀ ਤਰ੍ਹਾਂ ਲੋਕ ਸੇਵਾ ਜਾਰੀ ਰੱਖੇਗੀ ਅਤੇ ਸਮੇ ਸਮੇ ਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਪ੍ਰਗਟ ਸਿੰਘ ਤਰਨਤਾਰਨ, ਸਰਪੰਚ ਸਰਵਣ ਸਿੰਘ, ਬਾਬਾ ਬਲਵਿੰਦਰ ਸਿੰਘ ਮੁੱਖ ਗ੍ਰੰਥੀ, ਸੁੱਖਾ ਸਿੰਘ ਸਾਬਕਾ ਸਰਪੰਚ, ਲਖਬੀਰ ਸਿੰਘ ਪ੍ਰਧਾਨ ਏਕ ਨੂਰ ਖ਼ਾਲਸਾ ਫੌਜ, ਚਮਕੌਰ ਸਿੰਘ ਲਹੋਰੀਆ, ਨੰਬਰਦਾਰ ਤਾਰਾ ਸਿੰਘ, ਸਾਬਕਾ ਸਰਪੰਚ ਦਲਵਿੰਦਰ ਸਿੰਘ, ਤੋਤਾ ਸਿੰਘ, ਦੀਪੂ ਦੁੱਗਲ, ਲਾਡੀ ਮਹਾਲਮ ਆਦਿ ਹਾਜ਼ਰ ਸਨ ਅੰਤ ਵਿੱਚ ਦਲਜੀਤ ਸਿੰਘ ਮਹਾਲਮ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।



