
ਫ਼ਰੀਦਕੋਟ, 4 ਜੁਲਾਈ (ਜਸਵਿੰਦਰ ਸਿੰਘ ਸੰਧੂ)– ਪ੍ਰਧਾਨ ਮੰਤਰੀ ਦਿਵਿਆਸਾ ਸਕੀਮ ਤਹਿਤ ਮੈਂਬਰ ਆਫ਼ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਫ਼ਰੀਦਕੋਟ ਵਿਚ ਅੰਗਹੀਣ ਭੈਣ–ਭਰਾਵਾਂ ਅਤੇ ਬਜ਼ੁਰਗਾਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰਜ਼, ਸਟਿੱਕਸ, ਬੈਟਰੀ ਨਾਲ ਚੱਲਣ ਵਾਲੀ ਤਿੰਨ ਪਹੀਆ ਗੱਡੀ, ਕਮਰ ਬੈਲਟ, ਸਰਵਾਈਕਲ ਕਾੱਲਰ, ਗੋਡਿਆਂ ਵਾਸਤੇ ਕਵਰ ਆਦਿ ਵੰਡੇ ਗਏ। ਇਸ ਇਸ ਮੌਕੇ ਦਲੇਰ ਸਿੰਘ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਪਿਛਲੇ ਸਾਲ ਜਿਹੜਾ ਆਪਣੇ ਅਖ਼ਤਿਆਰੀ ਕੋਟੇ ਦਾ ਪੰਜ ਕਰੋੜ ਰੁਪਏ ਪਿੰਡਾਂ ਦੇ ਵਿਕਾਸ ਵਾਸਤੇ ਖੇਡ ਗਰਾਊਂਡ ਪਿੰਡਾਂ ’ਚ ਪੀਣ ਵਾਲੀਆਂ ਟੈਂਕੀਆਂ, ਸਟਰੀਟ ਲਾਈਟਾਂ, ਜਿੰਮਾਂ ਆਦਿ ਦਿੱਤੇ ਗਏ। ਇਸੇ ਤਰ੍ਹਾਂ ਲੰਮੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿ ਤਖ਼ਤ ਸ੍ਰੀ ਹਜੂਰ ਸਾਹਿਬ ਨੂੰ ਸਿੱਧੀ ਟਰੇਨ ਚਲਾਈ ਜਾਵੇ, ਉਹ ਵੀ ਮੰਗ ਕੇਂਦਰ ਕੋਲ ਉਠਾ ਕੇ ਪੂਰੀ ਕਰਵਾਈ। ਇਸੇ ਤਰ੍ਹਾਂ ਇੱਕ ਟਰੇਨ ਹਰਿਦੁਆਰ ਨੂੰ ਜਿਸ ਦਾ ਮੰਗ ਪੱਤਰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਰੇਲਵੇ ਸੰਘਰਸ਼ ਕਮੇਟੀ ਵੱਲੋਂ ਸੌਂਪੇ ਗਏ ਸਨ। ਦੋਵੇਂ ਟਰੇਨਾਂ ਮੈਂਬਰ ਆਫ਼ ਪਾਰਲੀਮੈਂਟ ਦੀ ਮੰਗ ’ਤੇ ਕੇਂਦਰ ਸਰਕਾਰ ਵੱਲੋਂ ਚਲਾ ਦਿੱਤੀਆਂ ਗਈਆਂ। ਕੇਂਦਰ ਦੇ ਕਰਮਚਾਰੀ ਮੀਆਂ ਨਦੀਮ ਮੁਹੰਮਦ ਅਤੇ ਗੁਰਤੇਜ ਸਿੰਘ ਕਠਿਨ ਹਾਲਾਤਾਂ ਦੇ ਬਾਵਜੂਦ ਪੂਰੀ ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਸਰਕਾਰੀ ਸੇਵਾ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਲੋਕ ਸਭਾ ਹਲਕਾ ਫ਼ਰੀਦਕੋਟ ਨੇ ਇਸ ਪ੍ਰੋਗਰਾਮ ਵਿਚ ਖਾਸ ਦਿਲਚਸਪੀ ਲੈਂਦੇ ਹੋਏ ਭਾਈ ਦਲੇਰ ਸਿੰਘ ਡੋਡ ਦੀ ਯੋਗ ਅਗਵਾਈ ਵਿਚ ਐਮ.ਪੀ ਟੀਮ ਫ਼ਰੀਦਕੋਟ ਦੇ ਮੈਂਬਰਾਂ ਜਗਦੇਵ ਸਿੰਘ, ਗੁਰਜੰਟ ਸਿੰਘ ਧੌਂਸੀ ਤੌਰ ’ਤੇ ਡਿਊਟੀ ਲਗਾਈ ਹੈ ਕਿ ਉਕਤ ਸਕੀਮ ਦਾ ਲਾਭ ਲੈਣ ਲਈ ਆਏ ਬਜ਼ੁਰਗਾਂ, ਭੈਣ–ਭਰਾਵਾਂ ਦੀ, ਕਾਗਜ਼ ਪੱਤਰ ਤਿਆਰ ਕਰਵਾਉਣ ਤੋਂ ਲੈ ਕੇ ਲੋੜੀਂਦਾ ਸਮਾਨ ਮਿਲਣ ਤੱਕ ਹਰ ਸੰਭਵ ਮੱਦਦ ਕੀਤੀ ਜਾਵੇ। ਫ਼ਰੀਦਕੋਟ ਅਤੇ ਬਾਹਰਲੇ ਇਲਾਕਿਆਂ ਤੋਂ ਆਏ ਲਾਭ ਪਾਤਰੀ ਕੇਂਦਰ ਸਰਕਾਰ ਦੇ ਨਾਲ–ਨਾਲ ਭਾਈ ਸਰਬਜੀਤ ਸਿੰਘ ਖਾਲਸਾ ਐਮ.ਪੀ ਫ਼ਰੀਦਕੋਟ ਦੇ ਵੀ ਧੰਨਵਾਦੀ ਹੋ ਰਹੇ ਹਨ, ਜਿਨ੍ਹਾਂ ਦੇ ਦਿਸ਼ਾ–ਨਿਰਦੇਸ਼ਾਂ ਤਹਿਤ ਭਾਈ ਸਾਹਿਬ ਦੀ ਟੀਮ ਕੇਂਦਰ ਸਰਕਾਰ ਦੇ ਇਸ ਪ੍ਰੋਗਰਾਮ ਦਾ ਪ੍ਰਚਾਰ ਕਰਨ ਤੋਂ ਲੈ ਕੇ ਲੋੜੀਂਦਾ ਸਮਾਨ ਮਿਲਣ ਤੱਕ ਹਰ ਸੰਭਵ ਸਹਾਇਤਾ ਕਰ ਰਹੀ ਹੈ।



