ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ ਨਵੇਂ ਮੁੱਖ ਬੁਲਾਰੇ
ਸਿਆਸੀ, ਧਾਰਮਿਕ ਤੇ ਟੀਵੀ ਡਿਬੇਟਾਂ ਲਈ ਵੱਖ-ਵੱਖ ਟੀਮਾਂ ਤਿਆਰ

ਜਲਦੀ ਲੱਗੇਗੀ ਦੋ ਦਿਨਾ ਵਰਕਸ਼ਾਪ
ਚੰਡੀਗੜ੍ਹ, 17 ਸਤੰਬਰ ( ਜਸਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸੋਚ ਨੂੰ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਨਵੀਂ ਮੀਡੀਆ ਟੀਮ ਬਣਾਈ ਗਈ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ—ਸਿਆਸੀ, ਧਾਰਮਿਕ ਅਤੇ ਟੀਵੀ ਡਿਬੇਟਾਂ—ਲਈ ਬੁਲਾਰੇ ਨਿਯੁਕਤ ਕਰਕੇ ਪਾਰਟੀ ਦਾ ਮਜ਼ਬੂਤ ਪੱਖ ਮੀਡੀਆ ਸਾਹਮਣੇ ਰੱਖਿਆ ਜਾਵੇਗਾ। ਨਵੇਂ ਨਿਯੁਕਤ ਬੁਲਾਰਿਆਂ ਲਈ ਜਲਦੀ ਹੀ ਦੋ ਦਿਨਾਂ ਦੀ ਵਿਸ਼ੇਸ਼ ਵਰਕਸ਼ਾਪ ਕਰਵਾਈ ਜਾਵੇਗੀ।
ਸਿਆਸੀ ਖੇਤਰ ਦੇ ਮੁੱਖ ਬੁਲਾਰੇ
ਚਰਨਜੀਤ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਗੁਰਜੀਤ ਸਿੰਘ ਤਲਵੰਡੀ ਨੂੰ ਸਿਆਸੀ ਮੋਰਚੇ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਧਾਰਮਿਕ ਖੇਤਰ ਦੇ ਮੁੱਖ ਬੁਲਾਰੇ
ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ ਭੂਰਾਕੋਹਨਾਂ, ਜਥੇਦਾਰ ਜਸਵੰਤ ਸਿੰਘ ਪੂੜੈਣ, ਜਥੇਦਾਰ ਜਸਬੀਰ ਸਿੰਘ ਘੁੰਮਣ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਧਾਰਮਿਕ ਮੰਚਾਂ ’ਤੇ ਪਾਰਟੀ ਦਾ ਪੱਖ ਮਰਿਆਦਾ ਅਨੁਸਾਰ ਪੇਸ਼ ਕਰਨਗੇ।
ਟੀਵੀ ਡਿਬੇਟਾਂ ਲਈ ਬੁਲਾਰੇ
ਟੀਵੀ ਚੈਨਲਾਂ ਤੇ ਵੈਬ ਡਿਬੇਟਾਂ ਵਿੱਚ ਸ਼ਿਰਕਤ ਲਈ ਸੁਖਵਿੰਦਰ ਸਿੰਘ ਔਲਖ, ਜਥੇਦਾਰ ਭੁਪਿੰਦਰ ਸਿੰਘ ਸ਼ੇਖੂਪੁੱਰ, ਜਥੇਦਾਰ ਤੇਜਾ ਸਿੰਘ ਕਮਾਲਪੁੱਰ, ਜਥੇਦਾਰ ਸਤਵਿੰਦਰ ਸਿੰਘ ਰਮਦਾਸਪੁੱਰ, ਸਤਪਾਲ ਸਿੰਘ ਸਿੱਧੂ, ਭੋਲਾ ਸਿੰਘ ਗਿੱਲਪੱਤੀ, ਜਥੇਦਾਰ ਹਰਿੰਦਰਪਾਲ ਸਿੰਘ ਟੌਹੜਾ, ਇਕਬਾਲ ਸਿੰਘ ਮੋਹਾਲੀ, ਜਥੇਦਾਰ ਅਮਰਿੰਦਰ ਸਿੰਘ, ਜਗਜੀਤ ਸਿੰਘ ਕੋਹਲੀ, ਜਥੇਦਾਰ ਅਵਤਾਰ ਸਿੰਘ ਧਮੋਟ, ਸੁਖਦੇਵ ਸਿੰਘ ਫਗਵਾੜਾ, ਰਣਧੀਰ ਸਿੰਘ ਦਿੜਬਾ, ਅਮਨਇੰਦਰ ਸਿੰਘ ਬਨੀ ਬਰਾੜ, ਹਰਦੀਪ ਸਿੰਘ ਡੋਡ, ਸ੍ਰੀ ਵਰੁਣ ਕਾਂਸਲ ਸ਼ੁਤਰਾਣਾ ਅਤੇ ਐਡਵੋਕੇਟ ਰਾਵਿੰਦਰ ਸਿੰਘ ਸ਼ਾਹਪੁੱਰ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਪ੍ਰਧਾਨ ਨੇ ਕਿਹਾ ਕਿ ਇਹ ਨਵੀਂ ਟੀਮ ਨਾ ਸਿਰਫ਼ ਪਾਰਟੀ ਦੀ ਅਵਾਜ਼ ਨੂੰ ਲੋਕਾਂ ਤੱਕ ਤੁਰੰਤ ਪਹੁੰਚਾਏਗੀ, ਸਗੋਂ ਟੀਵੀ ਡਿਬੇਟਾਂ ਵਿੱਚ ਵੀ ਪਾਰਟੀ ਦੇ ਸਟੈਂਡ ਨੂੰ ਪੂਰੇ ਭਰੋਸੇ ਨਾਲ ਪੇਸ਼ ਕਰੇਗੀ।



