
ਫਾਜ਼ਿਲਕਾ, 12 ਫਰਵਰੀ– ਸ਼੍ਰੀ ਗੁਰੂ ਰਵਿਦਾਸ ਜੀ ਦੇ 648ਵਾਂ ਜਨਮ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜ਼ਿਲਕਾ ਵਿਖੇ ਬੜ੍ਹੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ! ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਦੇ ਰੱਖੇ ਪਾਠ ਦਾ ਭੋਗ ਪਾਇਆ ਗਿਆ ਅਤੇ ਇਸ ਸ਼ੁੱਭ ਮੌਕੇ ‘ਤੇ ਮਾਣਯੋਗ ਸ: ਗੁਰਚਰਨ ਸਿੰਘ ਮੁਸਾਫ਼ਿਰ dy DEO rtd. ਫਾਜ਼ਿਲਕਾ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਰਾਜਿੰਦਰ ਕੁਮਾਰ ਬੰਗੜ ਡਿਪਟੀ ਮੈਨੇਜਰ LIC ਜਲੰਧਰ ਤੋਂ ਆਪਣੇ ਪਰਿਵਾਰ ਸਮੇਤ ਪੁੱਜੇ! ਸ਼੍ਰੀ ਗੋਪਾਲ ਦਾਸ ਗੋਲੀਆਂ ਲੁਧਿਆਣਾ ਮੰਦਿਰ ਵਿਖੇ ਨਤਮਸਤਕ ਹੋਣ ਲਈ ਪੁੱਜੇ!ਸਮਾਰੋਹ ਦੀ ਪ੍ਰਧਾਨਗੀ ਸ਼੍ਰੀ ਸੰਤ ਰਾਮ ਸੋਲੀਆਂ ਜਨਰਲ ਸਕੱਤਰ ਵਲੋਂ ਕੀਤੀ ਗਈ! ਸਮਾਗਮ ਦੀ ਰੂਪ-ਰੇਖਾ ਪ੍ਰਧਾਨ ਸ਼੍ਰੀ ਭੀਮ ਸੈਣ ਸੋਲੀਆਂ ਵਲੋਂ ਕੀਤੀ ਗਈ!ਸਮਾਗਮ ਨੂੰ ਸਫਲ ਬਣਾਉਣ ਲਈ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਵਲੋਂ ਬਹੁਤ ਹੀ ਸਹਿਯੋਗ ਕੀਤਾ ਗਿਆ!ਡਾ: ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸਭਾ ਪੀਰ ਗੁਰਾਇਆ ਦੇ ਪ੍ਰਧਾਨ ਸ਼੍ਰੀ ਨੋਰੰਗ ਲਾਲ ਜੀ ਪਰਿਵਾਰ ਸਮੇਤ ਸਮਾਗਮ ਵਿਚ ਪਹੁੰਚੇ!ਸ਼੍ਰੀ ਠਾਕੁਰ ਜੀ ਚੇਅਰਮੈਨ ਵੀ ਹਾਜ਼ਿਰ ਸਨ!ਇਹਨਾਂ ਤੋਂ ਇਲਾਵਾ ਸ਼੍ਰੀ ਰਾਜਿੰਦਰ ਕਟਾਰੀਆ, ਕਾਮਰੇਡ ਤੇਜ਼ਾ ਸਿੰਘ, ਰਮੇਸ਼ ਕੁਮਾਰ ਮੈਨੇਜਰ LIC ਫਾਜ਼ਿਲਕਾ, ਡਾ: ਰਵਿੰਦਰ ਸ਼ਰਮਾ, ਡਾ: ਗੁਰਚਰਨ ਸਿੰਘ, ਫ਼ਕੀਰ ਚੰਦ, ਰਾਮ ਚੰਦ ਸਰਪੰਚ, ਗਿਆਨ ਚੰਦ ਪਟਵਾਰੀ, ਪ੍ਰਕਾਸ਼ ਸਿੰਘ ਸਰੋਏ ਵੀ ਵਿਸ਼ੇਸ਼ ਤੌਰ ‘ਤੇ ਸਮਾਗਮ ‘ਚ ਹਾਜ਼ਿਰ ਹੋਏ! ਭਾਈ ਇੰਦਰ ਸਿੰਘ ਗੂਗੀ, ਸ਼੍ਰੀ ਬਲਦੇਵ ਸ਼ਰਮਾ ਨੇ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ!ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਗਏ!ਆਏ ਹੋਏ ਪੰਤਵਤੇ ਸੱਜਣਾਂ ਅਤੇ ਮਹਿਮਾਨਾਂ ਨੂੰ ਸਭਾ ਵਲੋਂ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ!ਮੰਚ ਦਾ ਸੰਚਾਲਨ ਸ਼੍ਰੀ ਓਮ ਪ੍ਰਕਾਸ਼ ਖਜਾਨਚੀ ਵਲੋ ਕੀਤਾ ਗਿਆ ਲ ਸ਼੍ਰੀਮਤੀ ਪੂਜਾ ਲੂਥਰਾ mc ਵਿਸ਼ੇਸ਼ ਤੌਰ ‘ਤੇ ਮੰਦਿਰ ਵਿਚ ਆਪਣੀ ਹਾਜ਼ਰੀ ਲਵਾਈ!



