
ਲੁਧਿਆਣਾ, 4 ਅਕਤੂਬਰ : ਭਾਰਤੀਯ ਵਾਲਮੀਕ ਧਰਮ ਸਮਾਜ ਪੰਜਾਬ ਦੇ ਵੱਲੋਂ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਵੀਰੇਸ਼ ਨਰੇਸ਼ ਧੀਗਾਨ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਰਗਟ ਦਿਵਸ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਦੇ ਖੁੱਲੇ ਮੈਦਾਨ ਤੋਂ 05 ਅਕਤੂਬਰ ਦਿਨ ਐਤਵਾਰ ਦੁਪਿਹਰ 2 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ, ਜੋ ਕਿ ਬਜ਼ਾਰਾਂ ਵਿੱਚੋ ਹੁੰਦੀ ਹੋਈ ਘਾਟੀ ਵਾਲਮੀਕਿ ਚੌਕ ਭਗਵਾਨ ਵਾਲਮੀਕ ਬ੍ਰਹਮਾਲਿਆ ਮੰਦਿਰ ਵਿਖੇ ਸੰਪਨ ਹੋਵੇਗੀ। ਇਸ ਬਾਰੇ ਪ੍ਰਚਾਰ ਸਮੱਗਰੀ ਅਤੇ ਕਾਰਡ ਜਾਰੀ ਕਰਦਿਆਂ ਨਰੇਸ਼ ਧੀਗਾਨ ਨੇ ਕਿਹਾ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ 250 ਤੋਂ 300 ਝਾਕੀਆਂ ਸ਼ਾਮਲ ਹੋਣਗੀਆਂ ਤੇ ਇਸ ਸ਼ੋਭਾ ਯਾਤਰਾ ’ਚ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੋਣਗੇ। ਜੋਤੀ ਪ੍ਰਚੰਡ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀ ਜਾਵੇਗੀ। ਇਸ ਸਮਾਗਮ ’ਚ ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ, ਕਮਲ ਚੇਤਲੀ (ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ), ਬਾਬਾ ਅਜੀਤ ਸਿੰਘ ਵਰਕਿੰਗ ਕਮੇਟੀ ਮੈਂਬਰ, ਗੁਰਦੇਵ ਸ਼ਰਮਾ ਦੇਬੀ ਖਜ਼ਾਨਚੀ ਭਾਜਪਾ ਪੰਜਾਬ, ਅਮਰਜੀਤ ਸਿੰਘ ਚਾਵਲਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਜਗਬੀਰ ਸਿੰਘ ਸੋਖੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਆਰਡੀ ਸ਼ਰਮਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਜਸਪਾਲ ਸਿੰਘ ਗਿਆਸਪੁਰਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਬਿਕਰਮਜੀਤ ਸਿੰਘ ਖਾਲਸ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਚਰਨ ਸਿੰਘ ਗੋਹਲਵੜੀਆ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਾਵੇਗੀ। ਇਸ ਮੌਕੇ ਅਜੇਪਾਲ ਦਿਸ਼ਾਵਰ ਤੇ ਰਵੀ ਬਾਲੀ ਨੇ ਕਿਹਾ ਕਿ ਸ਼ੋਭਾ ਯਾਤਰਾ ਦੇ ਸਾਰੇ ਮਾਰਗ ਨੂੰ ਖੂਬਰਸੁਰਤ ਲਾਈਟਾਂ ਨਾਲ ਸਜਾਇਆ ਤੇ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ’ਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਖਿੱਚ ਦਾ ਕੇਂਦਰ ਹੋਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੋਭਾ ਯਾਤਰਾ ’ਚ ਸ਼ਾਮਲ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਪਵਨ ਦ੍ਰਾਵਿੜ, ਰਾਕੇਸ਼ ਰਾਹੀ, ਸੋਨੂੰ ਕਲਿਆਣ, ਯਸ਼ ਭੱਟੀ, ਭਾਰਤੀ ਸ਼ਰਮਾ, ਅਕਾਸ਼ ਇਬਾਦੰਤਤ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ। ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਸਮਾਗਮ ਦੀ ਪ੍ਰਚਾਰ ਸਮੱਗਰੀ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਵੀਰਸ੍ਰੇਸ਼ਠ ਧਰਮਵੀਰ ਅਨਾਰਿਆ ਰਾਸ਼ਟ੍ਰੀਯ ਪ੍ਰਧਾਰ ਮੰਤਰੀ, ਵੀਰ ਅਕਾਸ਼ ਲੋਹਟ ਰਾਸ਼ਟ੍ਰੀਯ ਮੀਤ ਪ੍ਰਧਾਨ ਯੂਥ ਵਿੰਗ, ਵੀਰ ਰਾਜਵੀਰ ਚੋਟਾਲਾ ਪ੍ਰਧਾਨ ਯੂਥ ਵਿੰਗ ਪੰਜਾਬ, ਵੀਰ ਮਨੋਜ ਚੌਹਾਨ ਪ੍ਰਧਾਨ ਵਪਾਰਵਿੰਗ ਪੰਜਾਬ, ਵੀਰ ਵਿੱਕੀ ਰਹੇਲਾ ਪ੍ਰਧਾਨ ਨਗਰ ਨਿਗਮ ਕਰਮਚਾਰੀ ਯੂਨੀਅਨ, ਵੀਰਸ੍ਰੇਸ਼ਠ ਰਜਿੰਦਰ ਕੁਮਾਰ ਬਿੰਦੀ ਕਨਵੀਨਰ ਪੰਜਾਬ, ਵੀਰ ਪਰਦੀਪ ਲਾਂਬਾ ਪ੍ਰਧਾਨ ਅਸਮੋ, ਪਿੰਕਾ ਚੰਡਾਲਿਆ ਜ਼ਿਲ੍ਹਾ ਪ੍ਰਧਾਨ, ਰਵੀ ਮਤੰਗ ਸ਼ਹਿਰੀ ਪ੍ਰਧਾਨ, ਵੀਰ ਰਵੀ ਕਲਿਆਣ, ਵੀਰ ਵਿਨੋਦ ਬੋਹਤ, ਵੀਰ ਸਹੀਮ ਜਗਾਨੀਆ, ਵੀਰ ਅਜੇ ਭਗਤ, ਵੀਰ ਕਰਨ ਮੰਗੂ, ਵੀਰ ਲੋਕਸ ਮਸੀਹ ਪ੍ਰਧਾਨ, ਵੀਰ ਮੋਨੂੰ ਸਰਪੰਚ, ਵੀਰ ਸਮਨਾਮ ਸਿੰਘ ਸੱਤੀ, ਵੀਰ ਦਲੀਪ ਸਗਸ ਤੋ ਇਲਾਵਾ ਪੁੱਜ ਰਹੇ ਸਹਿਯੋਗੀ ਨਗਰ ਨਿਗਮ ਕਰਮਚਾਰੀ ਯੂਨੀਅਨ, ਬਾਬਾ ਸਾਹਿਬ ਦਲਿਤ ਫੋਰਸ ਰਜਿ:, ਭਗਵਾਨ ਵਾਲਮੀਕ ਸੇਵਕ ਸੰਘ (ਰਜਿ.) ਡਾ. ਅੰਬੇਡਕਰ ਸੰਘਰਸ਼ ਮੋਚਰਾ (ਰਜਿ.) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਸ਼ਖਸ਼ੀਅਤਾਂ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਾਉਣਗੀਆਂ।



