Punjab

ਸ਼ਿਵ ਸੈਨਾ ਆਗੂਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ ’ਚ ਵੱਖ-ਵੱਖ ਜਥੇਬੰਦੀਆਂ ਹੋਈਆਂ ਇੱਕਮੁੱਠ, ਦਿੱਤੀ ਇਹ ਚਿਤਾਵਨੀ

ਸ੍ਰੀ ਮੁਕਤਸਰ ਸਾਹਿਬ, 13 ਜੂਨ : ਸ਼ਿਵ ਸੈਨਾ ਦੇ ਆਗੂਆਂ ਤੇ ਵਰਕਰਾਂ ਵੱਲੋਂ ਮੁਕਤਸਰ ਬੱਸ ਸਟੈਂਡ ਨੇੜੇ ਬੀਤੇ ਬੁੱਧਵਾਰ ਨੂੰ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਅੱਜ ਇੱਥੇ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਵਿਖੇ ਵੱਖ-ਵੱਖ ਜਥੇਬੰਦੀਆਂ ਦੀ ਵੱਡੀ ਇਕੱਤਰਤਾ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਜਸਵੀਰ ਸਿੰਘ ਖਾਲਸਾ, ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ, ਲੱਖਾ ਸਿਧਾਣਾ, ਤੇਜਿੰਦਰ ਪਾਲ ਸਿੰਘ ਟਿੰਮਾ ਪ੍ਰਧਾਨ ਧਰਮ ਪ੍ਰਚਾਰ ਕਮੇਟੀ ਗੰਗਾਨਗਰ, ਭਾਰਤੀ ਕਿਸਾਨ ਯੂਨੀਅਨ ਦੇ ਹਰਭਗਵਾਨ ਸਿੰਘ, ਹੀਰਾ ਸਿੰਘ ਚੜ੍ਹੇਵਾਨ ਸੀਨੀਅਰ ਅਕਾਲੀ ਆਗੂ, ਮੈਨੇਜਰ ਬਲਦੇਵ ਸਿੰਘ, ਸੁਮੇਰ ਸਿੰਘ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ ਸ਼ਿਵ ਸੈਨਾ ਦੇ ਗੁੰਡਿਆਂ ਦੇ ਟੋਲਿਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾ ਕੇ ਤਸ਼ੱਦਦ ਢਾਇਆ ਜਾ ਰਿਹਾ ਹੈ, ਅਜਿਹੇ ਟੋਲਿਆਂ ਨੂੰ ਸਰਕਾਰ ਸਕਿਊਰਟੀ ਦੇਣੀ ਬੰਦ ਕਰੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੁਕਤਸਰ ’ਚ ਬੱਸ ਅੱਡੇ ਨੇੜੇ ਇੱਕ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਚੜ੍ਹੇਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਉਸ ਦੀ ਪਿੱਠ ’ਤੇ ਕੜਿਆਂ ਨਾਲ ਵਾਰ ਕੀਤੇ ਗਏ, ਦਸਤਾਰ ਲਾਉਣ ਦੀ ਕੋਸਿਸ਼ ਕੀਤੀ ਤੇ ਕੱਪੜੇ ਤੱਕ ਵੀ ਪਾੜ ਦਿੱਤੇ ਗਏ, ਜੋ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਹੈ। ਭਾਵੇਂ ਪੁਲਿਸ ਵੱਲੋਂ ਇਸ ਮਾਮਲੇ ’ਚ 295ਏ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ 9 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ, ਪਰ ਅਜੇ ਤੱਕ ਮੁੱਖ ਮੁਲਜ਼ਮ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਰਾਜੇਸ਼ ਗਰਗ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਆਗੂਆਂ ਨੇ ਕਿਹਾ ਕਿ ਜੇਕਰ ਜਲਦ ਹੀ ਸ਼ਿਵ ਸੈਨਾ ਦੇ ਆਗੂ ਰਾਜੇਸ਼ ਗਰਗ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਨੂੰ ਕਾਨੂੰਨੀ ਤੌਰ ’ਤੇ ਇਨਸਾਫ ਨਾ ਮਿਲਿਆ ਤਾਂ ਵੱਖ ਵੱਖ ਸਿੱਖ ਜਥੇਬੰਦੀਆਂ ਆਪਣੇ ਪੱਧਰ ’ਤੇ ਇਨਸਾਫ਼ ਦਾ ਰਾਹ ਅਖਤਿਆਰ ਕਰਨਗੀਆਂ। ਇਸ ਮੌਕੇ ਬਾਬਾ ਮਨਜੀਤ ਸਿੰਘ ਮੁੱਖੀ ਗੁਰਦੁਆਰਾ ਖੂਹ ਸਾਹਿਬ, ਬਾਬਾ ਬੂਟਾ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਸ਼ੋ੍. ਅਕਾਲੀ ਦਲ ‘ਮਾਨ’, ਡਾ. ਜਗਬੀਰ ਸਿੰਘ ਹੈੱਡ ਗ੍ਰੰਥੀ, ਗਿਆਨੀ ਗੁਰਪ੍ਰੀਤ ਸਿੰਘ ਰੱਤਾ ਖੇੜਾ ਦਮਦਮੀ ਟਕਸਾਲ, ਪ੍ਰਤਾਪ ਸਿੰਘ ਵਾਰਸ ਪੰਜਾਬ, ਕਾਰਜ ਸਿੰਘ ਵਾਰਸ ਪੰਜਾਬ, ਗੁਰਲਾਲ ਸਿੰਘ ਕਾਉਣੀ, ਜਤਿੰਦਰ ਸਿੰਘ ਵਾਰਸ ਪੰਜਾਬ ਜ਼ਿਲ੍ਹਾ ਪ੍ਰਧਾਨ, ਗਗਨਦੀਪ ਸਿੰਘ ਸਿੱਧੂ, ਮਨਿੰਦਰ ਸਿੰਘ ਖਾਲਸਾ, ਨਿਰਮਲ ਗੋਨਿਆਣਾ ਜਨਰਲ ਸਕੱਤਰ ਆਲ ਇੰਡੀਆ ਸਿੱਖ ਸਟੂਡੈਂਟ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕੋਟਲੀ, ਬਲਵਿੰਦਰ ਸਿੰਘ ਥਾਂਦੇਵਾਲਾ ਜ਼ਿਲ੍ਹਾ ਪ੍ਰੈਸ ਸਕੱਤਰ ਕੇਕੇਯੂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਗੋਬਿੰਦ ਸਿੰਘ ਕੋਟਲੀ, ਮਨਿੰਦਰ ਸਿੰਘ ਮਨੀ ਚੜ੍ਹੇਵਾਨ ਕਾਂਗਰਸੀ ਆਗੂ, ਕਲਗਾ ਸਿੰਘ ਸਾਬਕਾ ਸੈਕਟਰੀ ਮਾਰਕਿਟ ਕਮੇਟੀ ਮੁਕਤਸਰ, ਬਿਕਰਮਜੀਤ ਸਿੰਘ ਸੰਮੇਵਾਲੀ, ਹਰਜੋਤ ਸਿੰਘ ਲੱਧੂਵਾਲਾ, ਹਰਚਰਨ ਸਿੰਘ ਧਰਮੀ ਫੌਜੀ ਪ੍ਰਧਾਨ ਸਿੰਘ ਸਭਾ, ਇੰਦਰਪਾਲ ਸਿੰਘ ਸਤਿਕਾਰ ਕਮੇਟੀ ਸ੍ਰੀ ਮੁਕਤਸਰ ਸਾਹਿਬ, ਬੀਕੇਯੂ ਸਿੱਧੂਪੁਰ ਦੇ ਹਰਭਗਵਾਨ ਸਿੰਘ, ਬਿੰਦਰ ਗੋਨੇਆਣਾ ਪੀਏ ਟੂ ਰੋਜ਼ੀ ਬਰਕੰਦੀ, ਧਰਮਜੀਤ ਸਿੰਘ ਬੋਨੀ ਬੇਦੀ ਸੀਨੀਅਰ ਕਾਂਗਰਸੀ ਆਗੂ, ਜਗਮੀਤ ਸਿੰਘ ਖੱਪਿਆਂਵਾਲੀ, ਜਗਬੀਰ ਸਿੰਘ ਹੈੱਡ ਗ੍ਰੰਥੀ, ਨਿਰਮਲ ਸਿੰਘ ਗੋਨੇਆਣਾ ਸਾਬਕਾ ਜਨਰਲ ਸਕੱਤਰ ਆਲ ਇੰਡੀਆ ਸਿੱਖ ਸਟੂਡੈਂਟ, ਜਤਿੰਦਰ ਸਿੰਘ ਵਾਰਿਸ ਪੰਜਾਬ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਬਾਬਾ ਬੂਟਾ ਸਿੰਘ ਮੈਂਬਰ ਗੁ.ਦੁ.ਪ੍ਰਬੰਧਕ ਕਮੇਟੀ, ਬਿਕਰਮਜੀਤ ਸਿੰਘ ਖਾਲਸਾ ਪੰਥਕ ਅਕਾਲੀ ਲਹਿਰ, ਹਰਜੋਤ ਸਿੰਘ ਲੱਧੂਵਾਲਾ, ਹਰਚਰਨ ਸਿੰਘ, ਇੰਦਰਪਾਲ ਸਿੰਘ ਸਤਿਕਾਰ ਕਮੇਟੀ ਸ੍ਰੀ ਮੁਕਤਸਰ ਸਾਹਿਬ, ਬੋਹੜ ਸਿੰਘ, ਜਗਜੀਤ ਸਿੰਘ ਖੱਪਿਆਂਵਾਲੀ, ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ ਵੱਖ ਸਮਾਜ ਸੇਵੀ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਤੇ ਆਗੂ ਅਤੇ ਪਿੰਡਾਂ ਤੋਂ ਪੰਚ, ਸਰਪੰਚ ਤੇ ਹੋਰ ਨੌਜਵਾਨ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button