National

ਸ਼ਾਹਿਦ ਅਫਰੀਦੀ ਦੇ ਭਾਰਤ ਖ਼ਿਲਾਫ਼ ਬਿਆਨ ‘ਤੇ ਭੜਕਿਆ ਹਿੰਦੂ ਮੂਲ ਦਾ ਪਾਕਿਸਤਾਨੀ ਕ੍ਰਿਕਟਰ, ਧਰਮ ਪਰਿਵਰਤਨ ‘ਤੇ ਕੀਤਾ ਵੱਡਾ ਖੁਲਾਸਾ

ਨਵੀਂ ਦਿੱਲੀ, 28 ਅਪ੍ਰੈਲ-ਪਹਿਲਗਾਮ ‘ਚ ਹੋਏ ਖ਼ਤਰਨਾਕ ਆਤੰਕੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ‘ਚ ਹੈ। ਅੱਜ ਸਰਕਾਰ ਨੇ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਭਾਰਤ ‘ਚ ਬੈਨ ਕਰ ਦਿੱਤਾ ਹੈ, ਜਿਸ ਵਿਚ ਪਾਕਿਸਤਾਨ ਦੇ ਮਸ਼ਹੂਰ ਖਿਡਾਰੀ ਸ਼ੋਏਬ ਅਖਤਰ ਦਾ ਨਾਮ ਵੀ ਸ਼ਾਮਲ ਹੈ।
ਸ਼ਾਹਿਦ ਅਫਰੀਦੀ ਦਾ ਵਿਵਾਦਤ ਬਿਆਨ

ਪਹਿਲਗਾਮ ਹਮਲੇ ‘ਤੇ ਸ਼ਾਹਿਦ ਅਫਰੀਦੀ ਦੀ ਇਕ ਵੀਡੀਓ ਸਾਹਮਣੇ ਆਈ ਜਿਸ ਵਿਚ ਉਹ ਕਹਿੰਦੇ ਦਿਖਾਈ ਦੇ ਰਹੇ ਹਨ, “ਇਕ ਘੰਟੇ ਤੱਕ ਦਹਿਸ਼ਤਗਰਦ ਉੱਥੇ ਦਹਸ਼ਤਗਰਦੀ ਕਰਦੇ ਰਹੇ ਅਤੇ 8 ਲੱਖ ਦੀ ਫੌਜ ‘ਚੋਂ ਕੋਈ ਨਹੀਂ ਆਇਆ ਅਤੇ ਜਦੋਂ ਆਏ ਤਾਂ 10 ਮਿੰਟ ਦੇ ਅੰਦਰ ਪਾਕਿਸਤਾਨ ‘ਤੇ ਇਲਜ਼ਾਮ ਲਗਾ ਦਿੱਤਾ। ਉਹ ਆਪਣੇ ਹੀ ਬਲੰਡਰ ਨੂੰ ਸੰਭਾਲਦੇ ਰਹਿੰਦੇ ਹਨ, ਆਪਣੇ ਹੀ ਲੋਕਾਂ ਨੂੰ ਮਰਵਾ ਦਿੰਦੇ ਹਨ, ਫਿਰ ਉਨ੍ਹਾਂ ਦੀਆਂ ਵੀਡੀਓਜ਼ ਦਿਖਾਉਂਦੇ ਹਨ ਕਿ ਉਹ ਜ਼ਿੰਦਾ ਹਨ। ਇਸ ਤਰ੍ਹਾਂ ਨਾ ਕਰੋ।”

ਉਨ੍ਹਾਂ ਇਹ ਵੀ ਕਿਹਾ,

ਦੇਖੋ, ਕੋਈ ਵੀ ਮੁਲਕ ਦਹਸ਼ਤਗਰਦੀ ਦਾ ਸੁਪੋਰਟ ਨਹੀਂ ਕਰਦਾਪਾਕਿਸਤਾਨ ਹਮੇਸ਼ਾ ਅਮਨ ਦੀ ਗੱਲ ਕਰਦਾ ਹੈ। ਸਾਡਾ ਦੀਨ ਅਮਨ ਦਾ ਪੈਗਾਮ ਦਿੰਦਾ ਹੈ। ਅਸੀਂ ਭਾਰਤ ਨਾਲ ਹਮੇਸ਼ਾ ਚੰਗੇ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਸਾਨੂੰ ਉੱਥੇ ਧਮਕੀਆਂ ਮਿਲਦੀਆਂ ਰਹੀਆਂ ਹਨ। ਸਾਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਕਿ ਅਸੀਂ ਜਾਵਾਂਗੇ ਵੀ ਜਾਂ ਨਹੀਂ। 2016 ਵਿਸ਼ਵ ਕੱਪ ਦੀ ਯਾਦ ਹੋਵੇ ਤਾਂ ਅਸੀਂ ਲਾਹੌਰ ‘ਚ ਹੀ ਸੀ, ਮੈਂ ਕੈਪਟਨ ਸੀ, ਟੀਮ ਨੂੰ ਲੀਡ ਕਰ ਰਿਹਾ ਸੀ, ਸਾਨੂੰ ਪਤਾ ਹੀ ਨਹੀਂ ਸੀ ਕਿ ਸਾਡੀ ਫਲਾਈਟ ਹੋਣੀ ਹੈ ਜਾਂ ਨਹੀਂਮੈਨੂੰ ਲੱਗਦਾ ਹੈ ਕਿ ਖੇਡਾਂ ਦੀ ਰਾਜਨੀਤੀ ਹਮੇਸ਼ਾ ਚੰਗੀ ਰਹਿੰਦੀ ਹੈ। ਤੁਹਾਡੀ ਕਬੱਡੀ ਟੀਮ ਅੱਜ ਇੱਥੇ ਜਾਂਦੀ ਹੈ, ਇੱਥੇ ਕ੍ਰਿਕਟ ਨਹੀਂ ਖੇਡਦੇ ਆਪਸ ਵਿੱਚ। ਬੰਦ ਕਰਨਾ ਹੈ ਤਾਂ ਪੂਰੀ ਤਰ੍ਹਾਂ ਬੰਦ ਕਰੋ ਜਾਂ ਜੇ ਚਲਾਉਣਾ ਹੈ ਤਾਂ ਪੂਰੀ ਤਰ੍ਹਾਂ ਚਲਾਓ।”

ਦਾਨਿਸ਼ ਕਨੇਰੀਆ ਨੇ ਸ਼ਾਹਿਦ ਅਫਰੀਦੀ ਬਾਰੇ ਕੀ ਕਿਹਾ?

ਅਸਲ ਵਿਚ ਦਾਨਿਸ਼ ਕਨੇਰੀਆ ਨੇ ਐਕਸ ‘ਤੇ ਇਕ ਯੂਜ਼ਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾਯੂਜ਼ਰ ਨੇ ਪੁੱਛਿਆ ਕਿ ਭਾਰਤ ਸਰਕਾਰ ਨੇ ਸ਼ਾਹਿਦ ਅਫਰੀਦੀ ਦੇ ਯੂਟਿਊਬ ਚੈਨਲ ਨੂੰ ਬੈਨ ਕਿਉਂ ਨਹੀਂ ਕੀਤਾ? ਉਹ ਪਾਕਿਸਤਾਨ ਫੌਜ ਤੋਂ ਆਪਣੇ ਪ੍ਰਚਾਰ ਲਈ ਵੱਡੀ ਰਕਮ ਲੈਂਦੇ ਹਨ ਤੇ ਨਾਗਰਿਕਾਂ ਖ਼ਿਲਾਫ਼ ਇਸਲਾਮੀ ਅੱਤਵਾਦੀਆਂ ਦਾ ਬਚਾਅ ਕਰਦੇ ਹਨ, ਇਸ ਤੋਂ ਹਰ ਕੋਈ ਵਾਕਿਫ ਹੈ। ਯੂਜ਼ਰ ਵੱਲੋਂ ਉਠਾਏ ਗਏ ਸਵਾਲ ਦਾ ਦਾਨਿਸ਼ ਕਨੇਰੀਆ ਨੇ ਜਵਾਬ ਦਿੰਦੇ ਹੋਏ ਕਿਹਾ, “ਉਨ੍ਹਾਂ ਆਪਣੇ ਆਪ ਨੂੰ ਲਗਾਤਾਰ ਅੱਤਵਾਦੀ ਵਿਚਾਰਾਂ ਨਾਲ ਜੋੜਿਆ ਹੈ। ਮੇਰੀ ਰਾਏ ‘ਚ ਉਨ੍ਹਾਂ ਨੂੰ ਭਾਰਤੀ ਟੈਲੀਵਿਜ਼ਨ ‘ਤੇ ਜਾਂ ਦੇਸ਼ ਦੇ ਅੰਦਰ ਕੋਈ ਪਲੇਟਫਾਰਮ ਨਹੀਂ ਮਿਲਣਾ ਚਾਹੀਦਾ। ਇਸ ਤੋਂ ਇਲਾਵਾ, ਉਨ੍ਹਾਂ ਮੈਨੂੰ ਇਸਲਾਮ ਅਪਣਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਭੋਜਨ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਮੈਨੂੰ ਬਹੁਤ ਹੀ ਅਪਮਾਨਜਨਕ ਲੱਗਾ।”

Related Articles

Leave a Reply

Your email address will not be published. Required fields are marked *

Back to top button