Punjab

ਸ਼ਹੀਦਾਂ ਨੂੰ ਸਮਰਪਿਤ ਝੋਕ ਹਰੀ ਹਰ ਚੋਥਾ ਕਾਸਕੋ ਕ੍ਰਿਕੇਟ ਕੱਪ

ਦੂਜੇ ਦਿਨ ਮੁਕਾਬਲਿਆ ਦਾ ਸਤਲੁਜ ਪ੍ਰੈੱਸ ਕਲੱਬ ਪ੍ਰਧਾਨ ਗਾਮਾ ਸਿੱਧੂ ਕੀਤਾ ਉਦਘਾਟਨ

ਫਸਵੇ ਤੇ ਦਿਲਚਸਪ ਹੋਏ ਮੈਚ, ਫਾਈਨਲ ਮੁਕਾਬਲੇ 29 ਨੂੰ
ਫ਼ਿਰੋਜ਼ਪੁਰ, 26 ਨਵੰਬਰ : ਨਸ਼ਿਆਂ ਰਹਿਤ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੀ ਅਗਵਾਈ ਹੇਠ ਪਿੰਡ ਝੋਕ ਹਰੀ ਹਰ ਵਿਖੇ ਨਗਰ ਅਤੇ ਪ੍ਰਵਾਸੀ ਵੀਰਾਂ ਵੱਲੋਂ ਸ਼ਹੀਦਾਂ ਨੂੰ ਸਮਰਪਿਤ 5 ਰੋਜਾ ਚੋਥਾ ਕਾਸਕੋ ਕ੍ਰਿਕੇਟ ਕੱਪ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ । ਜਿਸ ਵਿਚ ਪੰਜਾਬ ਭਰ ਤੋਂ 64 ਟੀਮਾਂ ਭਾਗ ਲੈ ਰਹੀਆਂ ਹਨ । ਦੂਜੇ ਦਿਨ ਦੇ ਕ੍ਰਿਕੇਟ ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨਾਮਵਰ ਗਾਇਕ ਅਤੇ ਗੀਤਕਾਰ ਗੁਰਨਾਮ ਸਿੰਘ ਗਾਮਾ ਸਿੱਧੂ ਪ੍ਰਧਾਨ ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ, ਵਿਜੇ ਸ਼ਰਮਾ ਚੇਅਰਮੈਨ, ਕਪਿਲ ਸੇਠੀ ਜਿਲਾਂ ਇੰਚਾਰਜ ਦੈਨਿਕ ਜਾਗਰਨ ਅਖਬਾਰ, ਜਸਪਾਲ ਸਿੰਘ ਜੋਸਨ ਜ਼ਿਲਾ ਇੰਚਾਰਜ ਦੇਸ਼ ਸੇਵਕ ਅਖਬਾਰ ਨੇ ਰਿਬਨ ਕੱਟਣ ਦੀ ਰਸਮ ਅਦਾ ਕਰਨ ਬਾਅਦ ਕੀਤੀ ਗਈ । ਸ਼ੁਰੂਆਤੀ ਸਮਾਗਮ ਦੇ ਪ੍ਰਧਾਨਗੀ ਪ੍ਰਗਟ ਸਿੰਘ ਸੋਢੇ ਵਾਲਾ ਏਸ਼ੀਆ ਗੋਲਡ ਮੈਡਲਿਸਟ ਅਤੇ ਕਾਰਜ ਸਿੰਘ ਇਟਲੀ ਵੱਲੋਂ ਕੀਤੀ ਗਈ । ਖਿਡਾਰੀਆਂ ਨਾਲ ਜਾਣ ਪਛਾਣ ਉਪਰੰਤ ਮੁਕਾਬਲੇ ਸ਼ੁਰੂ ਕਰਵਾਏ ਗਏ ਜਿਸ ਦੌਰਾਨ ਕ੍ਰਿਕਟ ਕੱਪ ਤੇ ਦੂਜੇ ਦਿਨ ਅੱਜ 32 ਟੀਮਾਂ ਖੇਡ ਮੈਦਾਨ ਵਿਚ ਨਿੱਤਰੀਆਂ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ । ਬਾਅਦ ਦੁਪਹਿਰ ਮੁਕਾਬਲਿਆ ਵਿੱਚ ਬਤੌਰ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜਿਲਾ ਪ੍ਰਧਾਨ ਸੁਖਦੀਪ ਸਿੰਘ ਉਗੋਕੇ ਸਰਪੰਚ, ਰਾਜਿੰਦਰ ਸਿੰਘ ਸਰਪੰਚ ਵਲੂਰ, ਗੁਰਜੰਟ ਸਿੰਘ ਸਰਪੰਚ ਨਾਜ਼ੂ ਸ਼ਾਹ ਮਿਸ਼ਰੀ, ਹਰਨੇਕ ਸਿੰਘ ਸਰਪੰਚ ਗਡੋਡੂ, ਸਰਬਜੀਤ ਸਿੰਘ ਜੌਹਲ ਸਰਪੰਚ ਵਸਤੀ ਬੂਟੇ ਵਾਲੀ, ਹਰਮਨਦੀਪ ਸਿੰਘ ਭੰਮਾ ਲੰਡਾ ਆਦਿ ਪਹੁੰਚੇ । ਖੇਡ ਮੈਦਾਨ ਵਿੱਚ ਜਾ ਕੇ ਪ੍ਰਧਾਨ ਉੱਗੋਕੇ ਨੇ ਜਿੱਥੇ ਖਿਡਾਰੀਆਂ ਨੂੰ ਜਾਣ ਪਛਾਣ ਕੀਤੀ ਉੱਥੇ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਾਂ ਸੰਭਾਲ ਖੇਡ ਗਰਾਊਂਡਾਂ ਨਾਲ ਜੁੜ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਦਾ ਸੱਦਾ ਦਿੱਤਾ । ਖੇਡ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧਕ ਕਮੇਟੀ ਨੂੰ 11 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ । ਮੁਕਾਬਲਿਆਂ ਦੌਰਾਨ ਨੌਜਵਾਨ ਆਗੂ ਤੇਜਬੀਰ ਸਿੰਘ ਸੰਧੂ ਵੀ ਸਾਥੀਆਂ ਸਮੇਤ ਪਹੁੰਚੇ ਖੇਡ ਮੁਕਾਬਲਿਆਂ ਦੀ ਪੁਰਜ਼ੋਰ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਪਿੰਡ ਪਿੰਡ ਹੋਣੇ ਚਾਹੀਦੇ ਆ । ਖੇਡ ਪ੍ਰਬੰਧਕ ਮਨਦੀਪ ਸਿੰਘ ਸੰਧੂ, ਸੋਨੂੰ ਧਨੋਆ, ਸੈਮਲ ਗਿੱਲ, ਗੁਰਪ੍ਰੀਤ ਸਿੰਘ ਗੱਗੀ, ਹੈਪੀ ਧਨੋਆ ਕੈਨੇਡਾ, ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੁਕਾਬਲਿਆਂ ਵਿੱਚੋਂ ਚੈਂਪੀਅਨ ਬਣਨ ਵਾਲੀ ਟੀਮ ਨੂੰ ਨਿਊਜ਼ੀਲੈਂਡ ਵਾਲੇ ਸੰਧੂ ਬਰਦਰਜ਼ ਵੱਲੋਂ 51000 ਰੁਪਏ ਦੇ ਨਗਦ ਇਨਾਮ ਅਤੇ ਉਪ ਚੈਂਪੀਅਨ ਬਣਨ ਵਾਲੀ ਨੂੰ 31000 ਦੇ ਨਗਦ ਇਨਾਮ ਹੈਪੀ ਧਨੋਆ ਦੇ ਪ੍ਰੀਵਾਰ ਵੱਲੋਂ ਦਿੱਤੇ ਜਾ ਰਹੇ ਹਨ । ਟੂਰਨਾਮੈਂਟ ਦੇ ਬੈਸਟ ਖਿਡਾਰੀ ਚੁਣੇ ਜਾਣ ਵਾਲੇ ਦੋ ਖਿਡਾਰੀਆਂ ਨੂੰ ਸਵਰਗਵਾਸੀ ਦਸੋਂਧਾ ਸਿੰਘ ਸੰਧੂ ਦੇ ਪਰਿਵਾਰ ਅਤੇ ਕੈਨੇਡਾ ਵਾਲੇ ਪ੍ਰਵਾਸੀ ਵੀਰਾਂ ਵੱਲੋਂ ਬਸ਼ੇਰਿਆਂ ਨਾਲ ਸਨਮਾਨ ਕੀਤਾ ਜਾਵੇਗਾ । ਫਾਈਨਲ ਮੁਕਾਬਲੇ 29 ਨਵੰਬਰ ਨੂੰ ਖੇਡੇ ਜਾਣਗੇ । ਮੁਕਾਬਲਿਆ ਦੌਰਾਨ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਆਪਣੇ ਵੇਲੇ ਕਬੱਡੀ ਦੇ ਧਾਕੜ ਖਿਡਾਰੀ ਰਹੇ ਜਗਰੂਪ ਸਿੰਘ ਰੂਪਾ ਸੰਧੂ , ਗੁਰਮੀਤ ਸਿੰਘ ਪੰਜਾਬ ਪੁਲੀਸ, ਭੁਪਿੰਦਰ ਸਿੰਘ ਭੁੱਲਰ ਵਸਤੀ ਨੇਕਾਂ ਵਾਲੀ, ਗੁਰਦੀਪ ਸਿੰਘ ਭੁੱਲਰ ਝੋਕ ਹਰੀ ਹਰ, ਕਸ਼ਮੀਰ ਸਿੰਘ ਸੰਧੂ, ਬਲਜੀਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਸੀਨੀਅਰ ਪੱਤਰਕਾਰ ਹਰਜਿੰਦਰ ਪਾਲ ਸ਼ਰਮਾ ਆਦਿ ਨੇ ਖੇਡ ਗਰਾਉਂਡ ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਖੇਡ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਸਮੇਂ ਸਮੇਂ ਤੇ ਸਹਿਯੋਗ ਦੇਣ ਵਾਲੇ ਅਤੇ ਬਤੌਰ ਮੁੱਖ ਮਹਿਮਾਨ ਪਹੁੰਚਣ ਵਾਲੀਆਂ ਸ਼ਖਸ਼ੀਅਤਾਂ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ । ਉਹਨਾਂ ਦੱਸਿਆ ਕਿ ਮੁਕਾਬਲਿਆਂ ਦੌਰਾਨ ਸਾਰਾ ਦਿਨ ਚਾਹ ਅਤੇ ਰੋਟੀ ਦਾ ਲੰਗਰ ਅਤੁੱਟ ਵਰਤਦਾ ਰਿਹਾ । ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖਿਲਾਫ ਮਾਹੌਲ ਨੂੰ ਸਿਰਜਣ ਲਈ ਖੇਡ ਗਰਾਊਂਡਾਂ ਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਮੁਕਾਬਲਿਆਂ ਨੂੰ ਹੋਰ ਵੀ ਸੁਹਾਵਣਾ ਬਣਾਉਣ।

ਸ਼ਹੀਦਾਂ ਨੂੰ ਸਮਰਪਿਤ ਝੋਕ ਹਰੀ ਹਰ ਚੋਥਾ ਕਾਸਕੋ ਕ੍ਰਿਕੇਟ ਕੱਪ
ਖੇਡ ਮੁਕਾਬਲਿਆਂ ਨੂੰ ਸ਼ੁਰੂ ਕਰਵਾਉਣ ਸਮੇਂ ਰਿਬਨ ਕੱਟਣ ਦੀ ਰਸਮ ਅਦਾ ਕਰਦੇ ਹੋਏ ਗੁਰਨਾਮ ਸਿੰਘ ਗਾਮਾ ਸਿੱਧੂ ਪ੍ਰਧਾਨ ਸਤਲੁਜ ਪ੍ਰੈਸ ਕਲੱਬ, ਚੇਅਰਮੈਨ ਵਿਜੇ ਸ਼ਰਮਾ, ਕਪਿਲ ਸੇਠੀ ਜ਼ਿਲਾ ਇੰਚਾਰਜ ਦੈਨਿਕ ਜਾਗਰਣ ਅਖਬਾਰ, ਜਸਪਾਲ ਸਿੰਘ ਜੋਸਨ ਜ਼ਿਲਾ ਇੰਚਾਰਜ ਦੇਸ਼ ਸੇਵਕ ਅਖ਼ਬਾਰ, ਪਰਗਟ ਸਿੰਘ ਸੋਢੇ ਵਾਲਾ ਏਸ਼ੀਆ ਗੋਲਡ ਮੈਡਲਿਸਟ, ਕਾਰਜ ਸਿੰਘ ਇਟਲੀ ਆਦਿ ਪ੍ਰਬੰਧਕ ਕਮੇਟੀ ਆਗੂ। ਤਸਵੀਰ: ਜਸਵਿੰਦਰ ਸਿੰਘ ਸੰਧੂ

 

ਸ਼ਹੀਦਾਂ ਨੂੰ ਸਮਰਪਿਤ ਝੋਕ ਹਰੀ ਹਰ ਚੋਥਾ ਕਾਸਕੋ ਕ੍ਰਿਕੇਟ ਕੱਪ
ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜਿਲਾ ਪ੍ਰਧਾਨ ਸੁਖਦੀਪ ਸਿੰਘ ਉਗੋਕੇ ਸਰਪੰਚ, ਰਾਜਿੰਦਰ ਸਿੰਘ ਸਰਪੰਚ ਵਲੂਰ, ਗੁਰਜੰਟ ਸਿੰਘ ਸਰਪੰਚ ਨਾਜ਼ੂ ਸ਼ਾਹ ਮਿਸ਼ਰੀ, ਹਰਨੇਕ ਸਿੰਘ ਸਰਪੰਚ ਗਡੋਡੂ, ਸਰਬਜੀਤ ਸਿੰਘ ਜੌਹਲ ਸਰਪੰਚ ਵਸਤੀ ਬੂਟੇ ਵਾਲੀ, ਹਰਮਨਦੀਪ ਸਿੰਘ ਭੰਮਾ ਲੰਡਾ ਆਦਿ।  ਤਸਵੀਰ: ਜਸਵਿੰਦਰ ਸਿੰਘ ਸੰਧੂ

ਸ਼ਹੀਦਾਂ ਨੂੰ ਸਮਰਪਿਤ ਝੋਕ ਹਰੀ ਹਰ ਚੋਥਾ ਕਾਸਕੋ ਕ੍ਰਿਕੇਟ ਕੱਪ
ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕਰਦੇ ਹੋਏ ਤੇਜਬੀਰ ਸਿੰਘ ਸੰਧੂ, ਵਰਿੰਦਰ ਸਿੰਘ ਵੈਰੜ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਆਦਿ ਆਗੂ।  ਤਸਵੀਰ: ਜਸਵਿੰਦਰ ਸਿੰਘ ਸੰਧੂ

Related Articles

Leave a Reply

Your email address will not be published. Required fields are marked *

Back to top button