Punjab

ਸ਼ਹਿਜ਼ਾਦਾ ਨੰਦ ਕਾਲਜ ‘ਗ੍ਰੀਨ ਕੈਂਪਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 18 ਜੂਨ : ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਅਤੇ ਕਾਲਜ ਪ੍ਰਿੰਸੀਪਲ ਡਾ. ਰੀਨਾ ਤਲਵਾੜ ਦੀ ਯੋਗ ਅਗਵਾਈ ਹੇਠ ਵਾਤਾਵਰਣ ਸੁਰੱਖਿਆ ਲਈ ਕੀਤੀਆਂ ਵਿਸ਼ੇਸ਼ ਕੋਸ਼ਿਸ਼ਾਂ ਦੇ ਫਲਸਰੂਪ ਭਾਰਤ ਸਰਕਾਰ ਦੇ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ ਤੋਂ ਜ਼ਿਲ੍ਹਾ ਪੱਧਰ ’ਤੇ ਗ੍ਰੀਨ ਕੈਂਪਸ ਐਵਾਰਡ ਪ੍ਰਾਪਤ ਕੀਤਾ ਹੈ। ਇਹ ਪੁਰਸਕਾਰ ਕਾਲਜ ਦੇ ਹਰੇ-ਭਰੇ ਅਤੇ ਸਾਫ਼-ਸੁਥਰੇ ਕੈਂਪਸ, ਵਾਤਾਵਰਣ ਪ੍ਰਤੀ ਜ਼ਿੰਮੇਵਾਰ ਰਵੱਈਏ ਅਤੇ ਵਧੀਆ ਹਰੀਆਵਲੀ ਮੁਹਿੰਮਾਂ ਦੀ ਪਛਾਣ ਹੈ। ਕਾਲਜ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਵਾਤਾਵਰਣ ਦੀ ਸੰਭਾਲ ਲਈ ਕਈ ਕਦਮ ਚੁੱਕੇ ਗਏ ਹਨ। ਇਸ ਵਿਚ ਰੁੱਖ ਲਗਾਉਣ ਦੀਆਂ ਮੁਹਿੰਮਾਂ, ਈਕੋ-ਫ੍ਰੈਂਡਲੀ ਵਿਅਰਥ ਪ੍ਰਬੰਧਨ, ਊਰਜਾ ਬਚਤ ਯੋਜਨਾਵਾਂ, ਐਨਐਸਐਸ ਅਤੇ ਈਕੋ ਕਲੱਬ ਵੱਲੋਂ ਸਾਰਥਕ ਯੋਗਦਾਨ ਸ਼ਾਮਲ ਹਨ। ਕਾਲਜ ਨੇ ਪਲਾਸਟਿਕ ਮੁਕਤ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਵੱਲ ਵਧਣ ਲਈ ਗੰਭੀਰ ਕਦਮ ਚੁੱਕੇ ਹਨ। ਕਾਲਜ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਇਸ ਮੌਕੇ ਤੇ ਕਿਹਾ ਕਿ ਇਹ ਸਨਮਾਨ ਸਾਡੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਮਰਪਿਤ ਮਿਹਨਤ ਦਾ ਨਤੀਜਾ ਹੈ। ਅਸੀਂ ਭਵਿੱਖ ਵਿਚ ਵੀ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਾਂਗੇ। ਉਨ੍ਹਾਂ ਨੇ ਡਾ. ਬਲਜੀਤ ਰੰਧਾਵਾ, ਨਵਨੀਤ ਕੌਰ ਦਿਓਲ, ਮਨਿੰਦਰ ਕੌਰ ਅਤੇ ਡਾ. ਸ਼ੀਤਲ ਮਿੱਤਲ ਵਲੋਂ ਇਸ ਐਵਾਰਡ ਲਈ ਕੀਤੇ ਸਮੂਹਿਕ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਇਸ ਸਫਲਤਾ ਲਈ ਵਧਾਈ ਦਿੱਤੀ। ਇਸ ਸਮੇਂ ਕਾਲਜ ਦੁਆਰਾ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਰੁੱਖ ਲਗਾ ਕੇ, ਬੂਟੇ ਸਾਂਭ ਕੇ ਅਤੇ ਪ੍ਰਦੂਸ਼ਣ ਘਟਾ ਕੇ ਇਸ ਗ੍ਰੀਨ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ।

Related Articles

Leave a Reply

Your email address will not be published. Required fields are marked *

Back to top button