Punjab

ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 

ਫਿਰੋਜ਼ਪੁਰ, 6 ਜਨਵਰੀ (ਜਸਵਿੰਦਰ ਸਿੰਘ ਸੰਧੂ)- ਸਾਹਿਬ ੲੈ ਕਮਾਲ, ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਗੁਰਦੁਆਰਾ ਸਿੰਘ ਸਭਾ ਪਿੰਡ ਸ਼ੇਰ ਖਾਂ ਦੇ ਸਮੁੱਚੀ ਸੰਗਤ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਅਵਤਾਰ ਪੁਰਬ ਮਨਾਇਆ ਗਿਆ।ਇਸ ਦੇ ਸਬੰਧ ਦੇ ਵਿੱਚ ਚਾਰ ਦਿਨ ਪ੍ਰਭਾਤ ਫੇਰੀਆਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਏ ਅੱਜ ਮਿਤੀ 06 ਜਨਵਰੀ 2025 ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਜਥਾ ਭਾਈ ਜਤਿੰਦਰ ਪਾਲ ਸਿੰਘ ਜੀ ਹਜੂਰੀ ਰਾਗੀ ਗੁ: ਗੁਰੂਸਰ ਜਾਮਨੀ ਸਾਹਿਬ ਵਜੀਦਪੁਰ ਤੋਂ ਉਹਨਾਂ ਵੱਲੋਂ ਸ਼ਬਦ ਗਾਇਨ ਕੀਤੇ ਗਏ। ਉਪਰੰਤ ਨਗਰ ਸ਼ੇਰ ਖਾਂ ਦੇ ਛੋਟੇ ਬੱਚਿਆਂ ਦੇ ਕਵੀਸ਼ਰੀ ਜਥੇ ਵੱਲੋਂ ਜਫਰਨਾਮਾ ਗਾਇਨ ਕੀਤਾ ਗਿਆ ਜਿਸ ਤੇ ਸਾਰੀ ਸੰਗਤ ਨੇ ਭਰਪੂਰ ਸ਼ਲਾਘਾ ਕੀਤੀ ਉਪਰੰਤ ਅਟੁੱਟ ਲੰਗਰ ਵਰਤਾਏ ਗਏ। ਨਗਰ ਸ਼ੇਰ ਖਾਂ ਦੀ ਸਮੁੱਚੀ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸਾਰੇ ਸਮਾਗਮ  ਮਨਾਏ ਗਏ। ਸਮਾਗਮ ਵਿੱਚ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਕਮੇਟੀ, ਹਰਪ੍ਰੀਤ ਸਿੰਘ ਸ਼ੇਰ ਖਾਂ ਸਾਬਕਾ ਸਰਪੰਚ, ਅਵਤਾਰ ਸਿੰਘ ਸਰਪੰਚ, ਸੁਰਜੀਤ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ ਸਰਪੰਚ, ਬਗੀਚਾ ਸਿੰਘ, ਪ੍ਰਧਾਨ ਬਲਕਾਰ ਸਿੰਘ ਖਜਾਨਚੀ, ਹਰਜੀਤ ਸਿੰਘ ਸੈਕਟਰੀ, ਅਵਤਾਰ ਸਿੰਘ ਬਿੰਟਾ, ਸੁਖਰਾਜ ਸਿੰਘ ਰਾਮਗੜੀਆ, ਸੁਖਵੰਤ ਸਿੰਘ ਮੈਂਬਰ, ਬਲਦੇਵ ਸਿੰਘ ਤੇ ਹੋਰ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Related Articles

Leave a Reply

Your email address will not be published. Required fields are marked *

Back to top button