Punjab

ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, ਬੀਐਸਐਫ਼ ਜਵਾਨਾਂ ਨੇ ਕੀਤੀ ਫਾਇਰਿੰਗ

ਕਲਾਨੌਰ, 13 ਜਨਵਰੀਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 58 ਬਟਾਲੀਅਨ ਦੀ ਬੀਓਪੀ ਆਂਧੀਆਂ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਸੋ ਵਾਰ ਤੜਕਸਾਰ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਲੋੜੀ ਵਾਲੇ ਦਿਨ ਸੋਮਵਾਰ ਤੜਕਸਾਰ ਰਾਤ ‌3:45 ਦੇ ਕਰੀਬ ਸਰਹੱਦ ‘ਤੇ ਚੌਕਸ ਬੀਐਸਐਫ ਦੀ ਬੀਓਪੀ ਆਂਧੀਆਂ ਦੇ ਜਵਾਨਾਂ ਰਾਤ ਵੇਲੇ ਆਸਮਾਨ ਵਿੱਚ ਭਾਰਤੀ ਸੀਮਾ ਤੇ ਪਾਕਿਸਤਾਨੀ ਡਰੋਨ ਨੂੰ ਵੇਖਿਆਜਿੱਥੇ ਡਿਊਟੀ ਤੇ ਚੌਕਸ ਜਵਾਨਾਂ ਵੱਲੋਂ 12 ਫਾਇਰ ਅਤੇ ਇੱਕ ਰੋਸ਼ਨੀ ਵਾਲਾ ਬੰਬ ਦਾਗਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਬੀਐਸਐਫ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਬੰਧਿਤ ਏਰੀਏ ਵਿੱਚ ਪਹੁੰਚ ਕੇ ਸਰਚ ਬਿਆਨ ਸ਼ੁਰੂ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button