Punjab

ਸਰਹੱਦੀ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚ ਹੈਰੋਇਨ ਸਣੇ ਡਿੱਗਾ ਡ੍ਰੋਨ ਬਰਾਮਦ

ਖਾਲੜਾ, 15 ਅਗਸਤ : ਨੇੜਲੇ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚ ਸਰਹੱਦ ਪਾਰੋਂ ਆਇਆ ਡ੍ਰੋਨ ਹੈਰੋਇਨ ਦੇ ਪੈਕੇਟ ਸਣੇ ਡਿੱਗਾ ਮਿਲਿਆ, ਜਿਸ ਨੂੰ ਕਬਜ਼ੇ ’ਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਗਲੀ ਜਾਂਚ ਵਿੱਢ ਦਿੱਤੀ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਵਾਂ ਤਾਰਾ ਸਿੰਘ ਦੇ ਝੋਨੇ ਦੇ ਖੇਤਾਂ ’ਚ ਹੈਰੋਇਨ ਦੇ ਪੈਕੇਟ ਸਣੇ ਡ੍ਰੋਨ ਡਿੱਗਾ ਹੈ। ਜਿਸ ਕਾਰਨ ਸਬ ਇੰਸਪੈਕਟਰ ਸਾਹਿਬ ਸਿੰਘ ਪੁਲਿਸ ਪਾਰਟੀ ਸਮੇਤ ਉਥੇ ਪੁੱਜੇ ਤੇ 103 ਬਟਾਲੀਅਨ ਬੀਐੱਸਐੱਫ ਦੀ ਚੌਕੀ ਵਾਂ ਤਾਰਾ ਸਿੰਘ ਦੇ ਕੰਪਨੀ ਕਮਾਂਡਰ ਭੰਵਰ ਲਾਲ ਜਟ ਨੂੰ ਸੂਚਿਤ ਕੀਤਾ। ਜਦਕਿ ਬੀਐੱਸਐੱਫ ਸਮੇਤ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਖੇਤਾਂ ਵਿਚੋਂ ਡੀਜੇਆਈ ਏਅਰ ਤਿੰਨ ਐੱਸ ਕੰਪਨੀ ਦਾ ਡ੍ਰੋਨ ਤੇ ਪੀਲੇ ਰੰਗ ਦੀ ਟੇਪ ’ਚ ਲਪੇਟਿਆ ਪੈਕੇਟ ਬਰਾਮਦ ਕੀਤਾ। ਜਦੋਂ ਪੈਕੇਟ ਦੀ ਜਾਂਚ ਕੀਤੀ ਤਾਂ ਉਸ ’ਚੋਂ 5212 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸਐੱਸਪੀ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਅਣਪਛਾਤੇ ਵਿਰੁੱਧ ਐੱਨਡੀਪੀਐੱਸ ਤੇ ਏਅਰ ਕਰਾਫਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button