ਫ਼ਿਰੋਜ਼ਪੁਰ, 8 ਦਸੰਬਰ (ਜਸਵਿੰਦਰ ਸਿੰਘ ਸੰਧੂ)– ਸੂਬਾ ਸਰਕਾਰ ਵੱਲੋਂ ਪੈਨਸ਼ਨਰਜ਼ ਖਿਲਾਫ਼ ਲਏ ਫ਼ੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਫ਼ੈਸਲੇ ਦੀਆਂ ਕਾਪੀਆਂ ਸਾੜੀਆਂ। ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸ: ਬਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ, ਜਿਸ ’ਚ ਪੰਜਾਬ ਸਰਕਾਰ ਵੱਲੋਂ ਮਿਤੀ 28 ਨਵੰਬਰ 2025 ਨੂੰ ਪੈਨਸ਼ਨਰਜ਼ ਖ਼ਿਲਾਫ਼ ਲਏ ਗਏ ਫ਼ੈਸਲੇ ਦੀ ਪੈਨਸ਼ਨਰਜ਼ ਵੱਲੋਂ ਨਿਖੇਧੀ ਕੀਤੀ ਗਈ ਅਤੇ ਸਰਕਾਰ ਵੱਲੋਂ ਜਾਰੀ ਚਿੱਠੀ ਮਿਤੀ 28 ਨਵੰਬਰ 2025 ਦੇ ਫ਼ੈਸਲੇ ਦੀਆਂ ਬੱਸ ਸਟੈਂਡ ਫ਼ਿਰੋਜ਼ਪੁਰ ਵਿਖੇ ਕਾਪੀਆਂ ਸਾੜੀਆਂ ਤੇ ਰੋਸ ਵਜੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਜਦੋਂ ਕਿ ਪੈਨਸ਼ਨਰਜ਼ ਦੀਆਂ 16 ਪ੍ਰਤੀਸ਼ਤ ਘੱਟ ਡੀ.ਏ, 259 ਗੁਣਾਂਕ ਲਾਗੂ ਕਰਾਉਣ ਸਬੰਧੀ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣ ਸਬੰਧੀ ਮੰਗਾਂ ਮਨਵਾਉਣ ਲਈ ਪੈਨਸ਼ਨਰਜ ਵੱਲੋਂ ਪਹਿਲਾਂ ਹੀ ਸਰਕਾਰ ਖ਼ਿਲਾਫ਼ ਮੁਜ਼ਾਹਰੇ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਦਰਸ਼ਨ ਮੌੌਕੇ ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਪੈਨਸ਼ਨਰਜ਼ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ 2027 ਵਿਚ ਚੋਣਾਂ ’ਚ ਸਰਕਾਰ ਖ਼ਿਲਾਫ਼ ਵੋਟਾਂ ਪਾ ਕੇ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਲਕੀਤ ਚੰਦ ਪਾਸੀ, ਮਨਜੀਤ ਸਿਘ, ਕੁਲਦੀਪ ਸਿੰਘ ਖੁੰਗਰ, ਗੁਰਤੇਜ ਸਿੰਘ ਬਰਾੜ, ਰਾਜਪਾਲ ਬੇਰੀ ਆਦਿ ਬੁਲਾਰਿਆਂ ਨੇ ਸਰਕਾਰ ਦੀ ਨਿਖੇਧੀ ਕੀਤੀ। ਮੀਟਿੰਗ ’ਚ ਮੁਖਤਿਆਰ ਸਿੰਘ, ਹਰਨਾਮ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਪ੍ਰਵੇਜ ਸਿਡਾਨਾ, ਬਲਦੇਵ ਰਾਜ, ਜਸਵੰਤ ਮੈਨੀ, ਬਾਊ ਰਾਮ, ਸੁਰਿੰਦਰ ਮੌਂਗਾ ਆਦਿ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨਰਜ਼ ਮਾਰੂ ਨੀਤੀਆਂ ਬੰਦ ਨਾ ਕੀਤੀ ਤਾ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵਗੀ।

ਪੈਨਸ਼ਨ ਮਾਰੂ ਫ਼ੈਸਲੇ ਦੀ ਕਾਪੀ ਸਾੜਦੇ ਹੋਏ ਪੈਨਸ਼ਨਰਜ਼ ਯੂਨੀਅਨ ਦੇ ਆਗੂ। ਤਸਵੀਰ: ਜਸਵਿੰਦਰ ਸਿੰਘ ਸੰਧੂ



