
ਮੱਲਾਂਵਾਲਾ ਖਾਸ, 6 ਜੂਨ: ਸੀਨੀਅਰ ਸੈਕੈਂਡਰੀ ਸਕੂਲ ਮੱਲੂਵਾਲਾ ਦੇ ਵਿੱਚ ਸਰਕਾਰ ਵੱਲੋਂ ਲਗਾਇਆ ਗਿਆ ਸੋਲਰ ਪੈਨਲ ਸਿਸਟਮ ਟੁੱਟ ਗਿਆ ਇਹ ਸੋਲਰ ਪੈਨਲ ਸਿਸਟਮ ਨਾਲ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਨਿਰਵਿਘਨ ਬਿਜਲੀ ਮਿਲ ਰਹੀ ਸੀ ਅਤੇ ਤੇਜ ਧੁੱਪਾਂ ਤੇਜ ਗਰਮੀ ਤੋਂ ਬੱਚਾ ਦਾ ਭਵਿੱਖ ਉਜਵਲ ਹੋ ਰਿਹਾ ਸੀ ਇਹ ਸਕੂਲ ਦੇ ਬੱਚੇ ਅਤੇ ਸਟਾਫ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਜਲਦ ਇਸ ਸੋਲਰ ਪੈਨਲ ਸਿਸਟਮ ਨੂੰ ਠੀਕ ਕੀਤਾ ਜਾਵੇ ਤਾਂ ਜੋ ਬੱਚੇ ਸਕੂਲ ਦੇ ਵਿੱਚ ਗਰਮੀ ਤੋਂ ਬਚ ਸਕਣ । ਅਤੇ ਚੰਗੀ ਪੜ੍ਹਾਈ ਕਰ ਸਕਣ। ਪਿੰਡ ਵਾਸੀਆਂ ਨੇ ਵੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਬੰਧਤ ਕਰਮਚਾਰੀਆਂ ਨੂੰ ਬੇਨਤੀ ਕੀਤੀ ਹੈ ਤੇ ਸੋਲਰ ਸਿਸਟਮ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ।



