Punjab

ਸਮਾਰਟ ਸਿਟੀ ਦੀਆਂ ਸੜਕਾਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ

ਲੁਧਿਆਣਾ, 23 ਅਗਸਤ : ਬਰਸਾਤੀ ਸੀਜਨ ਵਿੱਚ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ਤੋਂ ਲੰਘਣ ਵਾਲੀਆਂ ਪ੍ਰਮੁੱਖ ਸੜਕਾਂ ’ਤੇ ਬਣੇ ਵੱਡੇ ਵੱਡੇ ਟੋਏ ਲਗਾਤਾਰ ਮਹਾਨਗਰ ਵਾਸੀਆਂ ਲਈ ਹਾਦਸਿਆਂ ਦਾ ਸਬੱਬ ਬਣਦੇ ਜਾ ਰਹੇ ਹਨ। ਖਸਤਾ ਹਾਲ ਸਧਕਾਂ ਤੇ ਪਏ ਟੋਇਆਂ ਕਾਰਨ ਖਾਸ ਤੌਰ ਤੇ ਦੋ ਪਹੀਆ ਵਾਹਨ ਚਾਲਕਾਂ ਨਾਲ ਕਈ ਵਾਰ ਹਾਦਸੇ ਪੇਸ਼ ਆਏ ਅਤੇ 4 ਪਹੀਆ ਵਾਹਨ ਟੁੱਟ ਭੱਜ ਦਾ ਸ਼ਿਕਾਰ ਬਣ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ‘ਪੰਜਾਬੀ ਜਾਗਰਣ’ ਵੱਲੋਂ ਇਸ ਅਹਿਮ ਮੁੱਦੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰ ਕੇ ਅਧਿਕਾਰੀਆਂ ਦਾ ਇਸ ਪਾਸੇ ਧਿਆਨ ਦਿਵਾਇਆ ਗਿਆ ਸੀ, ਪਰ ਹਾਲਾਤ ਸੁਧਰਨ ਦੀ ਥਾਂ ਤੇ ਹੋਰ ਬਦਤਰ ਹੁੰਦੇ ਜਾ ਰਹੇ ਹਨ। ਸਥਾਨਕ ਹੈਬਵਲ ਕਲਾਂ ਗੁਰਦੁਆਰਾ ਭੂਰੀ ਵਲਾ ਦੇ ਨਜ਼ਦੀਕ ਕਈ ਦਿਨਾਂ ਤੋਂ ਬਰਸਾਤੀ ਪਾਣੀ ਜਮ੍ਹਾ ਹੋਣ ਕਾਰਨ ਕਈ ਕਈ ਫੁੱਟ ਗਹਿਰੇ ਟੋਏ ਬਣ ਚੁੱਕੇ ਹਨ। ਅਜਿਹੇ ਹੀ ਹਾਲਾਤ ਸਾਊਥ ਸਿਟੀ ਅਤੇ ਜਨਪਥ ਵਰਗੇ ਪਾਸ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ਦੇ ਬਣੇ ਹੋਏ ਹਨ ਜਿੱਥੇ ਰਾਹਗੀਰਾਂ ਨੂੰ ਟੋਇਆ ਵਿੱਚੋਂ ਸੜਕ ਤਲਾਸ਼ਣੀ ਪੈ ਰਹੀ ਹੈ। ਸੜਕਾਂ ਤੇ ਬਣੇ ਅਣਗਿਣਤ ਟੋਏ ਵੇਰਕਾ ਮਿਲਟ ਕਪਲਾਂਟ ਤੋਂ ਕਰੀਬ 8 ਕਿਲੋਮੀਟਰ ਦੇ ਇਸ ਸਫਰ ਨੂੰ ਕਾਫੀ ਖਤਰਨਾਕ ਬਣਾ ਰਹੇ ਹਨ। ਬਰਸਾਤੀ ਦਿਨਾਂ ਵਿੱਚ ਸੜਕਾਂ ਉੱਪਰ ਪਾਣੀ ਜਮ੍ਹਾਂ ਹੋਣ ਕਾਰਨ ਰਾਹਗੀਰਾਂ ਨੂੰ ਇਨ੍ਹਾਂ ਟੋਇਆਂ ਦਾ ਪਤਾ ਹੀ ਨਹੀਂ ਲੱਗਦਾ ਅਤੇ ਨਿੱਤ ਵਾਹਨ ਖਿਸਕ ਕੇ ਸਵਾਰੀ ਦੇ ਡਿੱਗਣ ਦੀਆਂ ਘਟਨਾਵਾਂ ਵਿੱਚ ਕਈ ਲੋਕ ਫੱਟੜ ਹੋ ਚੁੱਕੇ ਹਨ। ਅਜਿਹੇ ਹੀ ਹਾਲਾਤ ਗਿਆਸਪੁਰਾ ਤੋਂ ਜਸਪਾਲ ਬਾਂਗਰ ਵੱਲ ਜਾਂਦੀ ਸੜਕ ਤੇ ਬਣੇ ਹੋਏ ਹਨ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸੜਕਾਂ ਟੁੱਟਣ ਕਾਰਨ ਬਰਸਾਤੀ ਸੀਜ਼ਨ ਵਿੱਚ ਚਿੱਕੜ ਦੇ ਤਲਾਬ ਬਣ ਜਾਂਦੇ ਹਨ। ਇਸ ਤੋਂ ਇਲਾਵਾ ਲੁਹਾਰਾ ਰੋਡ ਦੇ ਨਜ਼ਦੀਕ ਸੀਵਰੇਜ ਦੇ ਚੱਲ ਰਹੇ ਕੰਮ ਕਾਰਨ ਥਾਂ ਥਾਂ ਤੇ ਟੋਏ ਪੁੱਟੇ ਗਏ ਹਨ, ਜਿਸ ਕਾਰਨ ਸੜਕਾਂ ਦੇ ਕਿਨਾਰੇ ਭਰੇ ਬਰਸਾਤੀ ਪਾਣੀ ਵਿੱਚ ਕਿਸੇ ਵੀ ਤਰ੍ਹਾਂ ਦਾ ਵੱਡਾ ਹਾਦਸਾ ਵਾਪਰ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਜਿਹੇ ਹੀ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਹਿੰਮਤ ਸਿੰਘ ਨਾਮ ਦਾ ਰਾਹਗੀਰ ਫੱਟੜ ਹੋਇਆ, ਪਰ ਇਸ ਦੇ ਬਾਵਜੂਦ ਅਧਿਕਾਰੀਆਂ ਦਾ ਮੁਰੰਮਤ ਵੱਲ ਧਿਆਨ ਨਹੀਂ ਗਿਆ। ਬਹਿਰਹਾਲ ਹਾਦਸੇ ਜਾਲੀ ਸੜਕ ਦੇ ਦੋਵੇਂ ਪਾਸੇ ਰੱਸੀਆਂ ਬੰਨ ਕੇ ਲੋਕਾਂ ਦੀ ਆਵਾਜਾਈ ਰੋਕ ਕੇ ਪ੍ਰੇਸਾਨੀ ਜਰੂਰ ਵਧਾ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button