Punjab

ਸਤਲੁਜ ਦਰਿਆ ਕੰਢੇ ਨਾਜਾਇਜ਼ ਸ਼ਰਾਬ ਦਾ ਪਰਦਾਫਾਸ਼

ਐਕਸਾਈਜ਼ ਵਿਭਾਗ ਨੇ ਫੜੀ 47 ਹਜ਼ਾਰ ਲੀਟਰ ਲਾਹਣ

ਜਗਰਾਓਂ, 25 ਮਈ- ਸਤਲੁਜ ਦਰਿਆ ਕੰਢੇ ਨਾਜਾਇਜ਼ ਸ਼ਰਾਬ ਦੇ ਵੱਡੇ ਕਾਰੋਬਾਰ ਦਾ ਅੱਜ ਐਕਸਾਈਜ ਤੇ ਜਗਰਾਓਂ ਪੁਲਿਸ ਨੇ ਪਰਦਾਫਾਸ਼ ਕਰਦਿਆਂ ਤਸਕਰਾਂ ਨੂੰ ਭਾਜੜਾਂ ਪਾਈਆਂ। ਹਾਲਾਂਕਿ ਇਸ ਮੁਹਿੰਮ ਦੌਰਾਨ ਟੀਮ ਦੇ ਹੱਥ ਨਾਜਾਇਜ਼ ਸ਼ਰਾਬ ਤਸਕਰ ਦਾ ਹੱਥ ਨਹੀਂ ਆਏ ਪਰ ਪੁਲਿਸ ਟੀਮ ਨੇ ਵੱਡੀ ਮਾਤਰਾ ’ਚ 47 ਹਜ਼ਾਰ ਲੀਟਰ ਲਾਹਣ ਬਰਾਮਦ ਕੀਤਾ ਹੈ। ਐਕਸਾਈਜ ਵਿਭਾਗ ਪੰਜਾਬ ਦੇ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਸ਼ਨਿੱਚਰਵਾਰ ਏਈਟੀਸੀ ਇੰਦਰਜੀਤ ਨਾਗਪਾਲ ਦੀ ਜੇਰੇ ਨਿਗਰਾਨੀ ਹੇਠ ਈਟੀਓ ਨਵਦੀਪ ਸਿੰਘ ਤੇ ਈਟੀਓ ਤਰੁਨ ਗੋਇਲ ਦੀ ਅਗਵਾਈ ’ਚ ਟੀਮ ਨੇ ਜਿਸ ’ਚ ਲੁਧਿਆਣਾ ਦਿਹਾਤੀ ਦੀ ਪੁਲਿਸ ਵੀ ਸ਼ਾਮਲ ਸੀ, ਨੇ ਬੇਟ ਇਲਾਕੇ ’ਚ ਸਤਲੁਜ ਦਰਿਆ ਕੰਢੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਇਸ ਛਾਪੇਮਾਰੀ ’ਚ ਟੀਮ ਨੂੰ ਥਾਂ-ਥਾਂ ਸ਼ਰਾਬ ਤਸਕਰਾਂ ਵੱਲੋਂ ਨਾਜਾਇਜ਼ ਸ਼ਰਾਬ ਬਨਾਉਣ ਲਈ ਸਤਲੁਜ ਦਰਿਆ ਕੰਢੇ ਸਟੋਰ ਕੀਤੇ ਲਾਹਣ ਦਾ ਜਖੀਰਾ ਮਿਲਿਆ। ਇਹੀ ਨਹੀਂ ਇਸ ਛਾਪੇਮਾਰੀ ਦੌਰਾਨ ਕਈ ਚਾਲੂ ਭੱਠੀਆਂ ਵੀ ਮਿਲੀਆਂ, ਜਿਸ ’ਤੇ ਕਾਰਵਾਈ ਕਰਦਿਆਂ ਟੀਮ ਨੇ 47 ਹਜ਼ਾਰ ਲੀਟਰ ਲਾਹਣ ਨਸ਼ਟ ਕੀਤਾ। ਇਸ ਤੋਂ ਇਲਾਵਾ ਕਈ ਭੱਠੀਆਂ, 4 ਡਰੱਮ ਅਤੇ ਹੋਰ ਸਮਾਨ ਵੀ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਆਬਕਾਰੀ ਕਮਿਸ਼ਨਰ ਜੋਰਵਾਲ ਅਨੁਸਾਰ ਵਿਭਾਗ ਵੱਲੋਂ ਪੁਲਿਸ ਨਾਲ ਮਿਲ ਕੇ ਲਗਾਤਾਰ ਨਾਜਾਇਜ ਸ਼ਰਾਬ ਬਨਾਉਣ ਦੇ ਕਾਰੋਬਾਰ ਖ਼ਿਲਾਫ਼ ਤੇਜ ਅਤੇ ਤਿੱਖੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦੱਸਿਆ ਪਹਿਲੀ ਅਪ੍ਰੈਲ ਤੋਂ ਗੈਰ ਕਾਨੂੰਨੀ ਸ਼ਰਾਬ ਦੇ ਵਪਾਰ ਖ਼ਿਲਾਫ਼ ਖਾਸ ਇਨਫੋਰਸਮੈਂਟ ਮੁਹਿੰਮ ਚੱਲ ਰਹੀ ਹੈ, ਜਿਸ ਤਹਿਤ ਵੱਖ ਵੱਖ 196 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 25 ਮੁਕੱਦਮੇ ਦਰਜ ਕਰਦਿਆਂ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 4 ਵਾਹਨ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਹੁਣ ਤਕ 1 ਲੱਖ 30 ਹਜ਼ਾਰ ਲੀਟਰ ਲਾਹਣ ਬਰਾਮਦਗੀ ਤੋਂ ਇਲਾਵਾ 523 ਬੋਤਲਾਂ ਵਿਦੇਸ਼ੀ ਸ਼ਰਾਬ, 465 ਬੋਤਲਾਂ ਚੰਡੀਗੜ੍ਹ ਤੇ ਹਰਿਆਣਾ ਮਾਰਕਾ ਸ਼ਰਾਬ ਅਤੇ 339 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button