Punjab

ਸਟੇਸ਼ਨਰੀ ਦੇ ਮਾਮਲੇ ਦੀ ਜਾਂਚ ਦੇ 15 ਦਿਨ ਪਹਿਲਾਂ ਜਾਰੀ ਕੀਤੇ ਹੁਕਮ : ਸੋਂਦ

ਖੰਨਾ, 12 ਅਗਸਤ : ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਗੁਰਕੀਰਤ ਸਿੰਘ ਕੋਟਲੀ ਵੱਲੋਂ ਪੰਚਾਇਤੀ ਵਿਭਾਗ ’ਚ ਘਪਲੇ ਦੇ ਦੋਸ਼ ਲਾਉਣ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੀਰੋ ਟੋਲਰੈੱਸ ਸਰਕਾਰ ਹੈ। ਇਸ ਨੀਤੀ ਤਹਿਤ ਹੀ ਕੰਮ ਕਰ ਰਹੀ ਹੈ ਤੇ ਭ੍ਰਿਸ਼ਟ ਕਾਂਗਰਸੀਆਂ ਨੂੰ ਜੇਲ੍ਹਾਂ ’ਚ ਡੱਕਿਆ ਗਿਆ ਹੈ। ਸੋਂਦ ਨੇ ਕਿਹਾ ਕਿ ਕੋਟਲੀ ਜਿਹੜੇ ਦੋਸ਼ ਹੁਣ ਲਾ ਰਹੇ ਹਨ, ਇਸ ਸਬੰਧੀ ਉਨ੍ਹਾਂ ਨੇ 15 ਦਿਨ ਪਹਿਲਾਂ ਹੀ ਸਟੇਸ਼ਨਰੀ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਸ ਮਾਮਲੇ ’ਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਬਖਸ਼ਿਆ ਨਹੀਂ ਜਾਵੇਗਾ। ਸੋਂਦ ਨੇ ਕਿਹਾ ਕਿ ਕੋਟਲੀ ਨੇ 15 ਦਿਨ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਹੈ, ਇਨ੍ਹਾਂ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਤੱਥਾਂ ਦੀ ਸਹੀ ਜਾਣਕਾਰੀ ਤੇ ਸਮੇਂ ਸਿਰ ਲੈਣੀ ਚਾਹੀਦੀ ਸੀ। ਹੁਣ ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਸਰਕਾਰ ਵੱਲੋਂ ਪਹਿਲਾਂ ਹੀ ਜਾਂਚ ਦੇ ਹੁਕਮ ਹੋ ਚੁੱਕੇ ਹਨ। ਮੰਤਰੀ ਸੋਂਦ ਨੇ ਕਿਹਾ ਕਿ ਗੁਰਕੀਰਤ ਸਿੰਘ ਕੋਟਲੀ ਫੇਲ੍ਹ ਲੀਡਰ ਹਨ। ਇਨ੍ਹਾਂ ਨੂੰ 3 ਜਣੇ ਆਸ-ਪਾਸ ਦੇ ਹਲਕਿਆਂ ਦੇ ਨਾਲ ਲੈ ਕੇ ਤਾਂ ਖੰਨਾ ਹਲਕੇ ’ਚ ਵੜਨਾ ਪੈਂਦਾ ਹੈ। ਹਲਕੇ ਦੇ ਲੋਕ ਚੋਣਾਂ ’ਚ ਨਕਾਰ ਚੁੱਕੇ ਹਨ। 10 ਸਾਲ ਦੀਆਂ ਕੀਤੀਆਂ ਹੁਣ ਅੱਗੇ ਆ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button