
ਫ਼ਿਰੋਜ਼ਪੁਰ, 4 ਮਾਰਚ (ਜਸਵਿੰਦਰ ਸਿੰਘ ਸੰਧੂ)– ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਵੱਲੋਂ ਬੀਤੇ ਦਿਨੀਂ ਆਪਣੇ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਕੰਮਾਂ ਨੂੰ ਜਾਰੀ ਰੱਖਦੇ ਹੋਏ ਗਿਲਕੋ ਕਲੋਨੀ ਤੇ ਡਾਕਟਰ ਅਨੀਲ ਬਾਗੀ ਪਾਰਕ ਫਿਰੋਜ਼ਪੁਰ ਵਿਖੇ ਦੀਵਾਨ ਚੰਦ ਸੁਖੀਜਾ ਚੇਅਰਮੈਨ ਦੀ ਅਗਵਾਈ ਹੇਠ ਮੁਫਤ ਮੈਡੀਕਲ ਕੈਂਪ ਲਾਏ। ਇਸ ਮੌਕੇ ਆਏ ਮਰੀਜ਼ਾਂ ਦਾ ਸੂਗਰ, ਬਲੱਡ ਪਰੈਸ਼ਰ ਤੇ ਮੁਫਤ ਮੈਡੀਕਲ ਚੈੱਕਅੱਪ ਕੀਤਾ ਗਿਆ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ। ਸਮਾਜ ਸੇਵੀ ਸੰਸਥਾ ਨੇ ਅੱਗੇ ਤੋਂ ਵੀ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ । ਇਸ ਤੋਂ ਪਹਿਲਾਂ ਮਾਸਟਰ ਅੰਬ ਸਿੰਘ ਨੇ ਆਏ ਸੁਸਾਇਟੀ ਮੈਂਬਰਾਂ ਤੇ ਮਰੀਜ਼ਾਂ ਨੂੰ ਜੀ ਆਇਆਂ ਆਖਿਆ । ਮਾਸਟਰ ਅੰਬ ਸਿੰਘ ਵੱਲੋਂ ਦਿੱਤੇ ਸਹਿਯੋਗ ਸਦਕਾ ਸੁਸਾਇਟੀ ਮੈਂਬਰਾਂ ਨੇ ਉਹਨਾਂ ਦਾ ਸਨਮਾਨ ਕੀਤਾ। ਇਸ ਸਮੇਂ ਸ਼ਰਨਜੀਤ ਸਿੰਘ ਬੇਦੀ, ਪੁਸ਼ਪਲਤਾ, ਸੁਰਜੀਤ ਕੌਰ, ਰੈਨੂ ਬਾਲਾ ਆਦਿ ਹਾਜ਼ਰ ਸਨ।



