
ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 5 ਮਈ- ਸਕੂਲ ਆਫ਼ ਐਮੀਨੇਂਸ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਟੂਰ ਅੰਬੂਜਾ ਸੀਮੈਂਟ ਬਠਿੰਡਾ ਦਾ ਟੂਰ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਭਰਪੂਰ ਜਾਣਕਾਰੀ ਹਾਸਲ ਕੀਤੀ। ਸਕੂਲ ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਦੱਸਿਆ ਕਿ ਬੱਚਿਆਂ ਵਿਚ ਹੁਨਰ ਕਲਾ, ਹੱਥੀਂ ਕਿਰਤ ਕਰਨ ਅਤੇ ਸਮੇਂ ਦਾ ਹਾਣੀ ਬਣਾਉਣ ਹਿਤ ਸਮੇਂ-ਸਮੇਂ ‘ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਏਸੇ ਲੜੀ ਤਹਿਤ ਹੀ ਇਸ ਵਾਰ ਸਕੂਲ ਦੇ ਵਿਦਿਆਰਥੀਆਂ ਨੂੰ ਬੀ.ਆਈ.ਐਸ. ਸਟੈਂਡਰਡ ਕਲੱਬ ਚੰਡੀਗੜ੍ਹ ਵੱਲੋਂ ਉਕਤ ਟੂਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਬਠਿੰਡਾ ਸਥਿਤ ਅੰਬੂਜਾ ਸੀਮਿੰਟ ਦੀ ਫੈਕਟਰੀ ਵਿਖੇ ਲਿਜਾਇਆ ਗਿਆ ਅਤੇ ਸੀਮੇਂਟ ਕਿਵੇਂ ਤਿਆਰ ਹੁੰਦਾ ਹੈ ਬਾਰੇ ਜਾਣਕਾਰੀ ਦਿੱਤੀ ਗਈ। ਕੱਚਾ ਮਾਲ, ਪੈਕਿੰਗ, ਅਤੇ ਮਜਬੂਤੀ ਦੇ ਟੈਸਟਾਂ ਆਦਿ ਬਾਰੇ ਬੱਚਿਆਂ ਨੂੰ ਦਿਖਾਇਆ ਗਿਆ। ਉਕਤ ਫੈਕਟਰੀ ਦਾ ਦੌਰਾ ਕਰਦਿਆਂ ਬੱਚਿਆਂ ਨੇ ਜਿਥੇ ਜਾਣਕਾਰੀ ਹਾਸਲ ਕੀਤੀ ਓਥੇ ਓਹਨਾ ਵਿਚ ਦਿਲਚਸਪੀ ਵੀ ਵੇਖਣ ਨੂੰ ਮਿਲੀ। ਬੀ.ਆਈ.ਐਸ. ਕਲੱਬ ਚੰਡੀਗੜ੍ਹ ਵੱਲੋਂ ਐੱਸ. ਪੀ. ਓ. ਵਿਕਸਿਤ ਕੁਮਾਰ ਅਤੇ ਇੰਜੀਨੀਅਰ ਅਮਿਤ ਕੁਮਾਰ ਵੱਲੋਂ ਇਸ ਟੂਰ ਦੀ ਅਗਵਾਈ ਕੀਤੀ ਗਈ। ਅਖੀਰ ਵਿੱਚ ਇਸ ਦੌਰੇ ਵਾਸਤੇ ਪ੍ਰਿੰਸੀਪਲ ਰਾਜੇਸ਼ ਮਹਿਤਾ ਵੱਲੋਂ ਬੀ ਆਈ ਐਸ ਸਟੈਂਡਰਡ ਕਲੱਬ ਦੇ ਇੰਚਾਰਜ ਸੁਨੀਤਾ ਰਾਣੀ ਅਤੇ ਸਹਾਇਕ ਆਧਿਆਪਕ ਰਾਜਬੀਰ ਕੌਰ ਦਾ ਇਸ ਉਪਰਾਲੇ ਵਾਸਤੇ ਧੰਨਵਾਦ ਕਰਦਿਆ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ।



